ਗੋਦੀ

ਗੋਦੀ

ਅੱਜ ਮਨ ਜਿਹਾ ਉਦਾਸ ਸੀ
ਨਾ ਹੀ ਕੋਈ ਚਾਅ ਸੀ
ਬਾਪ ਬਿਨਾਂ ਮੈਨੂੰ ਕਿਤੇ
ਨਾ ਲੱਭੇ ਕੋਈ ਰਾਹ ਸੀ
ਦਗਦਾ ਉਹ ਰੂਪ ਚੇਹਰੇ
ਕੋਈ ਤਾਂ ਦਿਖਾ ਦਿਓ
ਬਾਪੂ ਵਾਲੀ ਗੋਦੀ ਮੈਨੂੰ
ਫੇਰ ਤੋਂ ਬਿਠਾ ਦਿਓ।
ਚੜ ਕੇ ਗਦੇੜੀਂ ਮੈਂ
ਉਡਾਰੀ ਅੰਬਰਾਂ ‘ਚ ਭਰਨੀ
ਤੋਤਲੀ ਜੋ ਗੱਲ ਮੇਰੀ
ਪੂਰੀ ਬਾਪ ਮੇਰੀ ਕਰਨੀ
ਰੁੱਸਾਂ ਹੁਣ ਕਿਸ ਨਾਲ
‘ਰੰਮੀ’ ਕੋਈ ਤਾਂ ਸਿਖਾ ਦਿਓ
ਬਾਪੂ ਵਾਲੀ ਗੋਦੀ ਮੈਨੂੰ
ਫੇਰ ਤੋਂ ਬਿਠਾ ਦਿਓ।

ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

Share Button

Leave a Reply

Your email address will not be published. Required fields are marked *

%d bloggers like this: