ਗਾਇਕ ਕੁਲਵਿੰਦਰ ਬਿੱਲਾ ਦੇ ਗੀਤ ‘ਮੇਰੇ ਯਾਰ’ ਦੀ ਲੋਕਪ੍ਰਿਯਤਾ ਸਿਖਰਾਂ ਤੇ, ਯੂ-ਟਿਊਬ ਦੇ ਵਿਊ 5 ਮਿਲੀਅਨ ਤੋਂ ਪਾਰ

ਗਾਇਕ ਕੁਲਵਿੰਦਰ ਬਿੱਲਾ ਦੇ ਗੀਤ ‘ਮੇਰੇ ਯਾਰ’ ਦੀ ਲੋਕਪ੍ਰਿਯਤਾ ਸਿਖਰਾਂ ਤੇ, ਯੂ-ਟਿਊਬ ਦੇ ਵਿਊ 5 ਮਿਲੀਅਨ ਤੋਂ ਪਾਰ

ਚੰਡੀਗੜ੍ਹ 12 ਜਨਵਰੀ (ਜਵੰਦਾ ) – ਪੰਜਾਬੀ ਸੰਗੀਤਕ ਖੇਤਰ ‘ਚ ਇਕ ਤੋਂ ਬਾਅਦ ਇਕ ਸੁਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵਲੋਂ ਹਾਲ ਹੀ ‘ਚ ਆਪਣਾ ਨਵਾਂ-ਨਕੌਰ ਗੀਤ ‘ਮੇਰੇ ਯਾਰ’ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂ-ਟਿਊਬ ਤੇ ਹੁਣ ਤੱਕ 5 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਗੀਤਕਾਰ ਸ਼ਿਵਜੋਤ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਦੇਸੀ ਰੂਟਜ਼ ਨੇ ਸਿੰਗਾਰਿਆ ਹੈ ਜਦੋਂ ਕਿ ਵੀਡੀਓ ਫਿਲਮਾਂਕਣ ਉੱਘੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਵਾਇਟ ਹਿੱਲ ਮਿਊਜ਼ਿਕ ਐਂਡ ਐਂਟਰਟੇਨਮੈਂਟ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: