ਜਸਦੀਪ ਸਿੰਘ ਜੱਸੀ ਤੇ ਸਾਜਿਦ ਤਰਾਰ ਹੋਣਗੇ ਨਿੳੂਯਾਰਕ ਦੀ ਸਿੱਖ ਡੇਅ ਪਰੇਡ ਦੇ ਗਰੈਡ ਮਾਰਸ਼ਲ 

ਜਸਦੀਪ ਸਿੰਘ ਜੱਸੀ ਤੇ ਸਾਜਿਦ ਤਰਾਰ ਹੋਣਗੇ ਨਿੳੂਯਾਰਕ ਦੀ ਸਿੱਖ ਡੇਅ ਪਰੇਡ ਦੇ ਗਰੈਡ ਮਾਰਸ਼ਲ

ਨਿੳੂਯਾਰਕ, 4 ਅਪ੍ਰੈਲ (ਰਾਜ ਗੋਗਨਾ): ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢਿੱਲੋਂ ਅਤੇ ਉੱਘੇ ਸਿੱਖ ਆਗੂ ਗੁਰਦੇਵ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਿੲਟੀ ਰਿਚਮੰਡ ਹਿਲ ਨਿਊਯਾਰਕ ਵੱਲੋ ਹਰ ਸਾਲ ਦੀ ਤਰਾਂ ਮਿਤੀ 28 ਅਪ੍ਰੈਲ 2018 ਦਿਨ ਸ਼ਨਿੱਚਰਵਾਰ ਨੂੰ ਸਿੱਖ ਡੇਅ ਪਰੇਡ ਸਜਾਈ ਜਾ ਰਹੀ ਹੈ। 31ਵੀਂ ਸਿੱਖ ਡੇਅ ਪਰੇਡ  ਵਿਚ ਉੱਘੇ ਅਮਰੀਕਨ ਸਿੱਖ ਆਗੂ ਅਤੇ ਟਰੰਪ ਟੀਮ ਦੇ ਸਾਊਥ ਏਸ਼ੀਅਨ ਮੈਂਬਰ ਜਸਦੀਪ ਜੱਸੀ ਤੇ ਸਾਜਿਦ ਤਰਾਰ ਗਰੈਂਡ ਮਾਰਸ਼ਲ ਵਜੋਂ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ‘ਡਰੀਮਰਜ਼’ ਕਨੂੰਨ ਦਾ ਮਸਲਾ ਹੱਲ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬੀਆਂ ਦੀ ਇਹ ਵੱਡੀ ਮੰਗ ਪੂਰੀ ਹੋਣ ਦੇ ਪੂਰੇ ਆਸਾਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਦੀ ਆਮਦ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।

Share Button

Leave a Reply

Your email address will not be published. Required fields are marked *

%d bloggers like this: