ਪ੍ਰਸ਼ਾਸਕੀ ਅਧਿਕਾਰੀਆਂ ਅਤੇ ਮੁਲਾਜ਼ਮਾ ਵਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਬਚਾਈਆਂ ਤਿੰਨ ਕੀਮਤੀ ਜਾਨਾਂ

ਪ੍ਰਸ਼ਾਸਕੀ ਅਧਿਕਾਰੀਆਂ ਅਤੇ ਮੁਲਾਜ਼ਮਾ ਵਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਬਚਾਈਆਂ ਤਿੰਨ ਕੀਮਤੀ ਜਾਨਾਂ

ਅੱਜ ਸਵੇਰੇ ਪਿੰਡ ਮਲਿਕਪੁਰ ਨੇੜੇ ਡਿਵਾਈਡਰ ਨਾਲ ਟਕਰਾ ਕੇ ਉਲਟ ਗਈ ਕਾਰ ਚ ਫਸੀਆਂ ਦੋ ਕੀਮਤੀ ਜਾਨਾਂ ਨੂੰ ਉਨ੍ਹਾਂ ਦੇ ਸਟਾਫ਼ ਵੱਲੋਂ ਬਚਾ ਲਿਆ ਗਿਆ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਅਤੇ ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ(ਜਨਰਲ) ਇਕੱਠੇ ਅੱਜ ਸਵੇਰੇ ਆਪਣੀ ਗੱਡੀ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਜ਼ਰੂਰੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ ।ਜਦੋਂ ਉਹ ਪਿੰਡ ਮਲਿਕਪੁਰ ਲਾਗੇ ਪੁੱਜੇ ਤਾਂ ਉਨ੍ਹਾਂ ਦੇ ਗੰਨਮੈਨ ਨੇ ਵੇਖਿਆ ਕਿ ਇੱਕ ਜੈਨ ਕਾਰ ਡਿਵਾਈਡਰ ਨਾਲ ਟੱਕਰ ਲੱਗ ਕੇ ਪਲਟ ਗਈ ਤੇ ਇਹ ਪਤਾ ਲਗਦੇ ਹੀ ਉਨ੍ਹਾਂ ਵੱਲੋਂ ਤੁਰੰਤ ਆਪਣੀ ਗੱਡੀ ਤੇ ਸਹਾਇਕ ਕਮਿਸ਼ਨਰ ਜਨਰਲ ਵਾਲੀ ਗੱਡੀਆਂ ਰੋਕੀਆਂ ਗਈਆਂ ਤੇ ਮੌਕੇ ਤੇ ਪਹੁੰਚ ਕੇ ਵੇਖਿਆ ਕਿ ਇੱਕ ਲੜਕਾ ਕਾਰ ਵਿਚੋਂ ਨਿਕਲ ਗਿਆ ਸੀ ਜਦਕਿ ਅਗਲੀ ਸੀਟ ਤੇ ਬੈਠੇ ਦੋ ਵਿਅਕਤੀ ਫਸ ਗਏ ਸਨ।ਇਸ ਤੇ ਤੁਰੰਤ ਕਾਰਵਾਈ ਕਰਦੇ ਉਨ੍ਹਾਂ ਦੇ ਗੰਨਮੈਨ ਸ਼੍ਰੀ ਸੁਰਿੰਦਰ ਸਿੰਘ ਤੇ ਤਰਲੋਚਨ ਸਿੰਘ ਅਤੇ ਡਰਾਈਵਰ ਸ਼੍ਰੀ ਸੁਰਜੀਤ ਸਿੰਘ ਤੇ ਸ਼੍ਰੀ ਹਰਵਿੰਦਰ ਸਿੰਘ ਨੇ ਕਾਰ ਸਿੱਧੀ ਕਰ ਕੇ ਦੋਨਾਂ ਨੂੰ ਬਾਹਰ ਕੱਢਿਆ ।ਉਸ ਵੇਲੇ ਕਾਰ ਦਾ ਪੈਟਰੋਲ ਵੀ ਲੀਕ ਕਰ ਰਿਹਾ ਸੀ ਤੇ ਕਾਰ ਨੂੰ ਅੱਗ ਵੀ ਲੱਗ ਸਕਦੀ ਸੀ ।ਇੰਨਾ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਨੇੜਲੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ।ਕਾਰ ਚਲਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਇਸ ਕਾਰ ਵਿਚ ਉਸ ਦੇ ਦੋ ਲੜਕੇ ਵੀ ਨਾਲ ਸਨ।ਕਾਰ ਪਲਟਣ ਉਪਰੰਤ ਪਿਛਲੀ ਸੀਟ ਤੇ ਬੈਠਿਆ ਲੜਕਾ ਬਾਹਰ ਆ ਗਿਆ ਜਦਕਿ ਉਹ ਖ਼ੁਦ ਤੇ ਉਨ੍ਹਾਂ ਦਾ ਦੂਜਾ ਬੇਟਾ ਵਿਚ ਫਸ ਗਏ।ਉਨ੍ਹਾਂ ਇੰਨਾ ਅਧਿਕਾਰੀਆਂ ਤੇ ਉਨ੍ਹਾਂ ਦੇ ਮੁਲਾਜ਼ਮਾਂ ਦਾ ਧੰਨਵਾਦ ਵੀ ਕੀਤਾ।

Share Button

Leave a Reply

Your email address will not be published. Required fields are marked *

%d bloggers like this: