ਤਿਹਾੜ ਜੇਲ੍ਹ ਨੰ 8/9 ਵਿਚ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਤਿਹਾੜ ਜੇਲ੍ਹ ਨੰ 8/9 ਵਿਚ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਜੇਲ੍ਹ ਸੁਪਰਟੇਡੇਟ ਅਤੇ ਸਮੂਹ ਸਟਾਫ ਨੇ ਕੀਤਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਧੰਨਵਾਦ

ਨਵੀਂ ਦਿੱਲੀ 7 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ੍ਹ ਨੰ 8/9 ਵਿਚ ਜੇਲ੍ਹ ਸਟਾਫ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਮ ਪਾਤਸਾਹ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸਾਹ ਪੁਰਵਕ ਮਨਾਇਆ ਗਿਆ । ਜੇਲ੍ਹ ਵਿਚ ਬੰਦ ਕੈਦੀਆ ਵਲੋਂ ਗੁਰਦੁਆਰਾ ਕਮੇਟੀ ਨੂੰ ਰਸਦ ਲਈ ਬੇਨਤੀ ਕੀਤੀ ਗਈ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਕਮੇਟੀ ਵਲੋਂ ਜੇਲ੍ਹ ਅੰਦਰ ਲੋੜੀਦੀ ਰਸਦ ਬੀਤੇ ਦਿਨ ਭੇਜੀ ਗਈ ਸੀ ।
ਜੇਲ੍ਹ ਨੰ 8ਫ਼9 ਵਿਚ ਮਨਾਏ ਗਏ ਗੁਰਪੁਰਬ ਵਿਚ ਸਮੂਹ ਕੈਦੀਆਂ ਵਲੋਂ ਸੁੱਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਕੱਥਾਵਾਚਕ ਭਾਈ ਸਾਹਿਬ ਭਾਈ ਲੱਖਵਿੰਦਰ ਸਿੰਘ ਜੀ ਨੇ ਭਾਵਭਿੰਨੀ ਕਥਾ ਕਰਦਿਆਂ ਜਿੱਥੇ ਦਸਮ ਪਾਤਸਾਹ ਜੀ ਦੇ ਜੀਵਨ ਬਾਰੇ ਕੈਦੀਆਂ ਨੂੰ ਦਸਿਆ ਉੱਥੇ ਨਾਲ ਹੀ ਉਨ੍ਹਾਂ ਨੇ ਗਲਤ ਕੰਮ ਕਰਕੇ ਅੰਦਰ ਆਏ ਬੰਦੀਆਂ ਨੂੰ ਇਹ ਸਭ ਛੱਡ ਕੇ ਸੁਚਜਾ ਜੀਵਨ ਜੀਣ ਬਾਰੇ ਵੀ ਸਮਝਾਇਆ । ਭਾਈ ਸਾਹਿਬ ਭਾਈ ਲੱਖਵਿੰਦਰ ਸਿੰਘ ਜੀ ਵਲੋਂ ਅਰਦਾਸ ਕੀਤੀ ਗਈ ੳਪਰੰਤ ਕੜਾਹ ਪ੍ਰਸਾਦਿ ਦੀ ਦੇਗ ਅਤੇ ਲੰਗਰ ਵਰਤਾਇਆ ਗਿਆ । ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ ਪਰਮਜੀਤ ਸਿੰਘ ਰਾਣਾ ਨੇ ਸਮੂਹ ਜੇਲ੍ਹ ਸਟਾਫ ਅਤੇ ਬੰਦੀ ਸਿੰਘ ਜੋਧਵੀਰ ਸਿੰਘ ਵਲੋਂ ਜੇਲ੍ਹ ਅੰਦਰ ਕਰਵਾਏ ਗਏ ਪ੍ਰੋਗਰਾਮ ਵਿਚ ਸੁਚਜੀ ਮੇਜਬਾਨੀ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਡਿਪਟੀ ਸੁਰਟੇਡੇਂਟ ਬਤਰਾ ਜੀ ਅਤੇ ਹੋਰ ਸਟਾਫ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ।
ਅੰਤ ਵਿਚ ਜੇਲ੍ਹ ਦੇ ਸਮੂਹ ਸਟਾਫ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਮਨਜੀਤ ਸਿੰਘ ਜੀ ਕੇ, ਸ ਪਰਮਜੀਤ ਸਿੰਘ ਰਾਣਾ ਦਾ ਵਿਸ਼ੇਸ ਧੰਨਵਾਦ ਕਰਦਿਆ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਵਾਓਣ ਬਾਰੇ ਅਪੀਲ ਕੀਤੀ । ਜੇਲ੍ਹ ਨੰ 8/9 ਵਿਚ ਮਨਾਏ ਗਏ ਪ੍ਰੌਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ ਪਰਮਜੀਤ ਸਿੰਘ ਰਾਣਾ, ਇੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਖਾਲਸਾ, ਮਹਿੰਦਰਪਾਲ ਸਿੰਘ, ਕਮਲਜੀਤ ਸਿੰਘ, ਤੀਰਥ ਸਿੰਘ, ਗੁਰਪ੍ਰੀਤ ਸਿੰਘ, ਕੱਥਾਚਾਵਕ ਭਾਈ ਲਖਵਿੰਦਰ ਸਿੰਘ ਅਤੇ ਸ਼ੌਮਣੀ ਅਕਾਲੀ ਦਲ (ਮਾਨ) ਦਿੱਲੀ ਇਕਾਈ ਦੇ ਪ੍ਰਧਾਨ ਸ ਸੰਸਾਰ ਸਿੰਘ ਨੇ ਹਾਜਿਰੀ ਭਰੀ ਸੀ ।

Share Button

Leave a Reply

Your email address will not be published. Required fields are marked *

%d bloggers like this: