ਦਿਲ ਦੇ ਮਰੀਜਾਂ ਲਈ ਨਵੀਂ ਖੋਜ,ਮਿਲੀ ਵੱਡੀ ਸਫਲਤਾ

ਦਿਲ ਦੇ ਮਰੀਜਾਂ ਲਈ ਨਵੀਂ ਖੋਜ,ਮਿਲੀ ਵੱਡੀ ਸਫਲਤਾ

ਵਿਗਿਆਨਕਾਂ ਨੂੰ ਹਾਰਟ ਅਟੈਕ ਮਗਰੋਂ ਦਿਲ ਨੂੰ ਦਰੁਸਤ ਕਰਨ ਦਾ ਨਵਾਂ ਤਰੀਕਾ ਇਜ਼ਾਦ ਕਰਨ ‘ਚ ਸਫ਼ਲਤਾ ਮਿਲੀ ਹੈ। ਉਨ੍ਹਾਂ ਅਜਿਹੇ ਜੈੱਲ ਦੀ ਖੋਜ ਕੀਤੀ ਹੈ ਜਿਸ ਨੂੰ ਸੂਈ ਰਾਹੀਂ ਸਰੀਰ ‘ਚ ਪਹੁੰਚਾਇਆ ਜਾ ਸਕਦਾ ਹੈ। ਇਹ ਜੈੱਲ ਹਾਰਟ ਅਟੈਕ ਮਗਰੋਂ ਦਿਲ ਦੀਆਂ ਮਾਸਪੇਸ਼ੀਹਆਂ ਨੂੰ ਦੁਬਾਰਾ ਪੈਦਾ ਕਰਨ ‘ਚ ਮਦਦ ਕਰ ਸਕਦਾ ਹੈ।

ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਿਕ, ਇਹ ਜੈੱਲ ਹੌਲੀ ਗਤੀ ਨਾਲ ਦਿਲ ਦੀਆਂ ਮਾਸਪੇਸ਼ੀਆਂ ‘ਚ ਮਾਈਯੋ ਆਰਐੱਨਏ ਨਾਂ ਦੇ ਛੋਟੇ ਜੀਨ ਦਾ ਪ੫ਵਾਹ ਕਰਦਾ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਇਸ ਦੀ ਮਾਸਪੇਸ਼ੀ ਕੋਸ਼ਿਕਾਵਾਂ ‘ਚ ਭਾਰੀ ਕਮੀ ਆ ਜਾਂਦੀ ਹੈ ਤੇ ਜੋ ਬਚ ਜਾਂਦੀਆਂ ਹਨ ਉਹ ਓਨੀਆਂ ਅਸਰਦਾਰ ਨਹੀਂ ਹੁੰਦੀਆਂ।

ਇਨ੍ਹਾਂ ਕਾਂਟੈਕਟਲ ਸੈੱਲਾਂ ਨੂੰ ਕਾਰਡੀਓਮਾਇਓਸਾਈਟ ਕਿਹਾ ਜਾਂਦਾ ਹੈ। ਇਨ੍ਹਾਂ ਦੀ ਕਮੀ ਹੋਣ ਨਾਲ ਦਿਲ ਖ਼ੂਨ ਦੀ ਪੰਪਿੰਗ ਘੱਟ ਕਰਦਾ ਹੈ। ਪੈਨਸਿਲਵੇਨੀਆ ਯੂਨੀਵਰਸਿਟੀ ਦੇ ਸ਼ੋਧਕਰਤਾ ਜੇਸਨ ਬਾਰਦਿਕ ਨੇ ਕਿਹਾ, ‘ਇਸ ਜੇਲ੍ਹ ਦੀ ਸਭ ਤੋਂ ਅਹਿਮ ਖ਼ਾਸੀਅਤ ਹੈ ਕਿ ਇਹ ਖ਼ੁਦ ਹੀ ਇਲਾਜ ਕਰਦਾ ਹੈ।

Share Button

Leave a Reply

Your email address will not be published. Required fields are marked *

%d bloggers like this: