ਸਰੀਰ ਦੀ ਐਕਟਿੰਗ ਤੇ ਧਿਆਨ ਦੇਈਏ ਬਾਡੀ ਲੈਗੂਇਜ਼ ਨੂੰ ਲੋਕ ਪੜ੍ਹਦੇ ਹਨ

ਸਰੀਰ ਦੀ ਐਕਟਿੰਗ ਤੇ ਧਿਆਨ ਦੇਈਏ ਬਾਡੀ ਲੈਗੂਇਜ਼ ਨੂੰ ਲੋਕ ਪੜ੍ਹਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ 

satwinder_7@hotmail.com

ਕਈ ਲੋਕ ਗੱਲ ਹੋਰ ਕਰਦੇ ਹਨ। ਸਰੀਰ ਕੁੱਝ ਹੋਰ ਕਰਦਾ ਹੁੰਦਾ ਹੈ। ਬਹੁਤੇ ਲੋਕ ਸਰੀਰ ਦੀ ਹਿੱਲ ਜੁੱਲ ਨੂੰ ਦੇਖਦੇ ਹਨ। ਸਰੀਰ ਦੀ ਐਕਟਿੰਗ ਤੇ ਧਿਆਨ ਦੇਈਏ, ਬਾਡੀ ਲੈਗੂਇਜ਼ ਨੂੰ ਲੋਕ ਪੜ੍ਹਦੇ ਹਨ। ਜੇ ਕਿਸੇ ਦਾ ਮੂੰਹ ਫੁੱਲਿਆ ਹੈ। ਜੇ ਉਹ ਹੱਸਣ ਦੀ ਕੋਸ਼ਿਸ਼ ਕਰਦਾ ਹੈ। ਦੰਦੀਆਂ ਹੀ ਚੜ੍ਹਾਉਂਦਾ ਲੱਗਦਾ ਹੈ। ਜੈਸੀ ਗੱਲ ਕਰਦੇ ਹਾਂ। ਚਿਹਰਾ ਵੀ ਵੈਸਾ ਹੀ ਬਣਾਉਣਾ ਪੈਂਦਾ ਹੈ। ਜੇ ਸਮਾਂ ਚੰਗਾ ਨਹੀਂ ਹੈ। ਮਨ ਉਦਾਸ ਹੈ। ਮਾੜੀ ਖ਼ਬਰ ਹੈ। ਕਿਸੇ ਮਰਗ ਵਾਲੇ ਘਰ ਜਾਂਦੇ ਹਾਂ। ਬਹੁਤਾ ਸਜਣ ਦੀ ਲੋੜ ਨਹੀਂ ਹੈ। ਬਹੁਤਾ ਬੋਲਣ, ਹੱਸਣ ‘ਤੇ ਵੀ ਕੰਟਰੋਲ ਕਰਨਾ ਹੈ। ਬੱਚਾ ਜਦੋਂ ਬੋਲਣਾ ਵੀ ਨਹੀਂ ਸਿੱਖਦਾ। ਉਦੋਂ ਬੱਚੇ ਦੀਆ ਗੱਲਾਂ ਬਾਰੇ ਉਸ ਦੇ ਸਰੀਰ ਦੇ ਇਸ਼ਾਰਿਆਂ ਤੋਂ ਸਮਝਦੇ ਹਾਂ। ਬੱਚਾ ਕੀ ਕਹਿਣਾ ਚਾਹੁੰਦਾ ਹੈ। ਬੱਚਾ ਰੋਂਦਾ ਹੈ, ਭੁੱਖਾ ਜਾਂ ਗਿੱਲਾ ਹੁੰਦਾ ਹੈ। ਕੁੱਝ ਦੁਖਦਾ ਹੋ ਸਕਦਾ ਹੈ। ਜੇ ਬੱਚਾ ਹੱਸਦਾ। ਖ਼ੁਸ਼ ਹੁੰਦਾ ਹੈ। ਦੰਦੀਆਂ ਪੀਂਹਦਾ ਹੈ। ਜਦੋਂ ਦੰਦ ਦੁਖਦੇ ਹਨ। ਗ਼ੁੱਸੇ ਹੁੰਦਾ ਹੈ। ਬੱਚਾ ਹੁੱਸਦਾ ਹੈ। ਜਦੋਂ ਥੱਕ ਜਾਂਦਾ ਹੈ। ਨੀਂਦ ਆਉਂਦੀ ਹੈ। ਰੰਗਦਾਰ ਖਿੰਡਾਉਣੇ ਦੇਖ ਕੇ ਖ਼ੁਸ਼ ਹੁੰਦਾ ਹੈ। ਹੱਥ ਪੈਰ ਮਾਰ ਕੇ ਖੇਡਦਾ ਹੈ। ਇਹ ਹਰਕਤਾਂ ਉਸ ਦੇ ਸਰੀਰ ਨੂੰ ਦੇਖ ਕੇ ਸਮਝ ਲਗਦੀਆਂ ਹਨ। ਬੱਚਾ ਬੋਲ ਕੇ ਨਹੀਂ ਦੱਸਦਾ।
ਕਿਸੇ ਦੇਸ਼ ਦੇ ਲੋਕਾਂ ਦੀਆਂ ਆਦਤਾਂ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਮਿਲਦੀਆਂ ਹਨ। ਸਬ ਦੀਆਂ ਹਰਕਤਾਂ ਇੱਕੋ ਹਨ। ਬੰਦਾ ਮੁਸਕਰਾ ਕੇ ਗੱਲ ਕਰਦਾ ਹੈ। ਚੰਗਾ ਲੱਗਦਾ ਹੈ। ਜੇ ਮੱਥੇ ਵਿੱਚ ਤਿਊੜੀਆਂ ਪਾ ਲਵੇ। ਭਾਂਡੇ ਭੰਨਣ ਲੱਗ ਜਾਵੇ। ਚੰਗਾ ਨਹੀਂ ਲੱਗਦਾ। ਕਿਸੇ ਨੂੰ ਮਿਲਣ ਸਮੇਂ ਜੇ ਹੱਥ ਮਿਲਾਉਂਦੇ ਹਾਂ। ਕਿਤੇ ਹੋਰ ਨਹੀਂ ਦੇਖਣਾ। ਪੂਰਾ ਧਿਆਨ ਮਿਲਣ ਵਾਲੇ ਬੰਦੇ ਵਲ ਰੱਖਣਾ ਹੈ। ਉਸ ਵਲ ਦੇਖਣਾ ਹੈ। ਨਾਂ ਤਾਂ ਪੋਲਾ ਜਿਹਾ ਨਾਂ ਹੀ ਕੱਸ ਕੇ, ਉਸ ਦੇ ਹੱਥ ਨੂੰ ਬਰਾਬਰ 5 ਕੁ ਸੈਕੰਡ ਲਈ ਘੁੱਟਣਾ ਹੈ। ਸਰੀਰ ਨੂੰ ਬਹੁਤਾ ਹਿਲਾਉਣਾ ਨਹੀਂ ਹੈ। ਨੱਕ, ਬੁੱਲ੍ਹ, ਅੱਖਾਂ ਨੂੰ ਵਿੰਗੇ, ਟੇਢੇ ਨਹੀਂ ਕਰਨਾ। ਕਈ ਗੱਲ ਕਰਦੇ ਅੱਖ ਦੱਬਦੇ ਹਨ। ਬੁੱਲ੍ਹ ਟੁੱਕਦੇ ਹਨ। ਨੱਕ ਚੜ੍ਹਾਉਂਦੇ ਹਨ। ਕੱਛਾਂ ਵਿੱਚ ਹੱਥ ਦੇ ਕੇ ਖੜ੍ਹਦੇ ਹਨ। ਦੋਨੇਂ ਪਾਸੇ ਬੱਖੀਆਂ, ਢਾਕਾਂ ਤੇ ਹੱਥ ਧਰ ਲੈਂਦੇ ਹਨ। ਜਿਵੇਂ ਲੜਨ ਨੂੰ ਖੜ੍ਹੇ ਹੁੰਦੇ ਹਨ। ਹੱਥਾਂ ਨੂੰ ਦੂਜਿਆਂ ਸਾਹਮਣੇ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਹ ਹੱਥ ਕਿਸੇ ‘ਤੇ ਉੱਠ ਵੀ ਸਕਦੇ ਹਨ। ਕੋਈ ਇੰਨਾ ਨੂੰ ਝਟਕਾ ਵੀ ਸਕਦਾ ਹੈ। ਕਈਆਂ ਦਾ ਸਰੀਰ ਬਹੁਤ ਹਿੱਲਦਾ ਹੁੰਦਾ ਹੈ। ਗੱਲਾਂ ਪੱਲੇ ਨਹੀਂ ਪੈਂਦੀਆਂ। ਦੂਜਾ ਬੰਦਾ ਸਰੀਰ ਦਾ ਨਾਚ ਦੇਖਦਾ ਹੀ ਰਹਿ ਜਾਂਦਾ ਹੈ।
ਜਦੋਂ ਕਿਸੇ ਨਾਲ ਆਹਮੋ ਸਮਣੇ, ਫ਼ੋਨ ਜਾਂ ਕਿਤੇ ਹੋਰ ਗੱਲਾਂ ਕਰਦੇ ਹਾਂ। ਉਦੋਂ ਵੀ ਆਪ ਦਾ ਨਾਮ ਦਸ ਕੇ, ਵਧੀਆਂ ਸੋਹਣੀ ਆਵਾਜ਼ ਵਿੱਚ ਗੱਲ ਕਰਨੀ ਚਾਹੀਦੀ ਹੈ। ਜੈਸੀ ਆਵਾਜ਼ ਕਿਸੇ ਦੀ ਅਸੀਂ ਆਪ ਸੁਣਨੀ ਚਾਹੁੰਦੇ ਹਾਂ। ਸਾਫ਼ ਸੁਥਰੇ ਸ਼ਬਦ ਨਾਂ ਉੱਚੀ ਨਾ ਹੀ ਹੋਲੀ ਬੋਲਣੇ ਚਾਹੀਦੇ ਹਨ। ਜਦੋਂ ਕਿਸੇ ਨਾਲ ਗੱਲਾਂ ਕਰਦੇ ਹਾਂ। ਉਸ ਤੋਂ ਅੱਖਾਂ ਨਾਂ ਹਟਾਈਏ। ਥੋੜ੍ਹੀਆਂ ਜਿਹੀਆਂ ਅੱਖਾਂ ਇੱਧਰ-ਉੱਧਰ ਕੀਤੀਆਂ। ਅਗਲੇ ਨੂੰ ਲੱਗੇਗਾ। ਬੰਦਾ ਨਜ਼ਰ ਚੁਰਾਉਂਦਾ ਹੈ। ਸੁਰਤ ਕਿਤੇ ਹੋਰ ਹੈ। ਧਿਆਨ ਉਸੇ ਤੇ ਰੱਖਣਾ ਹੈ। ਕਈ ਬੰਦੇ ਕਿਸੇ ਨਾਲ ਗੱਲਾਂ ਕਰਦੇ ਹੋਏ। ਸ਼ੈਲਰ ਫ਼ੋਨ ਦੇਖਣ ਲੱਗ ਜਾਂਦੇ ਹਨ। ਉਹ ਮੈਸੇਜ ਦੇਖੀ ਜਾਂਦੇ ਹਨ। ਗੈੱਸਟ ਦੇ ਬੈਠੇ ਹੀ ਕਿਸੇ ਹੋਰ ਨਾਲ ਫ਼ੋਨ ਤੇ ਗੱਲਾਂ ਕਰਨ ਲੱਗ ਜਾਂਦੇ ਹਨ। ਦੂਜਾ ਬੰਦਾ ਬੈਠਾ ਉਸ ਦਾ ਮੂੰਹ ਦੇਖਦਾ ਹੈ। ਕਦੇ ਸਰੀਰ, ਕੰਨ, ਨੱਕ, ਵਾਲ ਖੁਰਕਣ ਲੱਗ ਜਾਂਦੇ ਹਨ।
ਜੇ ਸਰੀਰ ਦਾ ਨਗੇਜ਼ ਦਿਖਾ ਕੇ ਹੀ ਲੋਕਾਂ ਦੀ ਮਸ਼ਹੂਰੀ ਹੁੰਦੀ, ਕੋਈ ਕੱਪੜੇ ਨਾਂ ਪਾਉਂਦਾ। ਹਿੰਦੀ, ਪੰਜਾਬੀ, ਗਾਣੇ ਵਾਲੀਆਂ ਫ਼ਿਲਮਾਂ ਵਿੱਚ ਕੁੜੀਆਂ ਕੱਪੜੇ ਉਤਾਰ ਕੇ ਫ਼ਿਲਮਾਂ ਬਣਾ ਰਹੀਆਂ ਹਨ। ਕਈ ਮੁੰਡਿਆਂ ਨੇ ਵੀ ਜ਼ਨਾਨੀਆਂ ਵਾਲਾ ਕੰਮ ਫੜ ਲਿਆ ਹੈ। ਐਸਾ ਕੁੱਝ ਨੰਗਾ ਸਰੀਰ ਦੇਖ ਕੇ, ਦਰਸ਼ਕ ਬਿੰਦ ਝੱਟ ਲਈ ਕਿਸੇ ਦੇ ਵੀ ਮਨ ਨੂੰ ਸੁਆਦ ਆ ਸਕਦਾ ਹੈ। ਲੋਕ ਹਰ ਸਮੇਂ ਲੋਕ ਐਸਾ ਨਹੀਂ ਦੇਖਣਾ ਚਾਹੁੰਦੇ। ਆਪ ਤਾਂ ਹਰ ਕੋਈ ਨੰਗੇ ਮੁੰਡੇ, ਕੁੜੀਆਂ ਦੇਖਣਾ ਚਾਹੁੰਦਾ ਹੈ। ਪਰ ਜੇ ਕੋਲ ਆਪ ਦੀ ਹੀ ਧੀ, ਭੈਣ ਬੈਠੀ ਹੋਵੇ। ਫਿਰ ਦੂਜੇ ਦੀਆਂ ਧੀਆਂ ਨੰਗੀਆਂ ਚੰਗੀਆਂ ਨਹੀਂ ਲਗਦੀਆਂ। ਨਜ਼ਰ ਬਦਲ ਜਾਂਦੀ ਹੈ। ਸ਼ਰਮ ਆਉਣ ਲੱਗ ਜਾਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: