ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੇ ਪੋਤੇ ਦੀ ਮੌਤ ਹੋਣ ਤੇ ਵਰਕਰਾਂ `ਚ ਸੋਗ ਦੀ ਲਹਿਰ

ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੇ ਪੋਤੇ ਦੀ ਮੌਤ ਹੋਣ ਤੇ ਵਰਕਰਾਂ `ਚ ਸੋਗ ਦੀ ਲਹਿਰ

30-2
ਸੰਗਰੂਰ/ਛਾਜਲੀ 29 ਮਈ (ਕੁਲਵੰਤ ਛਾਜਲੀ) ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਸਵ: ਸ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਸਿੰਘ ਨੇ ਚੰਡੀਗੜ ਦੇ ਸੈਕਟਰ ਪੰਜ ਵਿੱਚ ਬਣੀ ਕੋਠੀ ਅੰਦਰ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਖੁਦਕਸ਼ੀ ਕਰ ਲਈ ਹੈ। ਜਿਸ ਕਰਕੇ ਕਾਂਗਰਸ ਵਰਕਰਾਂ ਅੰਦਰ ਭਾਰੀ ਸੋਗ ਪਾਇਆ ਜਾ ਰਿਹਾ ਹੈ।ਇਸ ਮੌਕੇ ਕਾਂਗਰਸੀ ਵਰਕਰਾਂ ਨੇ ਹਰਕੀਰਤ ਸਿੰਘ ਦੀ ਬੇਵਕਤੀ ਮੌਤ ਹੋਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਿਲਾ ਪ੍ਰਧਾਨ ਸੰਗਰੂਰ ਰਜਿੰਦਰ ਸਿੰਘ ਰਾਜਾ ਬੀਰ ਕਲਾਂ,ਹਲਕਾ ਦਿੜਬਾ ਇੰਨਚਾਰਜ ਮਾ: ਅਜੈਬ ਸਿੰਘ ਰਟੋਲ,ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਦੁੱਲਟ ਮਹਿਲਾਂ ਚੌਂਕ,ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੌਹਰੀਆ,ਗੁਰਚਰਨ ਸਿੰਘ ਦੁੱਲਟ,ਜਸਕਰਨ ਕੜਿਆਲ,ਕੁਲਵੀਰ ਸਿੰਘ ਸਿਵੀਆ,ਹਰਜਿੰਦਰ ਸੋਹੀ,ਰਜਿੰਦਰ ਰਾਜਾ,ਅਮਨਦੀਪ ਸੋਹੀ,ਧਰਮ ਸਿੰਘ ਸਾਬਕਾ ਪੰਚ,ਪਵਨ ਸਰਮਾਂ ਸਾਬਕਾ ਪੰਚ,ਮਨਦੀਪ ਮਾਨ,ਹਰਭਜਨ ਦਾਸ,ਗੁਰਮੀਤ ਦਾਸ,ਮੰਗੂ ਖਾਨ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: