ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਮਨਵੀਰ ਸਿੰਘ ਸ਼ੇਖੋਂ ਨੂੰ ਕੀਤਾ ਦਿੱਲੀ ਅਦਾਲਤ ਵਿਚ ਪੇਸ਼

ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਮਨਵੀਰ ਸਿੰਘ ਸ਼ੇਖੋਂ ਨੂੰ ਕੀਤਾ ਦਿੱਲੀ ਅਦਾਲਤ ਵਿਚ ਪੇਸ਼
ਮਿੰਟੂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਹੇਠ ਦਿੱਲੀ ਵਿਚ ਪਰਚਾ ਦਰਜ

ਨਵੀਂ ਦਿੱਲੀ 12 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਪੁਲਿਸ ਦੀ ਤਰਜ ਤੇ ਹੁਣ ਦਿੱਲੀ ਦੀ ਸਪੈਸ਼ਲ ਸੈਲ ਵੀ ਚਲ ਪਈ ਹੈ ਤੇ ਸਿੱਖਾਂ ਨੂੰ ਫੜ ਫੜ ਨਵੇਂ ਨਵੇਂ ਕੇਸ ਪਾਏ ਜਾ ਰਹੇ ਹਨ । ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਹਰਮਿੰਦਰ ਸਿੰਘ ਮਿੰਟੂ ਨੂੰ ਹਥਿਆਰ ਸਪਲਾਈ ਕਰਨ ਅਤੇ ਸਾਥ ਦੇਣ ਦੇ ਮਾਮਲੇ ਵਿਚ ਬੀਤੇ ਚਾਰ ਦਿਨ ਪਹਿਲਾਂ ਦਿੱਲੀ ਦੀ ਸਪੈਸ਼ਲ ਸੈਲ (ਹੈਡ ਆਫਿਸ ਲੋਧੀ ਕਲੋਨੀ) ਵਲੋਂ ਮਨਵੀਰ ਸਿੰਘ ਸ਼ੇਖੋਂ ਨੂੰ ਪਟਿਆਲਾ ਜੇਲ੍ਹ ਤੋਂ ਰਿਮਾਂਡ ਤੇ ਲਿਆਦਾਂ ਗਿਆ ਸੀ । ਅਜ ਰਿਮਾਂਡ ਦਾ ਸਮਾਂ ਖਤਮ ਹੋਣ ਤੇ ਮਨਵੀਰ ਸਿੰਘ ਨੂੰ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਜੱਜ ਸਿਥਾਰਥ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ।
ਸਪੈਸ਼ਲ ਸੈਲ ਵਲੋਂ ਰਿਮਾਂਡ ਦਾ ਸਮਾਂ ਹੋਰ ਨਾ ਮੰਗੇ ਜਾਣ ਕਰਕੇ ਉਸਨੂੰ ਤਿਹਾੜ ਜੇਲ੍ਹ ਭੇਜਣ ਦੀ ਸਿਫਾਰਿਸ਼ ਕਰ ਦਿੱਤੀ ਜਿਸਦਾ ਮਨਵੀਰ ਸਿੰਘ ਵਲੋਂ ਪੇਸ਼ ਹੋਏ ਵਕੀਲ ਭਾਈ ਪਰਮਜੀਤ ਸਿੰਘ ਨੇ ਵਿਰੋਧ ਕੀਤਾ ਤੇ ਮਨਵੀਰ ਸਿੰਘ ਨੂੰ ਮੁੜ ਪਟਿਆਲਾ ਜੇਲ੍ਹ ਭੇਜਣ ਲਈ ਕਿਹਾ ਜਿਸ ਤੇ ਜੱਜ ਵਲੋਂ ਥਰਡ ਬਟਾਲਿਅਨ ਸਿਕਿਉਰਟੀ ਪੁਲਿਸ ਨੂੰ ਆਦੇਸ਼ ਦੇਦੇਆਂ ਮਨਵੀਰ ਸਿੰਘ ਨੂੰ ਪਟਿਆਲਾ ਭੇਜਣ ਦਾ ਹੁਕਮ ਕਰ ਦਿਤਾ । ਸਪੈਸ਼ਲ ਸੈਲ ਵਲੋਂ ਮਨਵੀਰ ਸਿੰਘ ਸ਼ੇਖੋਂ ਤੇ ਵੱਖ ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 15 ਮਾਰਚ ਨੂੰ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: