ਸੰਤੋਖ ਸਿੰਘ ਜੱਜ ਨਾਪਾ ਦੇ ਨਵੇਂ ਚੇਅਰਮੈਨ ਬਣੇ

ਸੰਤੋਖ ਸਿੰਘ ਜੱਜ ਨਾਪਾ ਦੇ ਨਵੇਂ ਚੇਅਰਮੈਨ ਬਣੇ
ਸੰਸਥਾ ਦੀ ਸੇਵਾ ਤਨਦੇਹੀ ਨਾਲ ਕਰਾਂਗਾ-ਜੱਜ

ਟਰੇਸੀ (ਕੈਲੀਫੋਰਨੀਆ) 21 ਜਨਵਰੀ ( ਰਾਜ ਗੋਗਨਾ )- ਆਪਣੇ ਵਧੀਆ ਤੇ ਕੁਆਲਿਟੀ ਖਾਣਿਆਂ ਲਈ ਮਸ਼ਹੂਰ ਸੰਸਾਰ ਰੈਸਟੋਰੈਂਟਾਂ ਦੇ ਮਾਲਕ ਸ: ਸੰਤੋਖ ਸਿੰਘ ਜੱਜ ਨੂੰ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਇਸ ਗਲ ਦਾ ਐਲਾਨ ਨਾਪਾ ਦੇ ਵਰਤਮਾਨ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਬੋਰਡ ਆਫ ਡਾਇਰੈਕਟਰਜ ਨਾਲ ਸਲਾਹ ਮਸ਼ਵਰਾ ਕਰਨ ਪਿਛੋਂ ਸ: ਸੰਤੋਖ ਸਿੰਘ ਜੱਜ ਦੇ ਜਨਮ ਦਿਨ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਧੂਤ ਨੇ ਆਸ ਪਰਗਟ ਕੀਤੀ ਕਿ ਸ: ਸੰਤੋਖ ਸਿੰਘ ਜੱਜ ਦੀ ਅਗਵਾਈ ਵਿਚ ਨਾਪਾ ਵਰਗੀ ਵਕਾਰੀ ਸੰਸਥਾ ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ। ਆਪਣੀ ਇਸ ਨਿਯੁਕਤੀ ਉਪਰ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਸ: ਜੱਜ ਨੇ ਨਾਪਾ ਦੇ ਬੋਰਡ ਆਫ ਡਾਇਰੈਕਟਰਜ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਉਪਰ ਵਿਸ਼ਵਾਸ਼ ਪਰਗਟ ਕਰਕੇ ਉਹਨਾਂ ਨੂੰ ਇਤਨੀ ਭਾਰੀ ਜੁੰਮੇਵਾਰੀ ਦਿਤੀ ਹੈ। ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸੰਸਥਾ ਦੇ ਕੰਮਾਂ ਨੂੰ ਨੇਪਰੇ ਚਾੜਨ ਲਈ ਕੋਈ ਵੀ ਕਸਰ ਬਾਕੀ ਨਹੀਂ ਛਡਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਈਕ ਬੋਪਾਰਾਏ,ਮੇਜਰ ਐਚ,ਐਸ,ਰੰਧਾਵਾ,ਬਲਵੰਤ ਸਿੰਘ ਮਨਟਿਕਾ,ਕਮਿਸ਼ਨਰ ਤਰਨਜੀਤ ਸਿੰਘ ਸੰਧੂ,ਮਨਜੀਤ ਸਿੰਘ ਉਪਲ ਤੇ ਨਿਰਮਲ ਸਿੰਘ ਗਿੱਲ ਆਦਿ ਆਗੂ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: