ਪੇਰੂ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ

ਪੇਰੂ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ

ਲੀਮਾ , 4 ਜਨਵਰੀ: ਪੇਰੂ ਦੇ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੇ ਵਿਵਾਦਮਈ ਤਰੀਕੇ ਨਾਲ ਦੇਸ਼ ਦੇ ਸਾਬਕਾ ਨੇਤਾ ਅਲਬਰਟੋ ਫੁਜੀਮੋਰੀ ਨੂੰ ਮੁਆਫ ਕਰ ਦਿੱਤਾ ਹੈ| ਇਸ ਵਿਵਾਦਮਈ ਮੁਆਫੀ ਮਗਰੋਂ ਪੇਰੂ ਦੇ ਰੱਖਿਆ ਮੰਤਰੀ ਡਿਏਗੋ ਨੀਟੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਸਾਬਕਾ ਨੇਤਾ ਅਲਬਰਟੋ ਫੁਜੀਮੋਰੀ ਹੱਤਿਆ ਅਤੇ ਹੋਰ ਅਧਿਕਾਰਾਂ ਦੀ ਦੁਰਵਰਤੋਂ ਦੇ ਅਪਰਾਧ ਵਿਚ ਜੇਲ ਵਿਚ ਹਨ| ਮੰਤਰਾਲੇ ਦੇ ਅਧਿਕਾਰੀ ਨੇ ਡਿਏਗੋ ਨੀਟੋ ਦੇ ਅਸਤੀਫੇ ਦੀ ਪੁਸ਼ਟੀ ਕੀਤੀ| ਦੇਸ਼ ਦੇ ਸੱਭਿਆਚਾਰਕ ਮੰਤਰੀ ਸਾਲਵਾਡੋਰ ਡੇਲ ਸੋਲਾਰ ਦੇ ਅਸਤੀਫੇ ਦੇ ਬਾਅਦ ਨੀਟੋ ਦਾ ਅਸਤੀਫਾ ਸਾਹਮਣੇ ਆਇਆ ਹੈ| ਦੇਸ਼ ਦੇ ਲੋਕ ਪ੍ਰਸਾਰਕ ਮੁਖੀ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ ਹੈ| 24 ਦਸੰਬਰ ਨੂੰ ਕੁਜਿੰਸਕੀ ਦੇ ਮੁਆਫੀ ਦੇਣ ਕਾਰਨ ਸੜਕਾਂ ਤੇ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਪੇਰੂ ਵਿਚ ਸਿਆਸੀ ਉਥਲ-ਪੁਥਲ ਮਚ ਗਈ ਹੈ| ਸਾਲ 1990-2000 ਦੇ ਆਪਣੇ ਸ਼ਾਸਨ ਦੌਰਾਨ ਅੱਤਿਆਚਾਰ ਦੇ ਦੋਸ਼ ਵਿਚ ਫੁਜੀਮੋਰੀ (79) ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਕ ਦਹਾਕੇ ਤੋਂ ਜੇਲ ਵਿਚ ਸਨ| ਫਿਲਹਾਲ ਬੀ. ਪੀ. ਘੱਟ ਹੋਣ ਕਾਰਨ ਉਹ ਹਸਪਤਾਲ ਵਿਚ ਹਨ| ਫੁਜੀਮੋਰੀ ਦੇ ਪਰਿਵਾਰ ਨੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਦੇ ਹੋਏ ਦਿਖਾਇਆ ਗਿਆ ਸੀ|

Share Button

Leave a Reply

Your email address will not be published. Required fields are marked *

%d bloggers like this: