ਮੈਂ ਮੇਲਣ ਬਣ ਕੇ ਜਾਣਾ/ ਪੰਜਾਬੀ ਡਿਊਟ ਗੀਤ

ਮੈਂ ਮੇਲਣ ਬਣ ਕੇ ਜਾਣਾ/ ਪੰਜਾਬੀ ਡਿਊਟ ਗੀਤ

ਕੁੜੀ :- ਮਾਹੀਆ-ਢੋਲ ਸਿਪਾਹੀਆ ਵੇ, ਮੈਂ ਕਰਨੇ ਪੂਰੇ ਚਾਅ ਚੰਨਾ ..
ਮੈਂ ਮੇਲਣ ਬਣ ਕੇ ਜਾਣਾ.. ਅ, ਡਿੰਗ-ਲੱਕ-ਲੱਕ, ਡਿੰਗ-ਡਿੰਗ ਲੱਕ-ਲੱਕ।
ਵੇ ਮੈਂ ਮੇਲਣ ਬਣ ਕੇ ਜਾਣਾ, ਸਾਨੂੰ ਆ ਗਿਆ ਇਕ ਵਿਆਹ ਚੰਨਾ..

ਮੁੰਡਾ :- ਨਾ ਜੇਬ ਵਿੱਚ ਪੈਸਾ ਧੇਲਾ ਨੀ, ਕਮਲੀ ਦੇ ਭਾਅ ਦਾ ਮੇਲਾ ਨੀ,
ਜਾਣਾ ਵੀ ਬੜਾ ਜ਼ਰੂਰੀ ਏ, ਮੈਨੂੰ ਵੀ ਬੜਾ ਹੈ ਚਾਅ ਚੰਨੋਂ..ਅ,
ਬੜੀ ਘਰ ਵਿੱਚ ਤੰਗੀ ਆਈ, ਹੱਥ ਘੁੱਟ ਕੇ ਕੰਮ ਚਲਾ ਚੰਨੋਂ।
ਸਾਡੇ ਘਰ ਵਿੱਚ ਤੰਗੀ ਆਈ, ਹੱਥ ਘੁੱਟ ਕੇ ਕੰਮ ਚਲਾ ਚੰਨੋਂ..

ਕੁੜੀ:- ਕੱਲ ਤੇਰੀ ਭੂਆ ਦਾ ਮੁੰਡਾ, ਕਾਰਡ ਸੀ ਲੈ ਕੇ ਆਇਆ,
ਕਾਰਡ ਅਤੇ ਮਠਿਆਈ ਦਾ, ਮੇਰੇ ਡੱਬਾ ਹੱਥ ਫੜਾਇਆ,
ਉਦੋਂ ਦਾ ਮੈਨੂੰ ਚੰਨ ਮੱਖਣਾ, ਬੜਾ ਚੜਿਆ ਪਿਆ ਏ ਚਾਅ।
ਮੈਂ ਮੇਲਣ ਬਣ ਕੇ ਜਾਣਾ, ਡਿੰਗ-ਲੱਕ-ਲੱਕ, ਡਿੰਗ-ਡਿੰਗ ਲੱਕ-ਲੱਕ।
ਵੇ ਮੈਂ ਮੇਲਣ ਬਣ ਕੇ ਜਾਣਾ, ਸਾਨੂੰ ਆ ਗਿਆ ਇਕ ਵਿਆਹ ਚੰਨਾ..

ਮੁੰਡਾ :- ਮੇਰਾ ਦਿਲ ਫ਼ਿਕਰਾਂ ਨੇ ਖਾਧਾ, ਨਾ ਗਏ ਨੱਕ ਨਾ ਰਹਿਣਾ,
ਕਬੀਲਦਾਰੀ ਵੀ ਬਹੁਤ ਜ਼ਰੂਰੀ, ਜਾਣਾ ਵੀ ਹੈ ਪੈਣਾ,
ਕੱਪੜੇ ਲੀੜੇ ਪਹਿਲਾਂ ਵਾਲੇ, ਲੈਣੇ ਆਪਾਂ ਪਾ ਚੰਨੋਂ,
ਬੜੀ ਘਰ ਵਿੱਚ ਤੰਗੀ ਆਈ, ਹੱਥ ਘੁੱਟ ਕੇ ਕੰਮ ਚਲਾ ਚੰਨੋਂ।
ਸਾਡੇ ਘਰ ਵਿੱਚ ਤੰਗੀ ਆਈ, ਹੱਥ ਘੁੱਟ ਕੇ ਕੰਮ ਚਲਾ ਚੰਨੋਂ..

ਕੁੜੀ :- ਪਰਸ਼ੋਤਮ ਕੋਲੋਂ ਲੈ ਉਧਾਰੇ, ਮਗਰੋਂ ਦੇਵਾਂਗੇ ਮੋੜ ..
ਆਪਣਿਆਂ ਦਾ ਹੀ ਹੁੰਦਾ ਆਸਰਾ, ਪੂਰੀ ਕਰਦੇ ਲੋੜ,
ਪੁੱਛ ਕੇ ਦੇਖ ਲੈ ਦੇ ਦੇਵੇਗਾ, ਤੇਰਾ ਉਹ ਭਰਾ ਚੰਨਾ..
ਮੈਂ ਮੇਲਣ ਬਣ ਕੇ ਜਾਣਾ, ਡਿੰਗ-ਲੱਕ-ਲੱਕ, ਡਿੰਗ-ਡਿੰਗ ਲੱਕ-ਲੱਕ।
ਵੇ ਮੈਂ ਮੇਲਣ ਬਣ ਕੇ ਜਾਣਾ, ਸਾਨੂੰ ਆ ਗਿਆ ਇਕ ਵਿਆਹ ਚੰਨਾ..

ਮੁੰਡਾ :- ਸਾਡੇ ਵਾਂਗ ਮਾਹਤੜ ਬੇਚਾਰਾ, ਫਿਰ ਵੀ ਕੰਮ ਆ ਜਾਂਦਾ,
ਕਰ ਕੇ ਉਹ ਅਹਿਸਾਨ ਕਿਸੇ ‘ਤੇ, ਕਦੇ ਨਾ ਹੱਕ ਜਤਾਂਦਾ,
ਸਰੋਏ ਤੋਂ ਪੁੱਛ ਕੇ ਦੇਖ ਲੈਂਦੇ ਆਂ, ਕਰਦਾ ਨਹੀਂ ਮਨਾ ਚੰਨੋ।
ਬੜੀ ਘਰ ਵਿੱਚ ਤੰਗੀ ਆਈ, ਹੱਥ ਘੁੱਟ ਕੇ ਕੰਮ ਚਲਾ ਚੰਨੋਂ।
ਸਾਡੇ ਘਰ ਵਿੱਚ ਤੰਗੀ ਆਈ, ਹੱਥ ਘੁੱਟ ਕੇ ਕੰਮ ਚਲਾ ਚੰਨੋਂ..

ਕੁੜੀ :- ਖੁਸ਼ੀਆਂ ਵਿੱਚ ਮੈਂ ਨੱਚੀਂ ਫਿਰਦੀ, ਪਲ-ਪਲ ਜ਼ਸ਼ਨ ਮਨਾਵਾਂ,
ਜੋ ਬੋਲੀਆਂ ਵਿਆਹ ਵਿੱਚ ਪਾਉਂਣੀਆਂ, ਹੁਣੇ ਮੈਂ ਗੁਣਗੁਣਾਵਾਂ,
ਧਾਲੀਵਾਲੀਆ ਤੰਗੀਆਂ ਦੇ ਦਿਨ, ਰਹਿਣੇ ਨਹੀਂ ਸਦਾ ਚੰਨਾ..
ਮੈਂ ਮੇਲਣ ਬਣ ਕੇ ਜਾਣਾ, ਡਿੰਗ-ਲੱਕ-ਲੱਕ, ਡਿੰਗ-ਡਿੰਗ ਲੱਕ-ਲੱਕ।
ਵੇ ਮੈਂ ਮੇਲਣ ਬਣ ਕੇ ਜਾਣਾ, ਸਾਨੂੰ ਆ ਗਿਆ ਇਕ ਵਿਆਹ ਚੰਨਾ..

ਮੁੰਡਾ :- ਰੀਝਾਂ ਸਾਰੀਆਂ ਕਰ ਲਈ ਪੂਰੀਆਂ, ਨੱਚ-ਨੱਚ ਪਾ ਲਈਂ ਬੋਲੀ,
ਬਾਕੀ ਭੱਜਦੇ ਦੂਰ ਜਦੋਂ, ਉਦੋਂ ਰੱਬ ਬਣਦਾ ਹਮਜੋਲੀ,
ਰੱਬ ਸਾਡੇ ‘ਤੇ ਮਿਹਰ ਕਰੂ, ਦੇਊ ਔਖਾ ਟਾਇਮ ਲੰਘਾ ਚੰਨੋਂ,
ਭਾਵੇਂ ਘਰ ਵਿੱਚ ਤੰਗੀ ਆਈ, ਤੂੰ ਕਰ ਲਈਂ ਪੂਰੇ ਚਾਅ ਚੰਨੋ..।
ਭਾਵੇਂ ਘਰ ਵਿੱਚ ਤੰਗੀ ਆਈ, ਤੂੰ ਕਰ ਲਈਂ ਪੂਰੇ ਚਾਅ ਚੰਨੋਂ..।

ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348

Share Button

Leave a Reply

Your email address will not be published. Required fields are marked *

%d bloggers like this: