ਜਲੰਧਰ ਛਾਉਣੀ ਦੁਆਲੇ ਪੈਰੀ-ਫੇਰੀ ਰੋਡ ਬਣਨ ਲਈ ਰਾਹ ਪੱਧਰਾ, ਉੱਚ ਤਾਕਤੀ ਕਮੇਟੀ ਨੇ ਤਜਵੀਜ਼ਾਂ ਪਾਸ ਕੀਤੀਆਂ

ਜਲੰਧਰ ਛਾਉਣੀ ਦੁਆਲੇ ਪੈਰੀ-ਫੇਰੀ ਰੋਡ ਬਣਨ ਲਈ ਰਾਹ ਪੱਧਰਾ, ਉੱਚ ਤਾਕਤੀ ਕਮੇਟੀ ਨੇ ਤਜਵੀਜ਼ਾਂ ਪਾਸ ਕੀਤੀਆਂ

ਜਲੰਧਰ ਕੰਟੋਨਮੇਂਟ ਦੇ ਨੇੜਲੇ ਪਿੰਡਾਂ ਦੇ ਵਸਨੀਕਾਂ ਲਈ ਰਾਹਤ ਭਰੀ ਖ਼ਬਰ ਹੈ ਕਿ ਸਿਵਲ ਅਤੇ ਆਰਮੀ ਅਧਿਕਾਰੀਆਂ ਦੀ ਉਚ ਤਾਕਤੀ ਕਮੇਟੀ ਵਲੋਂ ਜਲੰਧਰ ਕੰਟਰੋਨਮੈਂਟ ਖੇਤਰ ਦੁਆਲੇ ਪੈਰੀਫੇਰੀ ਸੜਕ ਬਣਾਉਣ ਨੂੰ ਹਰੀ ਝੰਡੀ ਦਿੰਦਿਆਂ ਇਸ ਦੀ ਤਜ਼ਵੀਜ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਅੱਜ ਡਵੀਜ਼ਨ ਕਮਿਸ਼ਨਰ ਦਫ਼ਤਰ ਜਲੰਧਰ ਵਿਖੇ ਉਚੱ ਤਾਕਤੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਵਿਧਾਇਕ ਜਲੰਧਰ ਕੈਂਟ ਸ੍ਰ. ਪਰਗਟ ਸਿੰਘ, ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਨਗਰ ਨਿਗਮ ਡਾ.ਬਸੰਤ ਗਰਗ, ਐਸ.ਡੀ.ਐਮ. ਸ੍ਰੀ ਰਾਜੀਵ ਵਰਮਾ, ਵਧੀਕ ਮੁੱਖ ਪ੍ਰਸ਼ਾਸਕ ਜੇ.ਡੀ.ਏ. ਡਾ.ਜੈਇੰਦਰ ਸਿੰਘ, ਆਰਮੀ ਅਧਿਕਾਰੀਆਂ ਤੋਂ ਇਲਾਵਾ ਹੋਰ ਅਫ਼ਸਰ ਵੀ ਹਾਜ਼ਰ ਹੋਏ।
ਮੀਟਿੰਗ ਵਿੱਚ ਇਸ 12.097 ਕਿਲੋਮੀਟਰ ਦੀ ਲੰਬਾਈ ਵਾਲੀ ਸੜਕ ਦੇ ਨਿਰਮਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਇਹ ਤਜਵੀਜ ਪੇਸ਼ ਕੀਤੀ ਗਈ ਕਿ ਇਹ ਸੜਕ ਅਟਵਾਲ ਹਾਊਸ ਜਲੰਧਰ ਕੈਂਟ ਰੋਡ ਤੋਂ ਹੁੰਦੀ ਹੋਈ ਜਸਵੰਤ ਨਗਰ, ਗੜ੍ਹਾ, ਪੰਜਾਬ ਐਵਿਨਿਊ, ਸੁਭਾਨਾ, ਧੀਣਾ, ਸੰਸਾਰਪੁਰ, ਸੋਫ਼ੀ ਪਿੰਡ, ਦੀਪ ਨਗਰ, ਬੜਿੰਗ ਅਤੇ ਨੈਸ਼ਨਲ ਹਾਈਵੇ-1 ਨਾਲ ਲੱਗਦੇ ਹੋਰਨਾਂ ਖੇਤਰਾਂ ਨੂੰ ਛੂੰਹਦੀ ਹੋਈ ਨਿਕਲੇਗੀ। ਇਸ ਸੜਕ ਦੀ ਘੱਟੋ ਘੱਟ ਚੌੜਾਈ 8 ਮੀਟਰ ਅਤੇ ਵੱਧ ਤੋਂ ਵੱਧ 16 ਮੀਟਰ ਰੱਖੀ ਜਾਵੇਗੀ ਜੋ ਕਿ ਜ਼ਮੀਨ ਦੀ ਉਪਲਬੱਧਤਾ ਉਪਰ ਨਿਰਭਰ ਕਰੇਗੀ।
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਫੌਜ਼ ਦੇ ਅਧਿਕਾਰੀਆਂ ਨੂੰ ਲਈ ਗਈ ਜ਼ਮੀਨ ਦੇ ਬਦਲੇ ਪੂਰੇ ਮੁੱਲ ਦੀ ਜਮੀਨ ਬਦਲਵੀਂ ਥਾਂ ’ਤੇ ਮੁਹੱਈਆ ਕਰਵਾਏਗੀ। ਇਸੇ ਤਰ੍ਹਾਂ ਇਹ ਵੀ ਫ਼ੈਸਲਾ ਲਿਆ ਗਿਆ ਕਿ ਇਹ ਤਜ਼ਵੀਜਾਂ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਪ੍ਰਵਾਨਗੀ ਲਈ ਭੇਜੀਆਂ ਜਾਣਗੀਆਂ। ਇਹ ਵੀ ਫ਼ੈਸਲਾ ਲਿਆ ਗਿਆ ਕਿ ਪ੍ਰੋਜੈਕਟ ਸਬੰਧੀ ਲੋੜੀਂਦੀ ਜਮੀਨ ਸੂਬਾ ਸਰਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਹ ਪ੍ਰੋਜੈਕਟ ਇਸ ਇਲਾਕੇ ਦੇ ਲੋਕਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਇਸ ਦੇ ਬਣਨ ਨਾਲ ਕੰਨਟੋਮੈਂਟ ਖੇਤਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਅਸਾਨੀ ਹੋਵੇਗੀ ਕਿਉਂਕਿ ਮੌਜੂਦਾ ਸਮੇਂ ਵਿੱਚ ਉਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕੰਨਟੋਨਮੈਂਟ ਖੇਤਰ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ। ਇਸੇ ਤਰ੍ਹਾਂ ਕੰਨਟੋਨਮੈਂਟ ਖੇਤਰ ਵਿੱਚ ਵੱਧ ਰਹੇ ਸਿਵਲ ਟਰੈਫਿਕ ਤੋਂ ਵੀ ਰਾਹਤ ਮਿਲੇਗੀ।

Share Button

Leave a Reply

Your email address will not be published. Required fields are marked *

%d bloggers like this: