ਵੋਟ ਦਾ ਮੁੱਲ

ਵੋਟ ਦਾ ਮੁੱਲ

ਗੱਜਣ ਸਿੰਘ ਮਾਸਟਰੀ ਤੋ ਰਿਟਾਇਰ ਹੋ ਗਿਆ |ਹੁਣ ਉਹ ਟਾਇਮ ਪਾਸ ਲਈ ਪਿੰਡ ਦੀ ਸੱਥ ਚਂ ਬੋਹੜ ਵਾਲੇ ਚਾਉਤਰੇ ਤੇ ਆ ਬਹਿਦਾ, ਪਰ ਉਹ ਸੱਚ ਕਹਿਣ ਦਾ ਆਦੀ ਏ, ਭਾਵੇ ਕਿਸੇ ਦੇ ਗਿੱਟੇ ਲੱਗੇ, ਭਾਵੇ ਕਿਸੇ ਦੇ ਗੋਡੇ,! ਉਹ ਕੀ ਵੇਖਦਾ ਕਈ ਦਿਨਾ ਤੋ ਸਵੇਰੇ ਸਵੇਰੇ ਕਰਤਾਰਾ ਸਰਪੰਚ ਦੇ ਘਰ ਜਾਂਦਾ ,ਵਾਪਸ ਆਉਦਾ ਤਾਂ  ਮੁੰਹ ਚਂ ਬੁੜ – ਬੁੜ ਕਰਦਾ ਮਾਸਟਰ ਦੇ ਅੱਗੋ ਲੰਘ ਜਾਂਦਾ ,ਇੱਕ ਦਿਨ ਮਾਸਟਰ ਜੀ ਨੇ ਪੁੱਛ ਈ ਲਿਆ ਕਰਤਾਰਿਆ ਆਹ !  ਕੀ ਮੁੰਹ ਚਂ ਈ ਮੰਤਰ ਜੇ ਮਾਰੀ ਜਾਨੈ,
– ਮੰਤਰ ਜੇ ਕੀ ਮਾਰਨੇ ਆ ਮਾਸਟਰਾ , ਆਹ,! ਮੁੰਡੇ ਦੇ ਭਰਤੀ ਆਲੇ ਫਾਰਮਾ ਤੇ ਸ਼ੈਨ ਜੇ ਕਰਾਉਣੇ ਆ,  ਸਰਪੰਚ ਰੋਜ਼ ਈ ਟਾਲ ਮਟੋਲ਼ ਕਰੀ ਜਾਦੈਂ, ਚੰਗਾ ਮੁੱਲ ਪਾਇਆ ਇਹਨੇ ਸਾਡੀਆ ਵੋਟਾ ਦਾ  ?
– ਓਹਨੇ ਤੇਰਾ ਕੰਮ ਸਵਾਹ ਕਰਨੈ, ਨਾਲੇ ਕਰਤਾਰਿਆ ਕਿਹੜੀਆ ਵੋਟਾ ਦੇ ਮੁੱਲ ਦੀ ਗੱਲ ਕਰਦੈ,ਵੋਟਾ ਦਾ ਮੁੱਲ ਤਾ ਤੂੰ  ਪਹਿਲਾ ਈ ਲੈ ਚੁਕਿਆ ਏ ,ਕਰਤਾਰਾ ਬੋਲਿਆ  ਮਾਸਟਰਾ ਮੈ ਸਮਝਿਆ ਨੀ ਤੂੰ ਕਹਿਣਾ ਕੀ ਚਾਹੁਨੈ,
– ਮਾਸਟਰ ਮੁਸਕਰਾਉਦਾ ਹੋਇਆ  ਬੋਲਿਆ ਕਰਤਾਰਿਆ ਐਨਾ ਭੋਲ਼ਾ ਨਾ ਬਣ ਮੈ ਵੋਟਾ ਤੋ ਪਹਿਲਾ ਲਈਆ ਸ਼ਰਾਬ ਦੀਆ ਬੋਤਲਾ ਦੀ ਗੱਲ ਕਰਦਾ,  ਕਰਤਾਰੇ ਦਾ ਰੰਗ ਇਉ ਪੀਲ਼ਾ ਪੈ ਗਿਆ, ਜਿਵੇ ਕਿਸੇ ਨੇ ਦੁਖਦੀ ਰਗ ਤੇ ਹੱਥ ਰੱਖਤਾ ਹੋਵੇ

ਕੰਵਲਜੀਤ ਸਿੰਘ (ਰਾਣਾ)  ਪਿੰਡ ਠੌਣਾ
ਦੁਬਈ +971555214011

 
Share Button

Leave a Reply

Your email address will not be published. Required fields are marked *

%d bloggers like this: