ਚੀਨ ਵਿੱਚ ਤਾਓਵਾਦੀ ਮੰਦਰ ਦੇ ਖੰਡਰ ਦੀ ਖੋਜ

ਚੀਨ ਵਿੱਚ ਤਾਓਵਾਦੀ ਮੰਦਰ ਦੇ ਖੰਡਰ ਦੀ ਖੋਜ

ਬੀਜਿੰਗ, 22 ਜਨਵਰੀ (ਸ.ਬ.) ਚੀਨ ਤਕਨੀਕ ਦੀ ਵਰਤੋਂ ਕਰ ਕੇ ਨਵੀਆਂ-ਨਵੀਆਂ ਖੋਜਾਂ ਕਰਦਾ ਰਹਿੰਦਾ ਹੈ| ਹੁਣ ਪੁਰਾਤੱਤਵ ਵਿਗਿਆਨੀਆਂ ਨੇ 4 ਸਾਲ ਦੀ ਖੁਦਾਈ ਤੋਂ ਬਾਅਦ ਚੀਨ ਦੇ ਸਭ ਤੋਂ ਵੱਡੇ ਤਾਓਵਾਦੀ ਮੰਦਰ ਦੇ ਖੰਡਰ ਦੀ ਖੋਜ ਕੀਤੀ ਹੈ| ਪੁਰਾਤੱਤਵ ਵਿਗਿਆਨੀਆਂ ਨੇ ਇਸ ਮੰਦਰ ਦੀ ਸਥਿਤੀ ਦੀ ਵੀ ਪੁਸ਼ਟੀ ਕੀਤੀ ਹੈ| ਇਸ ਮੰਦਰ ਦਾ ਨਿਰਮਾਣ ਸਾਂਗ ਵੰਸ਼ ਦੇ ਸਮੇਂ (ਸਾਲ 960 ਤੋਂ 1279) ਵਿਚ ਕੀਤਾ ਗਿਆ ਸੀ| ਸਾਲ 1930 ਤੱਕ ਅੱਗ ਵਿਚ ਤਬਾਹ ਹੋ ਜਾਣ ਤੱਕ ਇਸ ਮੰਦਰ ਵਿਚ ਪੂਜਾ ਹੁੰਦੀ ਸੀ|
ਚੀਨ ਦੇ ਨੈਸ਼ਨਲ ਮਿਊਜ਼ੀਅਮ ਦੇ ਪੁਰਾਤੱਤਵ ਵਿਗਿਆਨੀ ਸ਼ਿਨ ਲਿਕਸੀਆਂਗ ਨੇ ਦੱਸਿਆ ਕਿ ਗ੍ਰੇਟ ਸ਼ਾਂਗਕਿੰਗ ਪੈਲੇਸ ਚੀਨੀ ਇਤਿਹਾਸ ਦੇ ਕਈ ਰਾਜਿਆਂ ਲਈ ਪੂਜਾ ਸਥਲ ਅਤੇ ਤਾਓ ਧਰਮ ਦੇ ਡੋਂਗਈ ਕਬੀਲੇ ਲਈ ਮੁਖ ਥਾਂ ਸੀ|
ਪੁਰਾਤੱਤਵ ਵਿਗਿਆਨੀਆਂ ਨੇ ਪੂਰਬੀ ਚੀਨ ਦੇ ਜਿਆਂਗਸ਼ੀ ਸੂਬੇ ਦੇ ਲੋਂਘੁ ਮਾਊਂਟੇਨ ਦੀ ਤਲਹਟੀ ਵਿਚ 5000 ਵਰਗ ਮੀਟਰ ਵਿਚ ਬਣੇ ਪੈਲੇਸ ਦੀ ਖੋਜ ਕਰ ਲਈ ਹੈ| ਇਹ ਪੈਲੇਸ ਚੀਨੀ ਤਾਓਵਾਦੀ ਮਾਸਟਰ ਨੂੰ ਸਮਰਪਿਤ ਸੀ|
ਤਾਓ ਧਰਮ ਦੇ ਡੋਂਗਈ ਕਬੀਲੇ ਦੀ ਸਥਾਪਨਾ ਝਾਂਗ ਡਾਅੋਲਿੰਗ ਨੇ ਕੀਤੀ ਸੀ| ਉਹ ਮਾਸਟਰ ਝਾਂਗ ਦੇ ਨਾਂ ਨਾਲ ਜਾਣੇ ਜਾਂਦੇ ਸਨ| ਮੰਨਿਆ ਜਾਂਦਾ ਹੈ ਕਿ ਉਹ ਲੋਘੁ ਮਾਊਂਟੇਨ ਵਿਚ ਰਹਿੰਦੇ ਸਨ ਅਤੇ ਉਥੋਂ ਹੀ ਤਾਓਵਾਦੀ ਦੀ ਸ਼ੁਰੂਆਤ ਕੀਤੀ ਸੀ|
ਝਾਂਗ ਤਾਓਵਾਦੀ ਮੰਦਰ ਦਾ ਨਿਰਮਾਣ ਮੂਲ ਰੂਪ ਵਿਚ ਪਹਾੜੀ ਦੇ ਸ਼ਿਖਰ ਤੇ ਹਾਨ ਵੰਸ਼ (ਈਸਾ ਪੂਰਬ 202 ਤੋਂ 220 ਈਸਵੀ) ਵਿਚ ਕੀਤਾ ਗਿਆ ਸੀ| ਬਾਅਦ ਵਿਚ ਸਾਂਗ ਵੰਸ਼ ਦੌਰਾਨ ਪਹਾੜੀ ਥੱਲੇ ਝਾਂਗ ਨੂੰ ਸਮਰਥਿਤ ਤਾਓਵਾਦੀ ਪੈਲੇਸ ਦਾ ਨਿਰਮਾਣ ਕੀਤਾ ਗਿਆ| ਇਹ ਪੈਲੇਸ ਸਾਲ 1930 ਵਿਚ ਅੱਗ ਵਿਚ ਤਬਾਹ ਹੋ ਗਿਆ ਸੀ|

Share Button

Leave a Reply

Your email address will not be published. Required fields are marked *

%d bloggers like this: