ਭਾਰਤੀ ਲੀਡਰਾਂ ਦਾ ਬਾਹਰਲੇ ਮੁਲਕਾਂ ਦੇ ਗੁਰਦੁਆਰੇਆਂ ਅੰਦਰ ਬੋਲਣ ਦੀ ਮਨਾਹੀ ਸ਼ਲਾਘਾਯੋਗ ਉਪਰਾਲਾ : ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ

ਭਾਰਤੀ ਲੀਡਰਾਂ ਦਾ ਬਾਹਰਲੇ ਮੁਲਕਾਂ ਦੇ ਗੁਰਦੁਆਰੇਆਂ ਅੰਦਰ ਬੋਲਣ ਦੀ ਮਨਾਹੀ ਸ਼ਲਾਘਾਯੋਗ ਉਪਰਾਲਾ : ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ
ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ ਹੋਏ ਦਿੱਲੀ ਅਦਾਲਤ ਵਿਚ ਪੇਸ਼
ਹਾਈਕੋਰਟ ਦੇ ਆਦੇਸ਼ ਦੇ ਬਾਵਜੂਦ ਰਤਨਦੀਪ ਨੂੰ ਨਹੀ ਮਿਲ ਰਿਹਾ ਜੇਲ੍ਹ ਅੰਦਰ ਇਲਾਜ

ਨਵੀਂ ਦਿੱਲੀ ੧੧ ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਬੀਟੀਕੇਐਫ ਦੇ ਮੁੱਖੀ ਭਾਈ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਬੀਤੇ ਦਿਨ ਪੰਜਾਬ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਨੰ ੬੬/੧੬ ਅਤੇ ੩੭੫/੯੯ ਦੀ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਨਾਲੋਂ ਤਕਰੀਬਨ ਦੋ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ । ਅਜ ਅਦਾਲਤ ਅੰਦਰ ਭਾਈ ਮਿੰਟੂ ਦੇ ਮਾਮਲੇ ਦਾ ਇਕ ਗਵਾਹ ਪੇਸ਼ ਹੋਇਆ ਸੀ ਜਿਸਨੇ ਅਪਣੀ ਗਵਾਹੀ ਦਰਜ ਕਰਵਾਈ ਤੇ ਰਤਨਦੀਪ ਸਿੰਘ ਦੇ ਮਾਮਲੇ ਦਾ ਚਲਾਨ ਅਜ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਦੋਨਾਂ ਸਿੰਘਾਂ ਵਲੋਂ ਵਕੀਲ ਭਾਈ ਪਰਮਜੀਤ ਸਿੰਘ ਪੇਸ਼ ਹੋਏ ਸਨ ।
ਪੇਸ਼ੀ ਭੁਗਤਣ ਉਪਰੰਤ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ ਨੇ ਪ੍ਰੈਸ ਨਾਲ ਗਲਬਾਤ ਦੌਰਾਨ ਕਿਹਾ ਕਿ ਬਾਹਰਲੇ ਮੁਲਕਾਂ ਦੇ ਸਿੰਘਾਂ ਵਲੋਂ ਦਰਬਾਰ ਸਾਹਿਬ ਤੇ ਹੋਏ ਸਰਕਾਰੀ ਹਮਲੇ ਉਪਰੰਤ ਨਵੰਬਰ ੮੪ ਦੇ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ੩੪ ਸਾਲ ਬੀਤ ਜਾਣ ਤੋਂ ਬਾਅਦ ਵੀ ਸਜਾ ਨਾ ਮਿਲਣ ਦੇ ਵਿਰੋਧ ਵਿਚ ਭਾਰਤੀ ਰਾਜਨਿਤਿਕ, ਪੰਥਕ ਅਤੇ ਰਾਜਦੂਤ ਲੀਡਰਾਂ ਨੂੰ ਗੁਰੂਘਰ ਅੰਦਰ ਬੋਲਣ ਦੀ ਮਨਾਹੀ ਦਾ ਫੈਸਲਾ ਸ਼ਲਾਘਾਯੋਗ ਹੈ ਤੇ ਜਿਹੜੇ ਹੋਰ ਮੁਲਕ ਇਸ ਫੈਸਲੇ ਤੋ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦੀ ਫੈਸਲਾ ਲੈਣਾ ਚਾਹੀਦਾ ਹੈ ।
ਦੋਨਾਂ ਨੇ ਕਿਹਾ ਕਿ ਮੁੰਬਈ ਸਮਾਗਮ ਦੋਰਾਨ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖੀ ਰਹਿਤ ਮਰਿਆਦਾ ਦੀ ਉਲਘੰਣਾ ਕਰਨਾ ਕੌਮ ਲਈ ਬਹੁਤ ਨਮੋਸ਼ੀ ਵਾਲੀ ਗਲ ਹੈ ਤੇ ਸਮੂਹ ਪੰਥਕ ਜੱਥੇਬੰਦੀਆਂ ਨੂੰ ਇਸ ਮਾਮਲੇ ਵਿਚ ਸਿਰ ਜੋੜ ਕੇ ਬੈਠ ਕੇ ਵਿਚਾਰਨਾ ਚਾਹੀਦਾ ਹੈ ਤੇ ਇਕ ਠੋਸ ਰਣਨੀਤੀ aਲੀਕਣੀ ਚਾਹੀਦੀ ਹੈ ਜਿਸ ਨਾਲ ਅਗੇ ਤੋਂ ਕੋਈ ਸਿੱਖ ਮਰਿਆਦਾ ਨਾਲ ਖਿਲਵਾੜ ਨਾ ਕਰ ਸਕੇ । ਉਨ੍ਹਾਂ ਕਿਹਾ ਅਪਣੀ ਇਸ ਬਜਰ ਗਲਤੀ ਲਈ ਗਿਆਨੀ ਗੁਰਬਚਨ ਸਿੰਘ ਨੂੰ ਸੰਗਤਾਂ ਦੇ ਸਨਮੁੱਖ ਹੋ ਕੇ ਅਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ ।
ਭਾਈ ਰਤਨਦੀਪ ਵਲੋਂ ਮੁੜ ਨਾਭਾ ਜੇਲ ਵਲੋਂ ਉਨ੍ਹਾਂ ਦਾ ਇਲਾਜ ਨਾ ਕਰਵਾਉਣ ਦੇ ਦੋਸ਼ ਲਗਾਏ ਗਏ ਹਨ । ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਅੱਖ ਦੇ ਮੋਤਿਆਬਿੰਦ ਅਤੇ ਦੰਦਾਂ ਦੇ ਦਰਦ ਦੇ ਇਲਾਜ ਕਰਵਾaਣ ਦੇ ਆਦੇਸ਼ ਦੇ ਬਾਵਜੂਦ ਬਾਰ ਬਾਰ ਸ਼ਿਕਾਇਤ ਕਰਨ ਤੇ ਵੀ ਨਾਭਾ ਜੇਲ ਵਾਲੇ ਇਲਾਜ ਨਹੀ ਕਰਵਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਲ੍ਹ ਸਾਡੇ ਬਣਦੇ ਮਨੁਖੀ ਅਧੀਕਾਰਾਂ ਦੀ ਉਲੰਘਣਾਂ ਕਰ ਰਹੀ ਹੈ ਜਿਸਦਾ ਮਨੁਖੀ ਅਧਿਕਾਰਾਂ ਦੀ ਜੱਥੇਬੰਦੀਆਂ ਨੂੰ ਇਸ ਗਲ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਨਾਲ ਜੇਲ੍ਹਾਂ ਵਿਚ ਬੰਦ ਬੰਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਖਿਆ ਕੀਤੀ ਜਾ ਸਕੇ । ਭਾਈ ਮਿੰਟੂ ਦਾ ਮਾਮਲਾ ੧੮ ਜਨਵਰੀ ਅਤੇ ਭਾਈ ਰਤਨਦੀਪ ਦੇ ਮਾਮਲੇ ਦੀ ਅਗਲੀ ਸੁਣਵਾਈ ੨੦ ਫਰਵਰੀ ਨੂੰ ਹੋਵੇਗੀ ।

Share Button

Leave a Reply

Your email address will not be published. Required fields are marked *

%d bloggers like this: