ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਮਾਪਿਆਂ ਵਿਰੁੱਧ ਹੋਵੇ ਕਾਰਵਾਈ

ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਮਾਪਿਆਂ ਵਿਰੁੱਧ ਹੋਵੇ ਕਾਰਵਾਈ

ਚੰਡੀਗੜ੍ਹ, 16 ਮਾਰਚ: ਆਏ ਦਿਨ ਅਸੀਂ ਕਦੇ ਮੰਦਿਰਾਂ, ਗੁਰਦੁਆਰਿਆਂ ਅਤੇ ਹੋਰ ਸਥਾਨਾਂ ਦੇ ਬਾਹਰ ਸੜਕਾਂ ਉਪਰ ਵਾਹਨਾਂ ਦਾ ਸ਼ੀਸਾ ਖੜਕਾਉਂਦੇ ਹੋਏ ਪੈਸੇ ਮੰਗਦੇ ਹੋਏ ਜਾਂ ਕਦੇ ਪੈਨ ਜਾਂ ਗੁਬਾਰੇ ਵੇਚਦੇ ਹੋਏ ਕਿੰਨੇ ਹੀ ਮਾਸੂਮ ਚਿਹਰਿਆਂ ਨੂੰ ਅਨਦੇਖਾ ਕਰ ਦਿੰਦੇ ਹਨ| ਜਿਹਨਾਂ ਬਾਰੇ ਜੇ ਸੋਚਿਆ ਜਾਵੇ ਤਾਂ ਇਹ ਹੀ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਆਖਿਰ ਇਹ ਬੱਚੇ ਕਿਸਦੇ ਹਨ, ਕੀ ਇਹ ਸਕੂਲ ਨਹੀਂ ਜਾਂਦੇ ਜਾਂ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਸਕੂਲ ਨਹੀਂ ਭੇਜਦੇ| ਇਹ ਮਾਸੂਮ ਗਰਮੀ ਅਤੇ ਠੰਡ ਵਿੱਚ ਦਿਨ ਰਾਤ ਸੜਕਾਂ ਉਪਰ ਭੀਖ ਮੰਗਦੇ ਨਜਰ ਆਉਂਂਦੇ ਹਨ| ਪਤਾ ਨਹੀਂ ਇਹਨਾਂ ਦੇ ਮਾਪੇ ਪ੍ਰਸਾਸਨ ਵਲੋਂ ਸਹੂਲਤਾਂ ਦੇਣ ਦੇ ਬਾਵਜੂਦ ਇਹਨਾਂ ਨੂੰ ਪੜਾਉਂਦੇ ਕਿਉਂ ਨਹੀਂ ਹਨ ਤੇ ਇਹਨਾਂ ਤੋਂ ਬਾਲ ਮਜਦੂਰੀ ਕਰਵਾਉਂਦੇ ਹਨ| ਚੰਡੀਗੜ੍ਹ ਪੁਲੀਸ ਵਲੋਂ ਵੀ ਇਹਨਾਂ ਬੱਚਿਆਂ ਦੇ ਮਾਪਿਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦੋਂ ਕਿ ਇਹਨਾਂ ਦੇ ਮਾਪੇ ਇਹਨਾਂ ਨੂੰ ਰੋਜਾਨਾ ਹੀ ਹਰ ਲਾਲ ਬੱਤੀ ਅਤੇ ਹਰ ਚੌਰਾਹੇ ਉਪਰ ਭੀਖ ਮੰਗਣ ਭੇਜਦੇ ਹਨ|
ਇਹਨਾਂ ਬੱਚਿਆਂ ਦੀ ਉਮਰ ਭੀਖ ਮੰਗਣ ਦੀ ਨਹੀਂ ਹੈ ਸਗੋਂ ਇਹਨਾਂ ਦੀ ਤਾਂ ਸਕੂਲ ਜਾਣ ਦੀ ਉਮਰ ਹੈ| ਜੇ ਚੰਡੀਗੜ੍ਹ ਪ ਲੀਸ ਇਹਨਾਂ ਬਚਿਆਂ ਦੇ ਮਾਪਿਆਂ ਖਿਲਾਫ ਕਾਰਵਾਈ ਕਰਕੇ ਇਹਨਾਂ ਬੱਚਿਆਂ ਨੂੰ ਸ ਕੂਲ ਭੇਜਣ ਦਾ ਉਪਰਾਲਾ ਕਰੇ ਤਾਂ ਇਹਨਾਂ ਬੱਚਿਆਂ ਦੀ ਜਿੰਦਗੀ ਸੁਧਰ ਸਕਦੀ ਹੈ|

Share Button

Leave a Reply

Your email address will not be published. Required fields are marked *

%d bloggers like this: