ਬਿਨਾਂ ਕਿਸੇ ਭੇਦਭਾਵ ਦੇ ਕੀਤਾ ਜਾਵੇਗਾ ਸ਼ਹਿਰ ਦੇ ਸਾਰੇ ਵਾਰਡਾਂ ਦਾ ਵਿਕਾਸ : ਮੇਅਰ ਕੁਲਵੰਤ ਸਿੰਘ

ਬਿਨਾਂ ਕਿਸੇ ਭੇਦਭਾਵ ਦੇ ਕੀਤਾ ਜਾਵੇਗਾ ਸ਼ਹਿਰ ਦੇ ਸਾਰੇ ਵਾਰਡਾਂ ਦਾ ਵਿਕਾਸ : ਮੇਅਰ ਕੁਲਵੰਤ ਸਿੰਘ
ਫੇਜ਼ 6 ਵਿਖੇ ਨਵੇਂ ਲਾਏ ਜਾ ਰਹੇ ਪੇਵਰ ਬਲਾਕ ਦੇ ਕੰਮ ਦਾ ਕੀਤਾ ਉਦਘਾਟਨ

ਐਸ ਏ ਐਸ ਨਗਰ, 27 ਫਰਵਰੀ: ਸ਼ਹਿਰ ਦੇ ਸਰਬ ਪੱਖੀ ਵਿਕਾਸ ਲਈ ਅਸੀਂ ਜਵਾਬਦੇਹ ਹਾਂ ਅਤੇ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਮੁਹਾਲੀ ਵਲੋਂ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ- ਇਹ ਵਿਚਾਰ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਹ ਅੱਜ ਫੇਜ਼ 6 ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ| ਉਹਨਾਂ ਕਿਹਾ ਕਿ ਮੁਹਾਲੀ ਦੇ ਸਾਰੇ ਵਾਰਡਾਂ ਦਾ ਵਿਕਾਸ ਬਿਨਾ ਕਿਸੇ ਭੇਦਭਾਵ ਦਾ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਫੇਜ਼ 6 ਵਿੱਚ ਨਵੇਂ ਪੇਵਰ ਬਲਾਕ ਲਗਾ ਕੇ ਫੁੱਟਪਾਥ ਬਣਾਏ ਜਾ ਰਹੇ ਹਨ ਅਤੇ ਪਾਰਕਾਂ ਦੀ ਸਾਫ ਸਫਾਈ ਵੀ ਕਰਵਾਈ ਜਾ ਰਹੀ ਹੈ, ਇਸ ਕੰਮ ਉਪਰ ਕਰੀਬ 30 ਲੱਖ ਦੀ ਲਾਗਤ ਆਵੇਗੀ|
ਇਸ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਫੇਜ਼-6 ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਵਾਈ ਗਈ ਅਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੰਮ ਸ਼ੁਰੂ ਕੀਤਾ ਗਿਆ| ਇਸ ਮੌਕੇ ਕਂੌਸਲਰ ਆਰ ਪੀ ਸ਼ਰਮਾ ਨੇ ਮੇਅਰ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਉਹਨਾਂ ਦੇ ਵਾਰਡ ਵਿੱਚ ਆਰੰਭ ਕਰਵਾਏ ਕਾਰਜਾਂ ਬਦਲੇ ਮੇਅਰ ਦਾ ਧੰਨਵਾਦ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਸੋਹਲ, ਰਜਨੀ ਗੋਇਲ, ਅਰੁਣ ਸ਼ਰਮਾ, ਹਰਦੀਪ ਸਿੰਘ ਸਰਾਓਂ,ਸਰਬਜੀਤ ਸਿੰਘ, ਰਵਿੰਦਰ ਸਿੰਘ ਕੁੰਭੜਾ (ਸਾਰੇ ਕੌਂਸਲਰ), ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਨਗਰ ਨਿਗਮ ਦੇ ਐਕਸੀਅਨ ਨਰਿੰਦਰ ਸਿੰਘ ਦਾਲਮ, ਐਸ ਡੀ ਓ ਸੁਖਵਿੰਦਰ ਸਿੰਘ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *

%d bloggers like this: