ਫੌਜ ਨੇ ਕੀਤਾ ਡਰੋਨ ਰੁਸਤਮ-2 ਦਾ ਸਫ਼ਲ ਪ੍ਰੀਖਣ

ਫੌਜ ਨੇ ਕੀਤਾ ਡਰੋਨ ਰੁਸਤਮ-2 ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 26 ਫਰਵਰੀ: ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਮੇਕ ਇਨ ਇੰਡੀਆ ਦੇ ਅਧੀਨ ਡਰੋਨ ਰੁਸਤਮ-2 ਦਾ ਸਫਲ ਪ੍ਰੀਖਣ ਕਰਨਾਟਕ ਦੇ ਚਿਤਰਾਦੁਰਗ ਵਿੱਚ ਕੀਤਾ| ਡੀ.ਆਰ.ਡੀ.ਓ. ਨੇ ਇਹ ਡਰੋਨ ਤਿੰਨਾਂ ਫੌਜਾਂ ਦੀ ਸੇਵਾ ਲਈ ਬਣਾਇਆ ਹੈ| ਇਹ ਡਰੋਨ ਮਾਨਵਰਹਿਤ ਜਹਾਜ਼ ਮਧਿਅਮ ਉਚਾਈ ਵਿੱਚ ਲੰਬੀ ਦੂਰੀ ਤੱਕ ਉਡ ਸਕਦਾ ਹੈ| ਰੁਸਤਮ-2 ਇਕ ਵਾਰ ਵਿੱਚ ਬਿਨਾਂ ਰੁਕਾਵਟ ਦੇ 24 ਘੰਟੇ ਉਡਣ ਦੀ ਸਮਰੱਥਾ ਹੈ| ਹਥਿਆਰ ਲਿਜਾਉਣ ਵਿੱਚ ਸਮਰੱਥ ਇਸ ਡਰੋਨ ਨੂੰ ਨਿਗਰਾਨੀ ‘ਚ ਪ੍ਰਯੋਗ ਕੀਤਾ ਜਾਵੇਗਾ| ਡੀ.ਆਰ.ਡੀ.ਓ. ਨੇ ਐਤਵਾਰ ਨੂੰ ਦੱਸਿਆ ਕਿ ਇਸ ਡਰੋਨ ਵਿੱਚ 1500 ਕਰੋੜ ਰੁਪਏ ਦਾ ਯੂ.ਏ.ਵੀ. ਪ੍ਰੋਜੈਕਟ ਹੈ| ਇਸ ਦਾ ਨਿਰਮਾਣ ਤਿੰਨਾਂ ਫੌਜਾਂ ਜਲ, ਥਲ ਅਤੇ ਹਵਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ| ਇਸ ਨੂੰ ਨਿਗਰਾਨੀ ਅਤੇ ਜਾਸੂਸੀ ਦੇ ਕੰਮ ਲਈ ਇਸਤੇਮਾਲ ਕੀਤਾ ਜਾਵੇਗਾ| ਕਰਨਾਟਕ ਦੇ ਚਿਤਰਾਦੁਰਗ ਵਿੱਚ ਬਣੇ ਏਰਾਨਾਟਿਕਲ ਟੈਸਟ ਰੇਂਜ ਵਿੱਚ ਰੁਸਤਮ-2 ਦਾ ਪ੍ਰੀਖਣ ਕੀਤਾ ਗਿਆ| ਇਹ ਪ੍ਰੀਖਣ ਬਹੁਤ ਮਹੱਤਵਪੂਰਨ ਹੈ| ਇਸ ਡਰੋਨ ਵਿੱਚ ਸ਼ਕਤੀਸ਼ਾਲੀ ਪਾਵਰ ਇੰਜਣ ਨਾਲ ਯੂਜ਼ਰ ਕਨਫਿਗਰੇਸ਼ਨ ਦੀ ਪਹਿਲੀ ਉਡਾਣ ਹੈ|
ਡਰੋਨ ਰੁਸਤਮ-2 ਦਾ ਬਣਾਉਣ ਅਤੇ ਡਿਜ਼ਾਈਨ ਤਿਆਰ ਕਰਨ ਦਾ ਕੰਮ ਡੀ.ਆਰ.ਡੀ.ਓ. ਦੇ ਏਰੋਨਾਟਿਕਲ ਡੈਵਲਪਮੈਂਟ ਇਸਟੈਬਲਿਸ਼ਮੈਂਟ ਅਤੇ ਏਅਰੋਸਪੇਸ ਮੇਜਰ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੇ ਆਪਸੀ ਸਹਿਯੋਗ ਨਾਲ ਹੋਇਆ ਹੈ| ਇਹ ਡਰੋਨ ਕਈ ਤਰ੍ਹਾਂ ਦੇ ਪੇਲੋਡ ਲਿਜਾਉਣ ਵਿੱਚ ਸਮਰੱਥ ਹੈ| ਇਸ ਵਿੱਚ ਸਿੰਥੈਟਿਕ ਅਪਰਚਰ ਰਡਾਰ, ਇਲੈਕਟ੍ਰਾਨਿਕ ਇੰਟੈਲੀਜੈਂਸ ਸਿਸਟਮ ਅਤੇ ਸਿਚੁਏਸ਼ਨਲ ਅਵੇਅਰਨੈਸ ਵਰਗੇ ਪੇਲੋਡ ਸ਼ਾਮਲ ਹਨ| ਡਰੋਨ ਪ੍ਰੀਖਣ ਦੌਰਾਨ ਡੀ.ਆਰ.ਡੀ.ਓ. ਦੇ ਚੇਅਰਮੈਨ ਐਸ. ਕ੍ਰਿਸਟੋਫਰ ਏਰੋਨਾਟਿਕਲ ਸਿਸਟਮ ਦੇ ਜਨਰਲ ਡਾਇਰੈਕਟਰ ਸੀ.ਪੀ. ਨਾਰਾਇਣ, ਡੀ.ਜੀ. ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਸਿਸਟਮ ਦੇ ਜੇ. ਮੰਜੁਲਾ ਅਤੇ ਪ੍ਰਾਜੈਕਟ ਨਾਲ ਜੁੜੇ ਸਾਰੇ ਸਾਇੰਟਿਸਟ ਮੌਜੂਦ ਸਨ|

Share Button

Leave a Reply

Your email address will not be published. Required fields are marked *

%d bloggers like this: