ਸੀਰੀਆ ’ਤੇ ਮਿਜ਼ਾਈਲ ਹਮਲੇ ਸਬੰਧੀ ਫਰਾਂਸ ਦਾ ਵੱਡਾ ਦਾਅਵਾ

ਸੀਰੀਆ ’ਤੇ ਮਿਜ਼ਾਈਲ ਹਮਲੇ ਸਬੰਧੀ ਫਰਾਂਸ ਦਾ ਵੱਡਾ ਦਾਅਵਾ

ਪੈਰਿਸ: ਫਰਾਂਸ ਦੇ ਵਿਦੇਸ਼ ਮੰਤਰੀ ਜਿਆਂ ਯਵੇਸ ਨੇ ਕਿਹਾ ਕਿ ਬਰਤਾਨੀਆ, ਫਰਾਂਸ ਤੇ ਅਮਰੀਕਾ ਵੱਲੋਂ ਕੀਤੇ ਮਿਜ਼ਾਇਲੀ ਹਮਲਿਆਂ ਨੇ ਸੀਰੀਆ ਦੇ ਰਸਾਇਣਿਕ ਹਥਿਆਰਾਂ ਦੇ ਭੰਡਾਰ ਨੂੰ ਤਬਾਹ ਕਰ ਦਿੱਤਾ ਹੈ।

ਲੇ ਦਰਿਆਨ ਨੇ ਬੀਐਫਐਮ ਟੈਲੀਵਿਜ਼ਨ ਨੂੰ ਦੱਸਿਆ ਕਿ  ਸੀਰੀਆ ਦੇ ਰਸਾਇਣਿਕ ਹਥਿਆਰਾਂ ਦੇ ਵੱਡੇ ਹਿੱਸੇ ਨੂੰ ਤਬਾਹ ਕੀਤਾ ਗਿਆ ਹੈ। ਫਰਾਂਸ ਕੋਲ ਇਸ ਦੀ ਠੋਸ ਤੇ ਖੂਫੀਆ ਜਾਣਕਾਰੀ ਹੈ ਕਿ ਪਿਛਲੇ ਹਫ਼ਤੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਡਾਊਮਾ ਸ਼ਹਿਰ ’ਤੇ ਗੈਸ ਹਮਲੇ ਲਈ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਸਰਕਾਰ ਜ਼ਿੰਮੇਦਾਰ ਹੈ। ਇਸ ਹਮਲੇ ਵਿੱਚ ਘੱਟੋ-ਘੱਟ 40 ਵਿਅਕਤੀ ਮਾਰੇ ਗਏ ਸਨ

ਸੀਰੀਆ ’ਚ ਹੋਏ ਕਥਿਤ ਰਸਾਇਣਿਕ ਹਮਲੇ ਦੇ ਜਵਾਬ ਵਿੱਚ ਅਮਰੀਕਾ ਨੇ ਸੀਰੀਆ ’ਤੇ ਹਮਲਾ ਕੀਤਾ ਹੈ ਜਿਸ ਵਿੱਚ ਬਰਤਾਨੀਆ ਤੇ ਫਰਾਂਸ ਵੀ ਉਸ ਨਾਲ ਸ਼ਾਮਲ ਹੈ। ਸੀਰੀਆ ਦੀ  ਸਰਕਾਰ ਨੇ ਆਪਣੇ ਫੌਜੀ ਆਧਾਰ ’ਤੇ ਪੱਛਮੀ ਦੇਸ਼ਾਂ ਵੱਲੋਂ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸਿਵਲ ਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ।

Share Button

Leave a Reply

Your email address will not be published. Required fields are marked *

%d bloggers like this: