ਐਲਾਨਿਆ ਟਰੰਪ ਨੇ ਅਪ੍ਰੈਲ 2018 ਨੂੰ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਲਈ ‘ਦੂਜਾ ਮੌਕਾ ਦੇਣ ਵਾਲਾ ਮਹੀਨਾ’ ਐਲਾਨਿਆ

 ਐਲਾਨਿਆ ਟਰੰਪ ਨੇ ਅਪ੍ਰੈਲ 2018 ਨੂੰ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਲਈ ‘ਦੂਜਾ ਮੌਕਾ ਦੇਣ ਵਾਲਾ ਮਹੀਨਾ’ ਐਲਾਨਿਆ

ਵਾਸ਼ਿੰਗਟਨ, (ਰਾਜ ਗੋਗਨਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪ੍ਰੈਲ 2018 ਨੂੰ ‘ਦੂਜਾ ਮੌਕਾ ਦੇਣ ਵਾਲਾ ਮਹੀਨਾ’ (ਸੈਕਿੰਡ ਚਾਂਸ ਮੰਥ) ਐਲਾਨ ਦਿੱਤਾ ਹੈ। ਟਰੰਪ ਨੇ ਇਹ ਕਦਮ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਸਮਾਜ ‘ਚ ਯੋਗਦਾਨ ਦੇਣ ਵਾਲੇ ਮੈਂਬਰਾਂ ਦੇ ਰੂਪ ‘ਚ ਸ਼ਾਮਲ ਕਰਨ ਲਈ ਚੁੱਕਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਭਵਨ ਵੱਲੋਂ ਸ਼ੁੱਕਰਵਾਰ ਨੂੰ ਇਕ ਨਿਰਦੇਸ਼ ਜਾਰੀ ਹੋਇਆ ਸੀ।
ਨਿਰਦੇਸ਼ ‘ਚ ਲਿਖਿਆ ਸੀ ਕਿ ਅਪ੍ਰੈਲ ਮਹੀਨੇ ਦੇ ਦੌਰਾਨ, ਅਮਰੀਕਾ ਇਸ ਗੱਲ ‘ਤੇ ਜ਼ੋਰ ਦੇਵੇਗਾ ਕਿ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਈਮਾਨਦਾਰੀ ਨਾਲ ਦੂਜਾ ਮੌਕਾ ਮਿਲੇ। ਟਰੰਪ ਨੇ ਆਪਣੇ ਬਿਆਨ ‘ਚ ਕਿਹਾ, ‘ਆਪਣੇ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਸਮਾਜ ਦੇ ਯੋਗਦਾਨ ਲਈ ਮੌਕਾ ਦੇਣਾ ਅਪਰਾਧਿਕ ਨਿਆਂ ਦਾ ਇਕ ਮਹੱਤਵਪੂਰਨ ਤੱਤ ਹੈ, ਜਿਹੜੇ ਸਾਡੇ ਅਪਰਾਧ ਦਰ ਅਤੇ ਜੇਲਾਂ ਦੀ ਆਬਾਦੀ ਨੂੰ ਘੱਟ ਕਰ ਸਕਦਾ ਹੈ, ਅਮਰੀਕੀ ਟੈਕਸ-ਦਾਤਾਵਾਂ ਦੇ ਬੋਝ ਨੂੰ ਘੱਟ ਕਰ ਸਕਦਾ ਹੈ ਅਤੇ ਅਮਰੀਕਾ ਨੂੰ ਸੁਰੱਖਿਅਤ ਬਣਾ ਸਕਦਾ ਹੈ।
ਰਾਸ਼ਟਰਪਤੀ ਨੇ ਸੰਘੀ (ਫੈਡਰਲ), ਰਾਜ ਅਤੇ ਸਥਾਨਕ ਪੱਧਰ ‘ਤੇ ਜੇਲ ਪ੍ਰਣਾਲੀ ‘ਚ ‘ਸਬੂਤ ਆਧਾਰਿਤ ਪ੍ਰੋਗਰਾਮਾਂ’ ਨੂੰ ਲਾਗੂ ਕਰਨ ਦਾ ਜ਼ਿਕਰ ਕੀਤਾ, ਜਿਹੜਾ ਨੌਕਰੀ ਦੀ ਟ੍ਰੇਨਿੰਗ, ਡਰੱਗਜ਼ ਅਤੇ ਮਾਨਸਿਕ ਸਿਹਤ ਦੇ ਮੁੱਦੇ ‘ਤੇ ਧਿਆਨ ਕੇਂਦ੍ਰਿਤ ਕਰੇ।

Share Button

Leave a Reply

Your email address will not be published. Required fields are marked *

%d bloggers like this: