ਮੇਰੀ ਜਿੰਦ ਦੇ ਨਾਮ…….

ਮੇਰੀ ਜਿੰਦ ਦੇ ਨਾਮ…….

ਤੇਰੀ ਰੂਹਾਨੀਅਤ ਦੀ ਮਹਿਕ ਦੇ ਰਸਤੇ
ਨਾਪ ਲੈਂਦੇ ਨੇ ਮੇਰੇ ਕਦਮ ਇਹ ਦੁਨੀਆਦਾਰੀ।
ਤੇਰੇ ਈ ਅਹਿਸਾਸ ਦੇ ਬੰਧਨ
ਘੁੰਮਾ ਲਿਆਓਦੇ ਨੇ ਪੂਰਾ ਬੑਹਿਮੰਡ।
ਤੇਰੇ ਨਿਰਸਵਾਰਥ ਅਪਣੇਪਣ ਦੀ ਡੋਰ ਦੇ ਧਾਗੇ
ਪਤਝੱੜ ਦੇ ਮੌਸਮ ਵਿੱਚ ਵੀ ਉਦਾਸੀ ਦੇ ਆਲਮ ਨੂੰ ,
ਚੀਰ ਕੇ ਲੈ ਆਉਂਦੇ ਨੇ ਮੁਸਕਰਾਹਟ ਦੀ ਮਿੱਠੀ ਜਿਹੀ ਲਹਿਰ
ਤੇ ਬੁਣ ਜਾਂਦੇ ਨੇ ਮੇਰੀ ਰੂਹ ਤੋਂ ਤੇਰੀ ਰੂਹ ਤਕ
ਆਉਣ ਦਾ ਅਲੌਕਿਕ ਜਿਹਾ ਸਦੀਆਂ ਤੱਕ
ਅਮਰ ਰਹਿਣ ਵਾਲਾ ਅਨਮੋਲ ਰਸਤਾ।

Ravi Singh Kaul

Share Button

Leave a Reply

Your email address will not be published. Required fields are marked *

%d bloggers like this: