‘ਆਪ’ ਸਾਫ਼ ਸੁਥਰੇ ਅਕਸ ਵਾਲੇ ਅਤੇ ਸਮਾਜਸੇਵਾ ਨੂੰ ਸਮੱਰਪਤ ਉਮੀਦਵਾਰ ਮੈਦਾਨ ’ਚ ਉਤਾਰੇਗੀ: ਫੂਲਕਾ

‘ਆਪ’ ਸਾਫ਼ ਸੁਥਰੇ ਅਕਸ ਵਾਲੇ ਅਤੇ ਸਮਾਜਸੇਵਾ ਨੂੰ ਸਮੱਰਪਤ ਉਮੀਦਵਾਰ ਮੈਦਾਨ ’ਚ ਉਤਾਰੇਗੀ: ਫੂਲਕਾ

29-11 (2)
ਭਦੌੜ 28 ਮਈ (ਵਿਕਰਾਂਤ ਬਾਂਸਲ) 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਪੂਰੀ ਤਰਾਂ ਸਾਫ਼-ਸੁਥਰੇ ਅਕਸ ਵਾਲੇ ਅਤੇ ਸਮਾਜ ਸੇਵਾ ਨੂੰ ਸਮੱਰਪਤ ਵਲੰਟੀਅਰਾਂ ਨੂੰ ਹੀ ਟਿਕਟਾਂ ਦੇ ਕੇ ਮੈਦਾਨ ਚ ਉਤਾਰੇਗੀ। ਇਹ ਪ੍ਰਗਟਾਵਾ ਆਮ ਆਦਮੀ ਦੇ ਮੂਹਰਲੀ ਕਤਾਰ ਦੇ ਕੌਮੀ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੇ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਸ੍ਰ: ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਫੋਕਸ ਇਸ ਗੱਲ ਤੇ ਕੇਂਦਰਤ ਰਹੇਗਾ ਕਿ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਦਾ ਪਿਛੋਕੜ ਕੀ ਹੈ ? ਅਤੇ ਉਸਦੀ ਸਮਾਜ ਨੂੰ ਕੀ ਦੇਣ ਹੈ, ਉਹਨਾਂ ਕਿਹਾ ਕਿ ਦਾਗੀ ਵਿਅਕਤੀਆਂ ਨੂੰ ਟਿਕਟਾਂ ਦੇਣੀਆਂ ਤਾਂ ਦੂਰ ਦੀ ਗੱਲ ਉਹਨਾਂ ਨੂੰ ਟਿਕਟਾਂ ਦੇ ਨੇੜੇ ਫਟਕਣ ਵੀ ਨਹੀਂ ਦਿੱਤਾ ਜਾਵੇਗਾ। ਸ੍ਰ: ਫੂਲਕਾ ਨੇ ਕਿਹਾ ਕਿ ਆਪ ਪਾਰਟੀ ਪੰਜਾਬ ’ਚ ਭ੍ਰਿਸ਼ਟਾਚਾਰ, ਨਸ਼ੇ, ਪਰਿਵਾਰਵਾਦ ਵਿਰੁੱਧ ਅਤੇ ਸਾਫ਼ ਸੁਥਰਾ ਪ੍ਰਸ਼ਾਸ਼ਨਿਕ ਪ੍ਰਬੰਧ ਦੇਣ ਦੇ ਮੁੱਦੇ ’ਤੇ ਚੋਣਾਂ ਲੜੇਗੀ ਅਤੇ ਪੰਜਾਬ ਚ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਸਰਕਲ ਇੰਚਾਰਜ ਕੀਰਤ ਸਿੰਗਲਾ, ਹੈਪੀ ਫੂਲਕਾ, ਦਿਗੰਬਰ ਫੂਲਕਾ, ਮਨਪ੍ਰੀਤ ਫੂਲਕਾ, ਵਰਿੰਦਰ ਫੂਲਕਾ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕੰਗ, ਡਾ. ਬਲਵੀਰ ਠੰਡ , ਰਮਨ ਜੈਨ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: