ਅਲਵਿਦਾ ਅਾਸਿਫਾ!

ਅਲਵਿਦਾ ਅਾਸਿਫਾ!

ਅਾਸਿਫਾ ਨਹੀ ਰਹੀ
ਅਲਵਿਦਾ ਕਰ ਗੲੀ ਹੈ
ੲੇਥੇ ਕੲੀਅਾਂ ਨਾਲ ਵਾਪਰਦਾ ਹੈ
ਬਾਹਰ ਹੀ ਨਹੀ !
ਸਗੋਂ ਘਰਾਂ ਵਿੱਚ ਵੀ
ਜੋ ਫੜੇ ਜਾਣ ੳੁਹੀ ਚੋਰ ਹੁੰਦੇ ਨੇ
ਡਾਕੂ ਤਾਂ ਬਹੁਤੇ ਤੁਰੇ ਫਿਰਦੇ ਨੇ
ਅਮ੍ਰਿਤਾ ਪ੍ਰੀਤਮ!
ਵਾਰਿਸ਼ ਸ਼ਾਹ ਨੂੰ ਹਾਕਾਂ ਮਾਰਦੀ ਰਹੀ
ਅਜ਼ਾਦੀ ਤੋਂ ਬਾਅਦ ਅਸੀਂ ਵੀ
ਬੱਸ! ਹਾਕਾਂ ਮਾਰਨ ਜੋਗੇ ਹੀ ਰਹੇ ਹਾਂ!
ਕਬਰਾਂ ‘ਚ ਪਿਅਾ!
ਵਾਰਿਸ਼ ਸ਼ਾਹ ਕੀ ਕਰੇਗਾ?
ਜੇ ਅਸੀਂ ਜਿੳੂਂਦੇ ਜੀ ਕੁਝ ਨੀ ਕਰਦੇ!
ਕੀ ਹੱਕ ਹੈ ਸਾਨੂੰ?
ਕਿਸੇ ਹੋਰ ਤੋਂ ਅਾਸ ਰੱਖਣ ਦੀ
ਪੰਜਾਬ ਬੰਦ ਹੁੰਦਾ ਹੈ!
ਭਾਰਤ ਬੰਦ ਹੁੰਦਾ ਹੈ!
ਤੇ ਸਾਡਾ ਦਿਮਾਗ ਵੀ ਬੰਦ ਹੁੰਦਾ ਹੈ?
ੲਿਹ ਸਹੀ ਸਮੇਂ ਨਹੀ ਖੁੱਲਦਾ
ਅਸੀਂ ਕੀ ਲੈਣਾ ਹੈ?
ੲੇਹੀ ਸੋਚ ਕੇ ਸੌਂ ਜਾਂਦੇ ਹਾਂ
ਬੂਹੇ ਬੰਦ ਕਰਕੇ ਦਿਲਾਂ ਵੀ ਦੇ ਤੇ ਅੱਖਾਂ ਦੇ ਵੀ!
ਮੇਰੇ ਵਰਗਾ ੳੁਦਾਸ ਨਜ਼ਮ ਲਿਖੇਗਾ
ਤੁਸੀ ਵਾਹ-ਵਾਹ ਕਹੋਗੇ
ਤੇ ਮੈਂ ਕਹਾਂਗਾ “ਸ਼ੁਕਰੀਅਾ ਜੀ!”
ਬੱਸ ! ਅਸਾਂ-ਤੁਸਾਂ ੲੇਨਾ ਕੁ ਹੀ ਕਰਦੇ ਹਾਂ।

ਹੀਰਾ ਸਿੰਘ ਤੂਤ
ਮੋਬ. 98724-55994   

Share Button

Leave a Reply

Your email address will not be published. Required fields are marked *

%d bloggers like this: