ਚੰਡੀਗੜ ਫਗਵਾੜਾ ਬਾਈਪਾਸ ਉਤੇ ਇਤਹਾਸਕ ਪਿੰਡ ਪਲਾਹੀ ਤੇ ਹੋਰ ਪਿੰਡਾਂ ਨੂੰ ਲਾਂਘਾ ਦੇਣ ਦੀ ਮੰਗ

ਚੰਡੀਗੜ ਫਗਵਾੜਾ ਬਾਈਪਾਸ ਉਤੇ ਇਤਹਾਸਕ ਪਿੰਡ ਪਲਾਹੀ ਤੇ ਹੋਰ ਪਿੰਡਾਂ ਨੂੰ ਲਾਂਘਾ ਦੇਣ ਦੀ ਮੰਗ

ਫਗਵਾੜਾ, 10 ਫਰਵਰੀ (ਨਿਰਪੱਖ ਆਵਾਜ਼ ਬਿਊਰੋ): ਪਿੰਡ ਪਲਾਹੀ ਵਿਖੇ ਪਿੰਡ ਪਲਾਹੀ ਤੇ ਹੋਰਨਾ ਪਿੰਡਾਂ ਜਿਹਨਾ ਵਿੱਚ ਬਰਨ, ਸਲੇਮਪੁਰ, ਰਾਣੀਪੁਰ, ਬੋਹਾਨੀ, ਅਤੇ ਆਦਮਪੁਰ ਤੱਕ ਦੇ ਹੋਰ ਪਿੰਡਾਂ ਦੇ ਮੋਹਤਬਰ ਲੋਕ ਸ਼ਾਮਲ ਸਨ, ਨੇ ਪ੍ਰਾਸ਼ਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੰਡੀਗੜ ਫਗਵਾੜਾ ਬਾਈਪਾਸ ਉਤੇ ਇਤਹਾਸਕ ਪਿੰਡ ਪਲਾਹੀ ਅਤੇ ਲਾਗਲੇ ਹੋਰ ਪਿੰਡਾਂ ਜਿਹਨਾਂ ਵਿੱਚ ਆਦਮਪੁਰ ਤੱਕ ਦੇ ਦੋ ਦਰਜ਼ਨ ਤੋਂ ਵੱਧ ਪਿੰਡ ਪੈਂਦੇ ਹਨ, ਦੇ ਲਈ ਲਾਂਘਾ ਦਿੱਤਾ ਜਾਵੇ। ਇਹ ਬਾਈਪਾਸ ਬਨਾਉਣ ਵਾਲੇ ਅਧਿਕਾਰੀਆਂ ਨੇ ਲੋਕਾਂ ਦੀ ਸਹੂਲਤ ਦਾ ਖਿਆਲ ਨਹੀਂ ਰੱਖਿਆ ਅਤੇ ਦੋ ਦਰਜ਼ਨ ਤੋਂ ਵੱਧ ਪਿੰਡਾਂ ਨੂੰ ਫਗਵਾੜਾ ਨਾਲੋਂ ਬਿਲਕੁਲ ਤੋੜਕੇ ਰੱਖ ਦਿੱਤਾ ਹੈ, ਜਿਸ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਹੈ। ਹੋਏ ਇੱਕਠ ਵਿੱਚ ਸਰਕਾਰ ਦੇ ਨੁਮਾਇੰਦਿਆਂ ਸਮੇਤ ਸ: ਜੋਗਿੰਦਰ ਸਿੰਘ ਮਾਨ ਪ੍ਰਧਾਨ ਜ਼ਿਲਾ ਕਾਂਗਰਸ ਕਪੂਰਥਲਾ, ਏ.ਡੀ.ਸੀ. ਫਗਵਾੜਾ, ਐਸ.ਡੀ.ਐਮ. ਫਗਵਾੜਾ, ਹਲਕੇ ਦੇ ਐਮ ਐਲ ਏ ਸ਼੍ਰੀ ਸੋਮ ਪ੍ਰਕਾਸ਼ ਨੂੰ ਮਿਲਕੇ ਲਿਖਤੀ ਮੰਗ-ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਵੇਲੇ ਹੋਰਨਾਂ ਤੋਂ ਬਿਨਾਂ ਚਰਨਜੀਤ ਕੌਰ ਸਾਬਕਾ ਸਰਪੰਚ, ਰਜਿੰਦਰ ਸਿੰਘ ਚੰਦੀ, ਗੁਰਪਾਲ ਸਿੰਘ ਸਰਪੰਚ, ਸਮੇਤ ਦਰਜ਼ਨ ਤੋਂ ਵੱਧ ਸਰਪੰਚ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: