ਫਗਵਾੜਾ ਵਿਖੇ ਸ਼ਾਂਤੀ ਮਾਰਚ – ਵੱਖੋਂ-ਵੱਖਰੀਆਂ ਪਾਰਟੀਆਂ ਦੇ ਨੇਤਾ ਹੋਏ ਸ਼ਾਮਲ

ਫਗਵਾੜਾ ਵਿਖੇ ਸ਼ਾਂਤੀ ਮਾਰਚ – ਵੱਖੋਂ-ਵੱਖਰੀਆਂ ਪਾਰਟੀਆਂ ਦੇ ਨੇਤਾ ਹੋਏ ਸ਼ਾਮਲ

 ਸ਼ਹਿਰ ਵਿੱਚ ਪਿਛਲੇ ਦਿਨੀਂ ਵਾਪਰੀ ਘਟਨਾ ਦੇ ਮੱਦੇ ਨਜ਼ਰ ਬਣੀ ਨਾਜ਼ਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੱਲ ਤੋਂ ਕੁਝ ਸਮਾਜਿਕ ਸੰਸਥਾਵਾਂ ਨੇ ਸ਼ਹਿਰ ‘ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਰਬ ਨੌਜਵਾਨ ਸਭਾ ਫਗਵਾੜਾ ਦੀ ਪਹਿਲ ਕਦਮੀ ‘ਤੇ ਨਾਗਰਿਕਾਂ ਨੂੰ ਆਪਸੀ ਏਕਤਾ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਸੀ ਅਤੇ ਅੱਜ ਫਗਵਾੜਾ ਦੀਆਂ ਵੱਖੋ-ਵੱਖਰੀਆਂ ਪਾਰਟੀਆਂ ਵਲੋਂ ਸਾਂਝਾ ਸ਼ਾਂਤੀ ਮਾਰਚ ਸ਼ਹਿਰ ਦੇ ਬਜ਼ਾਰਾਂ ਵਿੱਚ ਕੱਢਿਆ ਗਿਆ ਜਿਸਦੀ ਅਗਵਾਈ  ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ,ਫਗਵਾੜਾ ਵਿਧਾਇਕ ਸੋਮ ਪ੍ਰਕਾਸ਼, ਅਕਾਲੀ ਦਲ ਦੇ ਨੇਤਾ ਜਰਨੈਲ ਸਿੰਘ ਵਾਹਦ ਅਤੇ ਸਰਵਨ ਸਿੰਘ ਕੁਲਾਰ ਨੇ ਕੀਤੀ। ਇਹ ਮਾਰਚ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਜਿਸ ਵਿੱਚ ਬੰਗਾ ਰੋਡ, ਗੁੜ ਮੰਡੀ, ਗਾਂਧੀ ਚੌਕ, ਬਾਸਾਂ ਵਾਲਾ ਬਜ਼ਾਰ, ਗਊਸ਼ਾਲਾ ਰੋਡ, ਨਾਈਆਂ ਵਾਲਾ ਚੌਕ, ਸਿਨੇਮਾ ਰੋਡ ਅਤੇ ਜੀ ਟੀ ਰੋਡ ਤੋਂ ਹੁੰਦਿਆਂ ਨਗਰ ਨਿਗਮ ਦੇ ਦਫ਼ਤਰ ਪਹੁੰਚਿਆ।

 ਇਸ ਮਾਰਚ ਵਿਚ ਕੇ.ਕੇ. ਸਰਦਾਨਾ, ਗੁਰਮੀਤ ਸਿੰਘ ਪਲਾਹੀ, ਸਤਵਿੰਦਰ ਸਿੰਘ ਸਾਹਬੀ, ਮੇਅਰ ਅਰੁਨ ਖੋਸਲਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਮੋਹਨ ਸਿੰਘ ਸਾਂਈ, ਸਵਿਤਾ ਅਹੂਜਾ, ਕੌਂਸਲਰ, ਸਰਬਜੀਤ ਕੌਰ, ਕੌਂਸਲਰ, ਮੋਹਨ ਸਿੰਘ ਗਾਂਧੀ, ਸੁਖਵਿੰਦਰ ਸਿੰਘ, ਪਰਦੀਪ ਅਹੂਜਾ, ਰਵਿੰਦਰ ਰਵੀ ਕੌਂਸਲਰ, ਪਰਮਜੀਤ ਕੌਰ ਕੰਬੋਜ ਕੌਂਸਲਰ, ਸੁਖਵਿੰਦਰ ਸਿੰਘ ਕੰਬੋਜ, ਰਜਿੰਦਰ ਸਿੰਘ ਚੰਦੀ, ਅਵਿਨਾਸ਼ ਗੁਪਤਾ, ਮਹਿੰਦਰ ਥਾਪਰ ਕੌਂਸਲਰ, ਬੀਰਾ ਰਾਮ ਬਲਜੋਤ, ਪ੍ਰਮੋਧ ਮਿਸ਼ਰਾ, ਤੇਜਵਿੰਦਰ, ਉਕਾਂਰ ਜਗਦੇਵ, ਹਰਵਿੰਦਰ ਸੈਣੀ, ਰਣਜੀਤ ਸ਼ਰਮਾ, ਸ਼ਵਿੰਦਰ ਨਿਸ਼ਚਲ ਆਦਿ ਹਾਜ਼ਰ ਸਨ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਸ਼ਹਿਰ ਵਿੱਚ ਸਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ।

Share Button

Leave a Reply

Your email address will not be published. Required fields are marked *

%d bloggers like this: