ਹਰਿੰਦਰ ਭੁੱਲਰ ਦਾ ਨਵਾਂ ਗੀਤ ‘ਵੈਲਕਮ ਬੈਕ’ ਜਲਦ ਹੋਵੇਗਾ ਰਿਲੀਜ਼

ਹਰਿੰਦਰ ਭੁੱਲਰ ਦਾ ਨਵਾਂ ਗੀਤ ‘ਵੈਲਕਮ ਬੈਕ’ ਜਲਦ ਹੋਵੇਗਾ ਰਿਲੀਜ਼

ਚੰਡੀਗੜ੍ਹ 10 ਜਨਵਰੀ (ਜਵੰਦਾ)- ਪਾਲੀਵੁੱਡ ਖੇਤਰ ‘ਚ ਮੰਚ ਸੰਚਾਲਨ , ਅਦਾਕਾਰੀ ਅਤੇ ਸੰਗੀਤਕ ਨਿਰਦੇਸ਼ਨ ਆਦਿ ਵੱਖ-ਵੱਖ ਖੇਤਰਾਂ ‘ਚ ਸਫਲਤਾ ਦਾ ਸਿਰਨਾਵਾਂ ਬਨਣ ਵਾਲੇ ਹਰਿੰਦਰ ਭੁੱਲਰ ਆਪਣੇ ਪਹਿਲੇ ਗੀਤ ‘ਸੂਰਮੇ’ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਜਲਦ ਹੀ ਆਪਣਾ ਦੂਸਰਾ ਗੀਤ ‘ਵੈਲਕਮ ਬੈਕ’ ਸਰੋਤਿਆਂ ਦੇ ਰੂਬਰੂ ਕਰਨ ਜਾ ਰਹੇ ਹਨ। ਇਸ ਗੀਤ ਨੂੰ ਲਿਖਣ ਵਾਲੀ ਕਲਮ ਗੀਤਕਾਰ ਸਨੀ ਖਾਲੜਾ ਦੀ ਹੈ ਅਤੇ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਐੱਮ.ਆਰ.ਯੂ.ਆਰ ਨੇ ਸਿੰਗਾਰਿਆ ਹੈ। ਐੱਚ.ਬੀ ਰਿਕਾਰਡਸ ਦੀ ਪੇਸ਼ਕਸ਼ ਇਹ ਗੀਤ ਜਲਦ ਹੀ ਯੂਟਿਊਬ ‘ਤੇ ਨਾਮੀ ਟੀਵੀ ਚੈਨਲਾਂ ਤੇ ਧਮਾਲਾਂ ਪਾਉਂਦਾ ਨਜ਼ਰ ਆਵੇਗਾ।

Share Button

Leave a Reply

Your email address will not be published. Required fields are marked *

%d bloggers like this: