ਕੇਦਰ ਸਰਕਾਰ ਵੱਲੋਂ ਮਿਡ ਡੇ ਮੀਲ ਲਈ ਪੰਜਾਬ ਅੰਦਰ ਖਰਚ ਕੀਤਾ 300 ਕਰੋੜ

ਕੇਦਰ ਸਰਕਾਰ ਵੱਲੋਂ ਮਿਡ ਡੇ ਮੀਲ ਲਈ ਪੰਜਾਬ ਅੰਦਰ ਖਰਚ ਕੀਤਾ 300 ਕਰੋੜ

ਬਰਨਾਲਾ,ਤਪਾ ਮੰਡੀ, 30 ਮਈ (ਨਰੇਸ਼ ਗਰਗ) ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਅੰਦਰ ਪੜਨ ਵਾਲੇ ਬੱਚੇ ਅੱਧੀ ਛੁੱਟੀ ਬਾਅਦ ਮੁੜ ਸਕੂਲ ਵਾਪਿਸ ਨਹੀਂ ਆਉਂਦੇ ਸਨ। ਇਸ ਕਾਰਨ ਬੱਚਿਆਂ ਦੀ ਪੜਾਈ ਤੇ ਬੁਰਾ ਅਸਰ ਪੈਂਦਾ ਸੀ। ਅੱਧੀ ਛੁੱਟੀ ਤੋਂ ਬਾਅਦ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਦੁਪਿਹਰ ਦਾ ਖਾਣਾ ਸਕੂਲ ਅੰਦਰੋਂ ਦੇਣ ਦੀ ਸਕੀਮ ਚਾਲੂ ਕੀਤੀ ਗਈ। ਜਿਸ ਦਾ ਨਾਮ ਮਿਡ ਡੇ ਮੀਲ ਰੱਖਿਆ ਗਿਆ। ਇਸ ਸਕੀਮ ਤਹਿਤ ਪਹਿਲੀ ਕਲਾਸ ਤੋਂ ਲੈਕੇ ਪ੍ਰਾਇਮਰੀ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਪੋਸ਼ਟਿਕ ਖਾਣਾ ਸਕੂਲ ਅੰਦਰੋਂ ਹੀ ਦਿੱਤਾ ਜਾਂਦਾ ਹੈ। ਇਸ ਸਕੀਮ ਦਾ ਖਰਚ ਕੇਂਦਰ ਸਰਕਾਰ ਸਹਿਣ ਕੀਤਾ ਜਾਂਦਾ ਹੈ। ਪੰਜਾਬ ਅੰਦਰ ਕੇਂਦਰ ਸਰਕਾਰ ਨੇ 2014-15 ਅਤੇ 2015-16 ਮਿਡ ਡੇ ਮੀਲ ਲਈ ਜੋ ਫੰਡ ਦਿੱਤੇ ਉਸਦੀ ਜਾਣਕਾਰੀ ਲੈਣ ਲਈ ਆਰ ਟੀ ਆਈ ਐਕਟ ਕਾਰਕੁੰਨ ਸੱਤਪਾਲ ਗੋਇਲ ਤਪਾ ਨੇ ਕੇਂਦਰੀ ਮਾਨਵ ਸੰਸਧਾਨ ਮੰਤਰੀ ਸ੍ਰੀਮਤੀ ਇਰਾਨੀ ਦੇ ਦਫਤਰ ਤੋਂ ਲੋਕ ਸੂਚਨਾ ਅਧਿਕਾਰ ਕਾਨੂੰਨ ਤਹਿਤ ਪੱਤਰ ਭੇਜ ਕੇ ਜਾਣਕਾਰੀ ਦੀ ਮੰਗ ਕੀਤੀ ਤਾਂ ਭੇਜੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੂੰ ਇੱਕ ਸਾਲ ਅੰਦਰ 3 ਕਿਸਤਾਂ ਵਿੱਚ ਪੈਸੇ ਦਿੱਤੇ ਗਏ। ਸਾਲ 2014-15 ਲਈ ਮਿਤੀ 22/4/2014 ਦਿੱਤੀ ਰਕਮ 4979.13 ਲੱਖ ਰੁਪਏ, ਮਿਤੀ16/9/2014 ਨੂੰ 5410.45 ਲੱਖ ਰੁਪਏ, ਮਿਤੀ 22/10/2014 ਨੂੰ 3111.23 ਲੱਖ ਰੁਪਏ ਅਤੇ 2015-16 ਲਈ ਮਿਤੀ 21/4/2015 ਲਈ 4403.79 ਲੱਖ ਰੁਪਏ, ਮਿਤੀ 3/8/2015 ਨੂੰ 6743.43 ਲੱਖ ਰੁਪਏ, ਮਿਤੀ 1/1/2016 ਨੂੰ 5502.82 ਲੱਖ ਰੁਪਏ ਜਾਰੀ ਕੀਤੇ ਗਏ। ਦੋ ਸਾਲ ਅੰਦਰ ਮਿਡ ਡੇ ਮੀਲ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਕੁੱਲ ਰਕਮ 30150 ਲੱਖ ਰੁਪਏ ਦਿੱਤੇ ਹਨ।
ਮਿਡ ਡੇ ਮੀਲ ਸਕੀਮ ਕੇਂਦਰ ਸਰਕਾਰ ਦੀ ਇੱਕ ਬਹੁਤ ਵਧੀਆ ਸਕੀਮ ਹੈ। ਜਿਸ ਨਾਲ ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ ਅੰਦਰ ਵੱਡੇ ਪੱਧਰ ਤੇ ਵਾਧਾ ਦਰਜ ਕੀਤਾ ਗਿਆ ਹੈ। ਜਰੂਰਤ ਇਸ ਗੱਲ ਦੀ ਹੈ ਕਿ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦੀ ਕੁਆਲਟੀ ਅੰਦਰ ਕਮੀ ਨਹੀਂ ਹੋਣੀ ਚਾਹੀਦੀ ਅਤੇ ਬੱਚਿਆਂ ਨੂੰ ਸਾਫ ਸੁਥਰਾ ਪੋਸ਼ਟਿਕ ਖਾਣਾ ਮਿਲਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *

%d bloggers like this: