ਸਿਹਤ ਕੇਂਦਰ ਹਰਪਾਲਪੁਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਸੈਮੀਨਾਰ ਕਰਵਾਇਆ

ਸਿਹਤ ਕੇਂਦਰ ਹਰਪਾਲਪੁਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਸੈਮੀਨਾਰ ਕਰਵਾਇਆ

1-23
ਰਾਜਪੁਰਾ, 31 ਮਈ (ਐਚ.ਐਸ.ਸੈਣੀ)-ਸਿਵਲ ਸਰਜਨ, ਪਟਿਆਲਾ ਡਾ: ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਹਰਪਾਲਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰਘਵਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਡਾ: ਮਾਨ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਬੀੜੀ/ਸਿਗਰੇਟ, ਜਰਦਾ, ਗੁਟਕਾ, ਖੈਣੀ ਆਦਿ ਦਾ ਸੇਵਾਨ ਕਰਨ ਵਾਲੇ ਵਿਅਕਤੀ ਫੇਫੜੇ, ਮੂੰਹ, ਗਲੇ, ਸਾਹ, ਦਮਾ ਅਤੇ ਦਿਲ ਨਾਲ ਸਬੰਧਤ ਭਿਆਨਕ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ। ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਜਿਥੇ ਆਪਣੇ ਸ਼ਰੀਰ ਦਾ ਨੁਕਸਾਨ ਕਰ ਰਿਹਾ ਹੁੰਦਾ ਹੈ ਉਥੇ ਉਸ ਦੁਆਰਾ ਸਮੋਕਿੰਗ ਕਰਨ ਸਮੇਂ ਛੱਡਿਆ ਗਿਆ ਧੂਆਂ ਪੈਸਿਵ ਸਮੋਕਿੰਗ ਰਾਹੀ ਤੰਦਰੁਸਤ ਵਿਅਕਤੀ ਲਈ ਉਨਾਂ ਹੀ ਘਾਤਕ ਸਿਧ ਹੁੰਦਾ ਹੈ।
ਡਾ: ਸਰਬਜੀਤ ਸਿੰਘ ਮੈਡੀਕਲ ਅਫਸਰ ਡੈਂਟਲ ਅਤੇ ਡਾ: ਮਨਪ੍ਰੀਤ ਕੌਰ ਵੱਲੋਂ ਤੰਬਾਕੂ ਦੀ ਵਰਤੋਂ ਨਾਲ ਸ਼ਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ, ਗਰਭ ਅਵਸਥਾ ਦੌਰਾਨ ਸਮੌਕਿੰਗ ਕਰਨ ਵਾਲੀ ਔਰਤ ਦੇ ਹੋਣ ਵਾਲੇ ਬੱਚੇ ‘ਤੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ। ਨੋਡਲ ਅਧਿਕਾਰੀਆਂ ਕਮ ਬੀ.ਈ.ਈ ਸਰਬਜੀਤ ਸਿੰਘ ਤੇ ਜੁਪਿੰਦਰਪਾਲ ਕੌਰ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਹਰੇਕ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾ ਵਿਚ ਤੰਬਾਕੂਨੋਸ਼ੀ ਦੇ ਬੋਰਡ ਲੱਗੇ ਹੋਣੇ ਜਰੂਰੀ ਹਨ। ਐਕਟ ਦੀ ਧਾਰਾ 4 ਦੇ ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਦੀ ਮਨਾਹੀ, ਧਾਰਾ 6 ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ, ਧਾਰਾ 6 ਬੀ ਅਧੀਨ ਹਰ ਵਿੱਦਿਅਕ ਸੰਸਥਾਵਾਂ ਵਿੱਚ ਤੰਬਾਕੂਨੋਸ਼ੀ ਰਹਿਤ ਖੇਤਰ ਦੇ ਬੋਰਡ ਲਗਵਾਉਣ ਅਤੇ ਸਕੂਲ਼ੀ ਸੰਸਥਾਵਾ ਦੇ 100 ਗਜ ਦੇ ਘੇਰੇ ਵਿੱਚ ਤੰਬਾਕੂ ਵੇਚਣ ਦੀ ਮਨਾਹੀ, ਐਕਟ ਦੀ ਉਲਘੰਣਾ ਕਰਨ ਤੇ 200/ ਰੁਪਏ ਤੱਕ ਜੁਰਮਾਨੇ ਸਬੰਧੀ ਦੱਸਿਆ। ਇਸ ਤਰਾਂ ਤੰਬਾਕੂ ਕੰਟਰੋਲ ਕਮੇਟੀ ਦੇ ਨੋਡਲ ਅਫਸਰ ਡਾ: ਗੁਰਿੰਦਰ ਸਿੰਘ ਵੱਲੋਂ ਜਿਥੇ ਇਲਾਕੇ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁਕਾਈ ਉਥੇ 24 ਤੋਂ 31 ਮਈ ਤੱਕ ਚਲਾਏ ਗਏ ਅਭਿਆਨ ਤਹਿਤ ਤੰਬਾਕੂ ਉਤਪਾਦਾ ਦੀ ਵਿੱਕਰੀ ਕਰਨ, ਢਾਬੇ ਤੇ ਖੋਖਿਆਂ ਦੇ ਮਾਲਕਾਂ ਦੇ ਐਕਟ ਦੀ ਉਲੰਘਣਾ ਕਰਨ ਤਹਿਤ 18 ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ। ਇਸ ਮੌਕੇ ਸਮੂਹ ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰਾਂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: