ਐਮਈਐਸ ਇੰਪਲਾਈਜ ਯੂਨੀਅਨ ਦੇ ਮੈਂਬਰਾਂ ਦੀ ਚੋਣ ਹੋਈ

ਐਮਈਐਸ ਇੰਪਲਾਈਜ ਯੂਨੀਅਨ ਦੇ ਮੈਂਬਰਾਂ ਦੀ ਚੋਣ ਹੋਈ
ਜਮੀਤ ਸਿੰਘ ਬਣੇ ਨਵੇਂ ਪ੍ਰਧਾਨ

31-3-2
ਬਠਿੰਡਾ, 30 ਮਈ (ਪਰਵਿੰਦਰਜੀਤ ਸਿੰਘ): ਬਠਿੰਡਾ ਅੱਜ ਐਮਈਐਸ ਇੰਪਲਾਈਜ ਯੂਨੀਅਨ ਦੀ ਇੱਕ ਮੀਟਿੰਗ ਚੇਅਰਮੈਨ ਨਿਰਭੈ ਸਿੰਘ ਐਮਸੀਐਮ (ਜੀਈਯੂਟੀਲਿਟੀ) ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਸਰਬ ਸੰਮਤੀ ਨਾਲ ਯੂਨੀਅਨ ਦੇ ਮੈਂਬਰਾਂ ਦੀ ੨੦੧੬-੧੭ ਦੀ ਚੋਣ ਕਰਵਾਈ ਗਈ। ਇਸ ਚੋਣ ਵਿੱਚ ਸਰਬਸੰਮਤੀ ਨਾਲ ਜਮੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਉਂਦੇ ਹੋਏ ਜਮੀਤ ਸਿੰਘ ਨੂੰ ਪ੍ਰਧਾਨਗੀ ਦੇ ਪਦ ਦੀ ਪ੍ਰਵਾਨਗੀ ਦਿੱਤੀ। ਬਾਕੀ ਚੁਣੀ ਗਈ ਸੀਨੀਅਰ ਬਾਡੀ ਵਿੱਚ ਦਰਸ਼ਨ ਸਿੰਘ ਮੌੜ ਜਨਰਲ ਸੈਕਟਰੀ, ਸੁਖਦੇਵ ਸਿੰਘ ਸੀਨੀਅਰ ਜਨਰਲ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ, ਕਰਮਜੀਤ ਸਿੰਘ ਕੈਸ਼ੀਅਰ, ਸੁਰਜੀਤ ਸਿੰਘ (ਬਰਨਾਲਾ) ਪ੍ਰੈਸ ਸਕੱਤਰ, ਪਵਨ ਕੁਮਾਰ ਅਡਵਾਈਜਰ ਅਤੇ ਸਰਪ੍ਰਸਤ ਵਜੋਂ ਬਲਕਰਨ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਜਮੀਤ ਸਿੰਘ ਨੇ ਕਿਹਾ ਕਿ ਉਹ ਯੂਨੀਅਨ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚੁਣੇ ਗਏ ਸਮੂਹ ਮੈਂਬਰਾਂ ਤੋਂ ਵੀ ਇਸ ਵਿੱਚ ਸਹਿਯੋਗ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *

%d bloggers like this: