ਗਜ਼ਲ

ਗਜ਼ਲ

ਦਿਲ ਵਿੱਚ ਨੇਕ ਵਿਚਾਰ ਬਣਾ ਕੇ ਤੁਰਦਾ ਜਾ
ਦੁੱਖਾ ਨੂੰ ਵੀ ਯਾਰ ਬਣਾ ਕੇ ਤੁਰਦਾ ਜਾ!

ਐਸਾ ਬੋਲ ਜੁਬਾਨੋ ਹੋਣ ਤੇਰੀਆਂ ਹੀ ਗੱਲਾਂ
ਸਭ ਦੇ ਦਿਲੀਂ ਸਤਿਕਾਰ ਬਣਾ ਕੇ ਤੁਰਦਾ ਜਾ!

ਕਹਿਣੀ ਕਰਨੀ ਵਿੱਚ ਹੈ ਹੁੰਦਾ ਫਰਕ ਬੜਾ,
ਕੋਸ਼ਿਸ ਕਰ ਇਕਸਾਰ ਬਣਾ ਕੇ ਤੁਰਦਾ ਜਾ |

ਜਿੱਤ ਲਈ ਆਪਣੇ ਤੇ ਵਿਸ਼ਵਾਸ਼ ਜ਼ਰੂਰੀ ਐ
ਐਵੇਂ ਨਾ ਦਿਲ ਤੇ ਭਾਰ ਬਣਾ ਕੇ ਤੁਰਦਾ ਜਾ!

ਨਫ਼ਰਤ ਨਾਲ਼ ਰਿਸ਼ਤੇ ਕਿਉਂ ਹੈਂ ਤੋੜ ਰਿਹਾ ਤੂੰ
ਸਭ ਲਈ ਦਿਲ ਚ ਪਿਆਰ ਬਣਾ ਕੇ ਤੁਰਦਾ ਜਾ!

ਬਿੱਟੂ ਕੁੱਝ ਕੁ ਸ਼ਬਦਾਂ ਦੇ ਵਿੱਚ ਹੋਵੇ ਜਾਨ ਤੇਰੇ
ਐਵੇਂ ਨਾ ਲੀਕਾਂ ਦੀ ਲਾਰ ਬਣਾ ਕੇ ਤੁਰਦਾ ਜਾ!

ਸੁਨੀਲ ਕੌਸ਼ਿਕ ਗੰਢੂਆਂ
ਸੁਨਾਮ ਊਧਮ ਸਿੰਘ ਵਾਲ਼ਾ
95010-93494

Share Button

Leave a Reply

Your email address will not be published. Required fields are marked *

%d bloggers like this: