ਸਮਾਰਟ ਸਿਟੀ ਦੇ ਨਾਲ ਹੀ ਕ੍ਰਾਈਮ ਸਿਟੀ ਵੀ ਬਣਿਆ ਚੰਡੀਗੜ੍ਹ

ਸਮਾਰਟ ਸਿਟੀ ਦੇ ਨਾਲ ਹੀ ਕ੍ਰਾਈਮ ਸਿਟੀ ਵੀ ਬਣਿਆ ਚੰਡੀਗੜ੍ਹ

ਚੰਡੀਗੜ੍ਹ, 17 ਮਾਰਚ: ਚੰਡੀਗੜ੍ਹ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਪਰ ਜਿਸ ਤਰੀਕੇ ਨਾਲ ਚੰਡੀਗੜ੍ਹ ਵਿੱਚ ਅਪਰਾਧ ਵੱਧ ਗਏ ਹਨ, ਉਸ ਨਾਲ ਇਹ ਸ਼ਹਿਰ ਕ੍ਰਾਈਮ ਸਿਟੀ ਵੀ ਬਣਦਾ ਜਾ ਰਿਹਾ ਹੈ| ਚੰਡੀਗੜ੍ਹ ਵਿੱਚ ਕਦੇ ਲੁੱਟ ਖੋਹ, ਕਦੇ ਚੈਨੀ ਖੋਹਣ, ਕਦੇ ਡਕੈਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ| ਚੰਡੀਗੜ੍ਹ ਦੀ ਸਾਊਥ ਡਵੀਜਨ ਵਿੱਚ ਸਭ ਤੋਂ ਜਿਆਦਾ ਕ੍ਰਾਈਮ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ| ਪਿਛਲੇ ਦਿਨੀਂ ਵੀ ਕੁਝ ਬਦਮਾਸਾਂ ਨੇ ਚੰਡੀਗੜ੍ਹ ਦੇ ਸੈਕਟਰ 35 ਵਿੱਚ ਪਿਸਤੌਲ ਦੀ ਨੋਕ ਤੇ ਕਾਰ ਲੁੱਟ ਲਈ ਅਤੇ ਭੱਜ ਗਏ ਸਨ| ਚੰਡੀਗੜ੍ਹ ਵਿੱਚ ਆਏ ਦਿਨ ਅਪਰਾਧ ਹੁੰਦੇ ਰਹਿੰਦੇ ਹਨ ਪਰ ਪੁਲੀਸ ਇਹਨਾਂ ਅਪਰਾਧਾਂ ਨੂੰ ਨੱਥ ਪਾਉਣ ਵਿੱਚ ਅਸਫਲ ਰਹਿੰਦੀ ਹੈ| ਚੰਡੀਗੜ੍ਹ ਵਿੱਚ ਅਪਰਾਧੀ ਜਿੱਥੇ ਚੁਸਤ ਹਨ ਉੱਥੇ ਹੀ ਪੁਲੀਸ ਸੁਸਤ ਹੈ| ਬੀਤੀ 8 ਮਾਰਚ ਨੂੰ ਵੀ ਸੈਕਟਰ 44 ਦੀ ਇਕ ਔਰਤ ਦੀ ਚੈਨੀ ਖੋਹ ਕੇ ਅਪਰਾਧੀ ਫਰਾਰ ਹੋ ਗਏ ਸਨ|
ਚੰਡੀਗੜ੍ਹ ਵਿੱਚ ਵਧਦੇ ਅਪਰਾਧਾਂ ਕਾਰਨ ਲੋਕ ਇਸ ਨੂੰ ਸਮਾਰਟ ਸਿਟੀ ਦੇ ਨਾਲ ਨਾਲ ਹੁਣ ਕ੍ਰਾਈਮ ਸਿਟੀ ਵੀ ਕਹਿਣ ਲੱਗੇ ਹਨ|

Share Button

Leave a Reply

Your email address will not be published. Required fields are marked *

%d bloggers like this: