ਮੋਦੀ ਸਰਕਾਰ ਦਾ ਝੂਠ ਹੋਇਆ ਜੱਗ ਜਾਹਿਰ, 3 ਸਾਲ ਲੋਕਾਂ ਨੂੰ ਰੱਖਿਆ ਧੋਖੇ ਵਿੱਚ

ਮੋਦੀ ਸਰਕਾਰ ਦਾ ਝੂਠ ਹੋਇਆ ਜੱਗ ਜਾਹਿਰ, 3 ਸਾਲ ਲੋਕਾਂ ਨੂੰ ਰੱਖਿਆ ਧੋਖੇ ਵਿੱਚ
ਇਰਾਕ ਚ ਮਾਰੇ ਗਏ 39 ਨੌਜਵਾਨਾ ਚ ਚਾਰ ਮਜੀਠਾ ਹਲਕੇ ਦੇ ਸਾਮਿਲ
ਚਵਿੰਡਾ ਦੇਵੀ, ਬਾਬੋਵਾਲ, ਸਿਆਲਕਾ, ਭੋਏਵਾਲ ਵਿਖੇ ਸੋਕ ਦੀ ਲਹਿਰ

ਚਵਿੰਡਾ ਦੇਵੀ/ਜੰਡਿਆਲਾ ਗੁਰੂ 20 ਮਾਰਚ (ਵਰਿੰਦਰ ਸਿੰਘ)-ਇਰਾਕ ਵਿਚ ਰੋਜੀ ਰੋਟੀ ਕਮਾਉਣ ਗਏ 39 ਭਾਰਤੀ ਨੌਂਜਵਾਨਾ ਦੀ ਖਬਰ ਨਾਲ ਪੂਰੇ ਦੇਸ ਵਿਚ ਸੋਕ ਦੀ ਲਹਿਰ ਦੌੜ ਗਈ ਪਰ ਪਿਛਲੇ 3 ਸਾਲਾਂ ਤੋਂ ਇਸ ਸਚਾਈ ਨੂੰ ਜਾਣਦੇ ਹੋਏ ਵੀ ਮੋਦੀ ਸਰਕਾਰ ਵੱਲੋਂ ਪੀੜਤ ਪਰਿਵਾਰਾ ਨੂੰ ਧੋਖੇ ਵਿੱਚ ਰੱਖਦੇ ਹੋਏ ਅੱਜ ਪੁਰਾਣੇ ਜਖਮਾਂ ਨੂੰ ਦੁਬਾਰਾ ਕੁਰੇਦ ਦਿੱਤਾ ਗਿਆ। ਜਿਸਦਾ ਰੋਸ਼ ਸਮੁੱਚੇ ਪੰਜਾਬ ਦੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾ 39 ਨੋਜਵਾਨਾ ਵਿੱਚ ਹਲਕਾ ਮਜੀਠਾ ਦੇ ਚਾਰ ਵੱਖ ਵੱਖ ਪਿੰਡਾ ਦੇ ਨੌਜਵਾਨ ਸਾਮਿਲ ਹਨ।ਜਿਨ੍ਹਾ ਵਿੱਚ ਸੋਨੂੰ ਪੁੱਤਰ ਕਸਮੀਰ ਸਿੰਘ ਵਾਸੀ ਪਿੰਡ ਚਵਿੰਡਾ ਦੇਵੀ ਦੇ ਪਰਿਵਾਰਕ ਮੈਬਰਾ ਮਾਤਾ ਜੀਤੋ, ਪਤਨੀ ਸੀਮਾ, ਭਰਾ ਹੀਰਾ ਲਾਲ ਤੇ ਉਸ ਦੇ ਬੱਚੇ ਕਰਨ (10), ਅਰਜਨ (7) ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਮਾਤਾ ਜੀਤੋ ਆਪਣੇ ਨੌਜਵਾਨ ਪੁੱਤਰ ਸੋਨੂੰ ਦਾ ਨਾਮ ਲੈ ਕੇ ਕਹਿ ਰਹੀ ਹੈ ਕਿ ਜਿਸ ਤਰਾਂ੍ਹ ਮੇਰੇ ਪੁੱਤਰ ਨਾਲ ਹੋਈ ਕਿਸੇ ਦੇ ਪੁੱਤਰ ਨਾਲ ਨਾ ਹੋਵੇ। ਉ੍ਹਨਾਂ ਕਿਹਾ ਕਿ ਏਜੰਟ ਵੱਲੋ ਸਾਡੇ ਬੱਚੇ ਨੂੰ 2014 ਵਿਚ ਦੁਬਈ ਭੇਜਣ ਦੇ ਨਾ ਤੇ ਸਾਡੇ ਤੋ ਪੈਸੇ ਲਏ ਗਏ ਸਨ ਪਰ ਉਸ ਨੇ ਦੁਬਈ ਭੇਜਣ ਦੀ ਬਜਾਏ ਇਰਾਕ ਵਿਚ ਭੇਜ ਦਿੱਤਾ।ਜਿਥੋ ਕੁਝ ਮਹੀਨਿਆ ਬਾਅਦ ਹੀ ਉਸ ਦੇ ਅਗਵਾਹ ਹੋਣ ਦੀ ਖਬਰ ਆਈ ਤੇ ਹੁਣ ਭਾਰਤ ਸਰਕਾਰ ਨੇ ਮ੍ਰਿਤਕ ਘੋਸਤ ਕਰ ਦਿੱਤਾ ਹੈ।ਇਸ ਤੋ ਇਲਾਵਾ ਇਸੇ ਹਲਕੇ ਨਾਲ ਸਬੰਧਿਤ ਪਿੰਡ ਬਾਬੋਵਾਲ ਦਾ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵੀ ਸਾਮਿਲ ਹੈ ਜਿਸ ਦੀ ਮਾਤਾ ਹਰਭਜਨ ਕੌਰ , ਭੈਣਾ ਰਿਪੀ ਤੇ ਜੋਤੀ ਨੇ ਭੁੱਬਾ ਮਾਰਦੇ ਹੋਏ ਕਿਹਾ ਕਿ ਸਿਰਮਨਜੀਤ ਸਿੰਘ ਸਾਡਾ ਇਕਲੋਤਾ ਭਰਾ ਸੀ ਸਾਨੂੰ ਕੇਦਰ ਸਰਕਾਰ ਨੇ ਧੋਖੇ ਵਿਚ ਰੱਖ ਕੇ ਕੇਦਰੀ ਵਿਦੇਸ ਮੰਤਰੀ ਸ੍ਰੀਮਤੀ ਸੁਸਮਾ ਸਵਰਾਜ ਨੇ ਸਾਨ੍ਵੰ ਕਿਹਾ ਸੀ ਕਿ ਤੁਹਾਡੇੇ ਬੱਚੇ ਜਿਥੇ ਵੀ ਹਨ ਸਹੀ ਸਲਾਮਤ ਹਨ।ਸਾਡਾ ਭਰਾ 2014 ਵਿਚ ਵਿਦੇਸ ਗਿਆ ਸੀ ਜਿਸ ਦਾ 2015 ਤੱਕ ਉਸ ਦਾ ਫੂਨ ਸਾਨੂੰ ਆਉਦਾ ਰਿਹਾ ਅਤੇ ਹਰਜੀਤ ਮਸੀਹ ਮੈ ਅਗਵਾਹ ਕਾਰਾ ਤੋ ਬਚ ਕੇ ਦੇਸ ਪਰਤ ਆਇਆ ਹਾ ਪਰ ਬਾਕੀ ਨੌਜਵਾਨਾ ਨੂੰ ਪਹਾੜੀ ਉਪਰ ਖਲਾਰ ਕੇ ਗੋਲੀਆ ਮਾਰ ਕੇ ਸਾਰੇ ਨੌਜਵਾਨਾ ਨੁੰ ਮਾਰ ਮੁਕਾਇਆ ਹੈ।ਤੀਸਰਾ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਭੋਏਵਾਲ ਵੀ ਸਾਮਿਲ ਹੈ। ਮਨਜਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਦਿਆ ਸਾਰ ਹੀ ਪਿੰਡ ਵਿਚ ਮਾਤਮ ਛਾ ਗਿਆ। ਮਨਜਿੰਦਰ ਸਿੰਘ ਦੀ ਮਾਤਾ ਸਤਵਿੰਦਰ ਕੌਰ ਅਤੇ ਭੈਣ ਗੁਰਪਿੰਦਰ ਕੌਰ ਨੇ ਬੜੇ ਦੁੱਖੀ ਹਿਰਦੇ ਨਾਲ ਦੱਸਿਆ ਕਿ ਕੇਦਰ ਸਰਕਾਰ ਨੇ ਉ੍ਹਨਾਂ ਨਾਲ ਬੜਾ ਵੱਡਾ ਧੋਖਾ ਕੀਤਾ ਹੈ ਜਿਹੜੇ ਦੇ ਸਾਡੇ ਨਂਜਵਾਨਾ ਨੂੰ ਮੌਤ ਦੇ ਘਾਟ ਉਤਾਰਨ ਤੋ ਬਾਅਦ ਵੀ ਸਾਨ੍ਵੰ ਇਹੀ ਵਿਸਵਾਸ ਦਿਵਾਇਆ ਗਿਆ ਕਿ ਤੁਹਾਡੇ ਬੱਚੇ ਸਹੀ ਸਲਾਮਤ ਹਨ। ਪਰ ਸਾਨੂੰ ਮੀਡੀਆ ਲੱਗਾ ਹੈ ਕਿ 39 ਦੇ 39 ਨੌਜਵਾਨ ਹੀ ਮਾਰ ਦਿੱਤੇ ਹਨ।ਭੈਣ ਗੁਰਪਿੰਦਰ ਕੌਰ ਦੇ ਹੰਜੂ ਆਪਣੇ ਭਰਾ ਦੀ ਯਾਦ ਵਿਚ ਰੁਕਣ ਦਾ ਨਾਮ ਨਹੀ ਲੈ ਰਹੇ।ਇਸੇ ਤਰ੍ਹਾ ਚੌਥਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸਿਆਲਕਾ ਹੈ।

Share Button

Leave a Reply

Your email address will not be published. Required fields are marked *

%d bloggers like this: