ਸਿੱਖ ਦੀ ਹੱਤਿਆ ਦੇ ਵਿਰੋਧ ਵਿੱਚ ਪਾਕਿਸਤਾਨ ਵਿਖੇ ਮੁਲਜ਼ਮ ਹਿੰਦੂ ਵਿਧਾਇਕ ਨੂੰ ਨਹੀਂ ਲੈਣ ਦਿੱਤਾ ਗਿਆ ਹਲਫ਼ਨਾਮਾ

ਸਿੱਖ ਦੀ ਹੱਤਿਆ ਦੇ ਵਿਰੋਧ ਵਿੱਚ ਪਾਕਿਸਤਾਨ ਵਿਖੇ ਮੁਲਜ਼ਮ ਹਿੰਦੂ ਵਿਧਾਇਕ ਨੂੰ ਨਹੀਂ ਲੈਣ ਦਿੱਤਾ ਗਿਆ ਹਲਫ਼ਨਾਮਾ
ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰ ਨੇ ਵਿਰੋਧ ਵਿਚ ਉਸ ਵਲ ਸੁੱਟੀ ਜੁੱਤੀ

ਨਵੀਂ ਦਿੱਲੀ 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) : ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾਹ ਸੂਬੇਵਿੱਚ ਹਾਲਿਆ ਵਿਧਾਇਕ ਚੁਣੇ ਗਏ ਬਲਦੇਵ ਕੁਮਾਰ ਨੂੰ ਵਿਧਾਨ ਸਭਾ ਵਿੱਚ ਸੱਤਾਧਾਰੀ ਅਤੇ ਵਿਰੋਧੀ ਦੋਵਾਂ ਧਿਰਾਂ ਦੇ ਮੈਂਬਰਾਂ ਦੇ ਭਾਰੀ ਵਿਰੋਧ ਕਰਕੇ, ਉਸਨੂੰ ਸਹੁੰ ਚੁੱਕਣ ਤੋਂ ਰੋਕ ਦਿੱਤਾ। ਬਲਦੇਵ ਕੁਮਾਰ ਉਪਰ ਇਕ ਸਿੱਖ ਵਿਅਕਤੀ ਦੀ ਹੱਤਿਆ ਦਾ ਦੋਸ਼ ਹੈ ਅਤੇ ਵਿਧਾਇਕ ਚੁਣੇ ਗਏ ਬਲਦੇਵ ਕੁਮਾਰ ਸਿੱਖਾਂ ਦੇ ਨੁਮਾਇੰਦੇ ਸਰਦਾਰ ਸਵਰਨ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਜੇਲਵਿੱਚ ਬੰਦ ਹਨ। ਸਪੀਕਰ ਵਲੋਂ ਉਨ੍ਹਾਂ ਨੂੰ ਵਿਧਾਨ ਸਭਾ ਅੰਦਰ ਹਲਫ਼ਨਾਮਾ ਲੈਣ ਦੀ ਇਜਾਜ਼ਤ ਮਿਲੀ ਸੀ। ਬਲਦੇਵ ਕੁਮਾਰ ਜਦੋਂ ਵਿਧਾਨ ਸਭਾ ਪੁੱਜੇ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਹਲਫ਼ਨਾਮਾ ਲੈਣ ਦੀ ਇਜਾਜ਼ਤ ਦੇ ਸਪੀਕਰ ਦੇ ਫੈਸਲੇ ਦਾ ਵਿਰੋਧ ਕੀਤਾ ਬਾਅਦ ਵਿਚ ਉਨ੍ਹਾਂ ਨਾਲ ਸੱਤਾਧਾਰੀ ਪੱਖ ਦੇ ਮੈਂਬਰ ਵੀ ਇਸ ਵਿਰੋਧ ਵਿੱਚ ਸ਼ਾਮਲ ਹੋ ਗਏ। ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੈਂਬਰ ਅਰਬਾਬ ਜਹਾਂਦਾਦ ਖ਼ਾਨ ਨੇ ਹਿੰਦੂ ਵਿਧਾਇਕ ਬਲਦੇਵ ਕੁਮਾਰ ਵੱਲ ਜੁੱਤੀ ਸੁਟੀ ਜੋ ਉਨ੍ਹਾਂ ਤੋਂ ਕੁੱਝ ਹੀ ਦੂਰੀ ‘ਤੇ ਜਾ ਡਿੱਗੀ। ਇਸ ਮਗਰੋਂ ਵਿਧਾਨ ਸਭਾ ਵਿੱਚ ਹੰਗਾਮਾ ਹੋ ਗਿਆ ਜਿਸ ਕਾਰਨ ਬਲਦੇਵ ਕੁਮਾਰ ਹਲਫ਼ਨਾਮਾ ਨਹੀਂ ਲੈ ਸਕਿਆ ਤੇ ਉਸ ਨੂੰ ਜੇਲ੍ਹ ਵਾਪਸ ਲਿਜਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: