ਆਪਸੀ ਵਖਰੇਵੇਂ ਦੂਰ ਕਰਕੇ ਇਕ ਨਿਸ਼ਾਨ ਸਾਹਿਬ ਥੱਲੇ ਇਕਤਰ ਹੋਣ ਦਾ ਹੰਭਲਾ ਮਾਰਿਆ ਜਾਏ: ਪਰਮਜੀਤ ਸਿੰਘ ਭਿਓਰਾ

ਆਪਸੀ ਵਖਰੇਵੇਂ ਦੂਰ ਕਰਕੇ ਇਕ ਨਿਸ਼ਾਨ ਸਾਹਿਬ ਥੱਲੇ ਇਕਤਰ ਹੋਣ ਦਾ ਹੰਭਲਾ ਮਾਰਿਆ ਜਾਏ: ਪਰਮਜੀਤ ਸਿੰਘ ਭਿਓਰਾ

ਨਵੀਂ ਦਿੱਲੀ 8 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਅਹਿਮ ਭੁਮਿਕਾ ਨਿਭਾਓਣ ਵਾਲੇ ਅਤੇ ਉਮਰ ਕੈਦ ਦੀ ਸਜਾ ਭੁਗਤ ਰਹੇ ਭਾਈ ਪਰਮਜੀਤ ਸਿੰਘ ਭਿਓਰਾ ਨਜ਼ਰਬੰਦ ਬੂਡੈਲ ਜੇਲ੍ਹ ਨੇ ਅਪਣੇ ਵੱਡੇ ਭਰਾਤਾ ਭਾਈ ਜਰਨੈਲ ਸਿੰਘ ਭਿਓਰਾ ਨਾਲ ਕੀਤੀ ਮੁਲਾਕਾਤ ਵਿਚ ਸਿੱਖ ਕੌਮ ਦੇ ਨਾਮ ਭੇਜੇ ਸੁਨੇਹੇ ਵਿਚ ਕਿਹਾ ਕਿ ਅਜ ਮੁੜ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ ਬੇਗੁਨਾਹਾਂ ਨੂੰ ਫੜ ਫੜ ਜੇਲ੍ਹਾਂ ਵਿਚ ਡਕਿਆ ਜਾ ਰਿਹਾ ਹੈ ਤੇ ਸਮੇਂ ਦੀਆਂ ਸਰਕਾਰਾਂ ਸਾਡੇ ਆਪਸੀ ਵਖਰੇਵੇਆਂ ਦਾ ਫਾਇਦਾ ਚੁਕਦੇ ਹੋਏ ਮੁੜ ਬੇਅੰਤ ਸਿੰਘ ਵਾਲੇ ਸਮੇਂ ਦੇ ਰਾਹ ਤੇ ਤੁਰ ਰਹੀ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਇਕ ਸਮਾਂ ਉਹ ਵੀ ਆਇਆ ਸੀ ਜਦ ਹਕੁਮਤੀ ਏਲਾਨ ਕਿ ਸਿੱਖ ਨਜ਼ਰ ਨਹੀ ਆਣੇ ਚਾਹੀਦੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਏ ਤਦ ਵੀ ਸਿੱਖਾਂ ਨੇ ਹਕੁਮਤ ਦੀ ਈਨ ਨਾ ਮੰਨਦੇ ਹੋਏ ਕੂਝ ਸਮਾਂ ਅਲੋਪ ਰਹਿ ਕੇ ਵੀ ਗੁਜਾਰਿਆ ਸੀ । ਉਨ੍ਹਾਂ ਕਿਹਾ ਤੁਰਕਾਂ ਦੀ ਤੁਰੀ ਜਾ ਰਹੀ ਫੌਜ ਜੋ ਆਪਸ ਵਿਚ ਗਲਾਂ ਕਰ ਰਹੀ ਸੀ ਕਿ ਹੁਣ ਤਾਂ ਸਿੱਖ ਲਭਿਆ ਵੀ ਨਹੀ ਲੱਭਦੇ, ਇਹ ਗਲ ਉੱਥੇ ਜੰਗਲਾਂ ਵਿਚ ਬੈਠੇ ਭਾਈ ਗਰਜਾ ਸਿੰਘ ਅਤੇ ਭਾਈ ਬੋਤਾ ਸਿੰਘ ਦੇ ਕੰਨਾਂ ਵਿਚ ਪੈ ਗਈ ਤੇ ਉਨ੍ਹਾਂ ਦੋਨਾਂ ਨੇ ਬਿਨਾਂ ਸਮਾਂ ਗਵਾਏ ਆਪਸੀ ਸਲਾਹ ਕੀਤੀ ਤੇ ਅਪਣੇ ਘੋੜੇਆਂ ਤੇ ਚੜ ਕੇ ਉਸ ਜਗ੍ਹਾ ਤੋਂ ਥੋੜੀ ਦੂਰ ਜਾ ਕੇ ਨਾਕਾ ਲਾ ਦਿਤਾ ਤੇ ਨਾਲ ਹੀ ਨਿਸ਼ਾਨ ਸਾਹਿਬ ਝੁਲਾ ਦਿਤਾ ਤੇ ਆਪ ਕੁਰਸੀ ਢਾਹ ਕੇ ਉਸ ਤੇ ਬਹਿ ਗਏ । ਜਦੋਂ ਤੁਰਕਾਂ ਦੀ ਫੌਜ ਉੱਥੇ ਪਹੁੰਚੀ ਤਾਂ ਨਾਕਾ ਦੇਖ ਕੇ ਹੈਰਾਨ ਰਹਿ ਗਏ ਕੁਰਸੀ ਤੇ ਬੈਠੇ ਭਾਈ ਗਰਜਾ ਸਿੰਘ ਅਤੇ ਬੋਤਾ ਸਿੰਘ ਨੂੰ ਪੁਛਿਆ ਕਿ ਇਹ ਨਾਕਾ ਕਿਸ ਦਾ ਹੈ ਤਾਂ ਉਨ੍ਹਾਂ ਗਰਜਵੀ ਅਵਾਜ ਵਿਚ ਕਿਹਾ ਕਿ “ਇਹ ਨਾਕਾ ਸਿੱਖਾਂ ਦੇ ਖਾਲਸਾ ਰਾਜ” ਦਾ ਹੈ ਤੇ ਇਸਨੂੰ ਪਾਰ ਕਰਨ ਲਈ ਜਜਿਆ ਦੇਣਾ ਪਵੇਗਾ ।

ਫੌਜੀ ਹੈਰਾਨ ਰਹਿ ਗਏ ਕਿ ਸਿੱਖ ਤੇ ਭਾਲਿਆ ਨਹੀ ਲਭਦਾ ਪਰ ਇੱਥੇ ਤੇ ਇਨ੍ਹਾਂ ਨੇ ਅਪਣੀ ਹੀ “ਪਾਰਲਿਆਮੇਂਟ” ਬਣਾਈ ਹੋਈ ਹੈ । ਸਿਰਫ ਦੋ ਸਿੱਖਾਂ ਦੀ ਇਸ ਕਾਰਵਾਈ ਨਾਲ ਹਕੁਮਤ ਦਾ ਨਸ਼ਾ ਕਿ “ਸਿੱਖ ਖਤਮ ਹੋ ਗਏ ਹਨ” ਖਤਮ ਹੋ ਗਿਆ । ਭਾਈ ਗਰਜਾ ਸਿੰਘ ਅਤੇ ਭਾਈ ਬੋਤਾ ਸਿੰਘ ਵਲੋਂ ਕੀਤੀ ਕਾਰਵਾਈ ਅਜ ਇਤਿਹਾਸ ਵਿਚ ਸੁਨਹਿਰੀ ਅਖਰਾਂ ਨਾਲ ਲਿੱਖੀ ਹੋਈ ਹੈ । ਉਨ੍ਹਾਂ ਕਿਹਾ ਕਿ ਉਹ ਤੇ ਸਿਰਫ ਦੋ ਹੀ ਸੀ ਅਜ ਅਸੀ ਕਰੋੜਾਂ ਵਿਚ ਹਾਂ ਸਾਡੀ ਕਿਸੇ ਵੀ ਕੌਮੀ ਕਾਰਜ ਲਈ ਆਪਸ ਵਿਚ ਨਹੀ ਬਣਦੀ ਹੈ । ਅਸੀ ਕਿਉ ਕੁਰਸੀਆਂ ਦੇ ਲਾਲਚ ਪਿੱਛੇ ਭੱਜ ਰਹੇ ਹਾਂ । ਉਨ੍ਹਾਂ ਕਿਹਾ ਕਿ ਹੁਣ ਸਾਡਾ ਫਰਜ਼ ਬਣਦਾ ਹੈ ਅਪਣੇ ਬਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਵੱਡੀਆਂ ਪੋਸਟਾਂ ਤੇ ਬਿਠਾਇਆ ਜਾਏ ਉਨ੍ਹਾਂ ਨੂੰ ਬ੍ਰਾਹਮਣੀ ਚਾਲਾਂ ਬਾਰੇ ਅਤੇ ਸਿੱਖ ਇਤਿਹਾਸ ਬਾਰੇ ਦਸਿਆ ਜਾਏ ਤਾਂ ਕਿ ਆਉਣ ਵਾਲੀ ਪੀੜੀ ਕਿਸੇ ਕਿਸਮ ਦੀ ਸਰਕਾਰੀ ਬ੍ਰਾਹਮਣੀ ਚਾਲ ਵਿਚ ਨਾ ਆ ਸਕੇ । ਉਨ੍ਹਾਂ ਕਿ ਜਦ ਸਾਡੇ ਬੱਚੇ ਉਚ ਪੋਸਟਾਂ ਤੇ ਬੈਠੇ ਹੋਣਗੇ ਤਾਂ ਕੋਈ ਵੀ ਸਾਡੇ ਪੰਥ ਵਲ ਮਾੜੀ ਨਜ਼ਰ ਨਹੀ ਮਾਰ ਸਕੇਗਾ । ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀ ਸਾਰੇਆਂ ਨੇ ਸਿਰਫ ਇੱਕਠਾ ਹੀ ਨਹੀ ਹੋਣਾ ਸਗੋਂ ਆਪਸੀ ਮਿਲਵਰਤਨ ਕਰਦਿਆਂ ਹੋਇਆ ਦੁਸ਼ਮਨ ਦੀ ਸਿੱਖ ਪੰਥ ਨੂੰ ਢਹਿ ਢੇਰੀ ਕਰਨ ਦੀ ਹਰ ਚਾਲ ਦਾ ਮੂੰਹ ਤੋੜਵਾਂ ਜੁਆਬ ਦੇਦੇਂ ਹੋਏ ਬਾਣੀ ਤੇ ਬਾਣੇ ਦੀ ਲਾਜ ਵੀ ਰੱਖਣੀ ਹੈ।

Share Button

Leave a Reply

Your email address will not be published. Required fields are marked *

%d bloggers like this: