ਅਮਰੀਕਾ ‘ਚ ਕਮਾਇਆ ਸਾਰਾ ਪੈਸਾ, ਜਲੰਧਰ ‘ਚ ਅਕੈਡਮੀ ਬਣਾਉਣ ‘ਤੇ ਲਗਾਇਆ : ਖਲੀ

ਅਮਰੀਕਾ ‘ਚ ਕਮਾਇਆ ਸਾਰਾ ਪੈਸਾ, ਜਲੰਧਰ ‘ਚ ਅਕੈਡਮੀ ਬਣਾਉਣ ‘ਤੇ ਲਗਾਇਆ : ਖਲੀ

ਕੋਈ ਜੇਕਰ ਇਕ ਵਾਰ ਅਮਰੀਕਾ ਜਾ ਕੇ ਛੋਟੀ ਦੁਕਾਨ ਵੀ ਖੋਲ੍ਹ ਲਵੇ ਤਾਂ ਵਾਪਸ ਆਉਣ ਦੀ ਨਹੀਂ ਸੋਚਦਾ, ਲੇਕਿਨ ਮੇਰੇ ਮਨ ਵਿਚ ਦੇਸ਼ ਦੇ ਲਈ ਕੁਝ ਕਰਨ ਦੀ ਲਲਕ ਸੀ। ਇਸ ਲਈ ਪਰਤ ਆਇਆ। ਇਹ ਕਹਿਣਾ ਹੈ ਰੈਸਲਰ ਦ ਗਰੇਟ ਖਲੀ ਦਾ। ਖਲੀ ਰਣਜੀਤ ਐਵਨਿਊ ਵਿਚ ਕੈਨ ਵਿੰਗਸ ਕੰਸਲਟੈਂਸੀ ਸੈਂਟਰ ਦੇ ਉਦਘਾਟਨ ਮੌਕੇ ਪੁੱਜੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਮਰੀਕਾ ਦੇ ਟੈਕਸਾਸ ਵਿਚ ਘਰ ਹੈ ਅਤੇ ਅਪਣਾ ਖੁਦ ਦਾ ਅਮਰੀਕਾ ਵਿਚ ਵਪਾਰ ਵੀ ਹੈ, ਲੇਕਿਨ ਡਬਲਿਊਡਬਲਿਊਈ ਅਤੇ ਵਪਾਰ ਤੋਂ ਕਮਾਇਆ ਸਾਰਾ ਪੈਸਾ ਉਨ੍ਹਾਂ ਨੇ ਜਲੰਧਰ ‘ਚ ਅਕੈਡਮੀ ਖੋਲ੍ਹਣ ਵਿਚ ਲਗਾ ਦਿੱਤਾ, ਇਸ ਦਾ ਇਕ ਹੀ ਮਕਸਦ ਹੈ, ਭਾਰਤ ਵਿਚ ਟੈਲੇਂਟ ਨੂੰ ਲੱਭਣਾ। ਖਲੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 250 ਦੇ ਕਰੀਬ ਖਿਡਾਰੀ ਹਨ, ਲੇਕਿਨ ਉਨ੍ਹਾਂ ਵਿਚੋਂ ਸਿਰਫ ਦੋ ਹੀ ਅੰਮ੍ਰਿਤਸਰ ਦੇ ਰਹੇ। ਸੱਟ ਕਾਰਨ ਦੋਵੇਂ ਹੀ ਕੁਝ ਸਮੇਂ ਤੋਂ ਨਹੀਂ ਆ ਰਹੇ। ਜ਼ਿਆਦਾਤਰ ਨੌਜਵਾਨ ਲੁਧਿਆਣਾ ਤੋਂ ਉਨ੍ਹਾਂ ਕੋਲ ਪੁੱਜੇ।

Share Button

Leave a Reply

Your email address will not be published. Required fields are marked *

%d bloggers like this: