ਆਰ. ਐਸ. ਐਸ. ਦੇ ਮੁੱਖੀ ਮੋਹਨ ਭਾਗਵਤ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਆਰ. ਐਸ. ਐਸ. ਦੇ ਮੁੱਖੀ ਮੋਹਨ ਭਾਗਵਤ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਦਿੜ੍ਹਬਾ ਮੰਡੀ 13 ਫਰਵਰੀ (ਰਣ ਸਿੰਘ ਚੱਠਾ) – ਰਾਸ਼ਟਰੀ ਸਵੈਮ ਸੇਵਕ ਸੰਘ(ਆਰ.ਐਸ.ਐਸ.)ਦੇ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ ‘ਚ ਫੋਜ ਤਿਆਰ ਕਰਨ ਦੇ ਵਿਵਾਦਿਤ ਬਿਆਨ ਤੇ ਰੋਸ਼ ਵਜੋ ਅੱਜ ਹਲਕਾ ਦਿੜਬਾ ਯੂਥ ਕਾਂਗਰਸ ਪ੍ਧਾਨ ਜਗਦੇਵ ਗਾਗਾ ਤੇ ਸੈਂਕੜੇ ਯੂਥ ਕਾਂਗਰਸੀਆਂ ਵੱਲੋ ਦਿੱਲੀ-ਪਾਤੜਾ ਰੋਡ ਉੱਪਰ ਦਿੜਬਾ ਵਿਖ਼ੇ ਮੋਹਨ ਭਾਰਗਵ ਤੇ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।ਜਿਕਰਯੋਗ ਹੈ ਕਿ ਮੋਹਨ ਭਾਗਵਤ ਨੇ ਬੀਤੇ ਐਤਵਾਰ ਨੂੰ ਬਿਹਾਰ ਦੇ ਮੁੱਜ਼ਫਰਨਗਰ ਵਿਖੇ ਕੀਤੇ ਇੱਕ ਸੰਬੋਧੰਨ ਵਿੱਚ ਕਿਹਾ ਸੀ ਕਿ ਸੈਨਾ ਜੋ ਕੋ ਫੋਜ ਤਿਆਰ ਕਰਨ ਨੂੰ 6/7 ਮਹਿਨੇ ਲਗਾਉਂਦੀ ਹੈ,ਸੰਘ ਉਨਾਂ ਨੂੰ 3 ਦਿਨਾਂ ਵਿੱਚ ਤਿਆਰ ਕਰ ਸਕਦਾ ਹੈ।ਅਜਿਹੇ ਬਿਆਨ ਨਾਲ ਜਿੱਥੇ ਇੱਕ ਸੈਨਿਕ ਦਾ ਮਨੋਬਲ ਘੱਟ ਹੋਇਆ ਹੈ ਉੱਥੇ ਹੀ ਹਰ ਉਸ ਭਾਰਤੀ ਦਾ ਅਪਮਾਨ ਹੈ,ਜੋ ਦੇਸ਼ ਲਈ ਜਾਨ ਦਿੰਦਾ ਹੈ।ਇਹ ਦੇਸ ਦੇ ਝੰਡੇ ਦਾ ਅਪਮਾਨ ਹੈ ਕਿਉਂਕਿ ਹਰ ਫੋਜੀ ਇਸ ਝੰਡੇ ਨੂੰ ਸਲਾਮੀ ਦਿੰਦਾ ਹੈ। ਆਰ.ਐਸ.ਐਸ.ਨੇ ਮਹਾਤਮਾ ਗਾਂਧੀ ਜੀ ਦੀ ਹੱਤੀਆ ਕੀਤੀ,ਨਹਿਰੂ,ਪਟੇਲ ਤੇ ਅੰਬੇਡਕਰ ਦਾ ਅਪਮਾਨ ਕੀਤਾ।ਸੰਘ ਨੇ 52 ਸਾਲ ਤੱਕ ਅਪਣੇ ਦਫਤਰ ਤੇ ਤਿਰੰਗਾ ਝੰਡਾ ਨਹੀਂ ਲਹਿਰਾਇਆ ਅਤੇ ਹੁਣ ਘਟੀਆ ਬਿਆਨਬਾਜੀ ਕਰਕੇ ਭਾਰਤੀ ਫੋਜੀਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ।ਸੰਘ ਮੁਖੀ ਭਾਗਵਤ ਨੂੰ ਅਪਣੇ ਇਸ ਬਿਆਨ ਦੀ ਦੇਸ਼ ਅਤੇ ਭਾਰਤੀ ਸੈਨਾ ਤੋ ਮੁਆਫੀ ਮੰਗਣੀ ਚਾਹੀਦੀ ਹੈ।ਅਤੇ ਅੱਗੇੇ ਤੋ ਅਜਿਹੇ ਬਿਆਨ ਤੋ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਸਤਨਾਮ ਸੱਤਾ ਸਕੱਤਰ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ,ਅਜੈੈ ਸਿੰਗਲਾ ਸੀਨੀ.ਕਾਂਗਰਸੀ ਆਗੂ,ਰਾਜਵੀਰ ਖਡਿਆਲ ਜਨ.ਸਕੱਤਰ ਯੂਥ ਕਾਂਗਰਸ,ਵਿੱਕੀ ਧੀਮਾਨ ਸਹਿਰੀ ਪ੍ਧਾਨ ਯੂਥ ਕਾਂਗਰਸ,ਜਗਤਾਰ ਜਨਾਲ,ਦਵਿੰਦਰ ਛਾਜਲੀ,ਪ੍ਤਿਪਾਲ ਜਨਾਲ,ਲਾਲੀ ਖੇਤਲਾ,ਵਿਕਾਸ਼ ਕੁਮਾਰ ਖੇਤਲਾ ਸਕੱਤਰ ਯੂਥ ਕਾਂਗਰਸ ਦਿੜਬਾ,ਗੋਗੀ ਖੋਪੜਾ,ਮਨਦੀਪ ਨਾਗਰੀ,ਜੀਵਨ ਸਿੰਘ ਸੰਗਤੀਵਾਲਾ,ਨਿਰਮਲ ਦੁੱਲਟ,ਰਾਮ ਉੱਭਿਆ,ਪਰਮਜੀਤ ਯੂ.ਕੇ.,ਗੁਰਦਾਸ ਗਾਗਾ,ਸੰਦੀਪ ਸੋਨੀ,ਬਲਜੀਤ ਸਰਪੰਚ ਤਰੰਜੀ ਖ਼ੇੜਾ,ਹਰਜੀਤ ਮਹਿਲਾਂ,ਕਰਮਜੀਤ ਬਬਲੀ ਕੌਹਰੀਆਂ,ਮਨੀ ਉੱਭਿਆ,ਰਾਮ ਮੌੜਾ,ਭਿੰਦਰ ਸਮੂਰਾਂ,ਜਸਵੀਰ ਸਫੀਪੂਰ,ਬਿੰਦਰ ਚੱਠਾ,ਬੇਅੰਤ ਕੈਂਪਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: