ਕਵਿਤਾ

ਕਵਿਤਾ

ਕੁਝ ਦਿਨਾਂ ਤਕ ਰੌਲਾ ਪੈਣਾ ਏ
ਫਿਰ ਸਭ ਚੁੱਪ ਕਰ ਬਹਿਣਾ ਏ
ਫਿਰ ਕੋਈ ਧੀ ਦਬੋਚੀ ਜਾਵੇਗੀ
ਵਹਿਸ਼ੀਆਂ ਹੱਥੋਂ ਨੋਚੀ ਜਾਵੇਗੀ
ਫਿਰ ਕੋਈ ਮੋਮਬੱਤੀ ਜਲਾਵੇਗਾ
ਸੜਕਾਂ ਤੇ ਨਾਅਰੇ ਲਗਾਵੇਗਾ
ਫਿਰ ਕੋਈ ਰਾਜਨੀਤੀ ਚਲਾਏਗਾ
ਧਰਮ ਦੇ ਨਾਮ ਤੇ ਭੜਕਾਵੇਗਾ
ਫਿਰ ਮੀਡੀਆ ਰੋਟੀਆਂ ਸੇਕੇਗਾ
ਇੱਕ ਹੋਰ ਬਲਾਤਕਾਰ ਕਰਾਏਗਾ
ਫਿਰ ਕੋਈ ਕਰੇਗਾ ਦਾਨ ਇਕੱਠਾ
ਇੱਜ਼ਤ ਦਾ ਮੁੱਲ ਪਾਇਆ ਜਾਵੇਗਾ
ਫਿਰ ਕੱਪੜਾ, ਆਚਰਨ, ਗਰੀਬੀ
ਜ਼ਿੰਮੇਵਾਰ ਠਹਿਰਾਇਆ ਜਾਵੇਗਾ
ਫਿਰ ਰੱਬਾ ਤੇਰੇ ਵਜੂਦ ਉੱਤੇ ਵੀ
ਪ੍ਰਸ਼ਨ ਚਿੰਨ੍ਹ ਲਗਾਇਆ ਜਾਵੇਗਾ
ਇਨਸਾਨਾਂ ਦੀ ਵਹਿਸ਼ੀਅਤ ਨੂੰ ਵੀ
ਤੇਰੇ ਹੀ ਮੱਥੇ ਮੜਿਆ ਜਾਵੇਗਾ
ਫਿਰ ਨਵੇਂ ਸ਼ਿਕਾਰ ਲੱਭੇ ਜਾਣਗੇ
ਸ਼ੈਤਾਨੀ ਹਾਸੇ ਹੱਸੇ ਜਾਣਗੇ
ਫਿਰ ਬਰਸੀ ਮਨਾਈ ਜਾਵੇਗੀ
ਜ਼ਖਮਾਂ ਤੇ ਨਮਕ ਲਗਾਵੇਗੀ
ਫਿਰ ਧੀ ਜੰਮਣ ਤੋਂ ਡਰਨਗੇ ਲੋਕੀਂ
ਫਿਰ ਕੁੱਖ ਚਂ ਮੁਕਾਈ ਜਾਵੇਗੀ
ਇੰਝ ਹੀ ਦੁਹਰਾਈਆਂ ਜਾਣਗੀਆਂ
ਜ਼ੁਲਮ ਦੀਆਂ ਇਹ ਕਹਾਣੀਆਂ
ਨਾ ਧਰਮਾਂ ਨੇ ਰੋਕਣ ਦੇਣੀਆਂ
ਨਾ ‘ ਅਮਰ’ ਅਸੀਂ ਰੋਕ ਪਾਣੀਆ

ਅਮਰਦੀਪ ਕੌਰ
7986266607

Share Button

Leave a Reply

Your email address will not be published. Required fields are marked *

%d bloggers like this: