ਉੱਚਾ ਬੋਲ ਨਾ ਬੋਲੀਏ

ਉੱਚਾ ਬੋਲ ਨਾ ਬੋਲੀਏ

 ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ,

ਮਿੱਟੀ ਦੀ ਢੇਰੀ ਜਿੰਦ ਦਾ ਹੰਕਾਰ ਨਾ ਕਰੀਏ ।

ਔਖਾ ਸੌਖਾ ਲੰਘ ਜਾਉਗਾ ਵਕਤ ਵੀ ਐਪਰ,

ਮੋਹ ਮੁਹੱਬਤ ਦਾ ਕਦੇ ਵਪਾਰ ਨਾ ਕਰੀਏ ।

ਕਹਿਣਾ ਏ ਤਾਂ ਕਹਿ ਲਵੋ ਹਿੱਕ ਤਾਣ ਜੋ ਕਹਿਣਾ ,

ਬੇਗਾਨੇ ਮੋਢਿਆਂ ਉੱਤੇ ਪਰ ਬੰਦੂਕ ਨਾ ਧਰੀਏ ।

ਔਖੀ ਬੜੀ ਨਿਭਾਉਣੀ ਯਾਰੀ ਯਾਦ ਰਹੇ ਬਈ ,

ਆਪਣਾ ਵਕਤ ਟਪਾਵਣ ਲਈ ਕੋਈ ਹੱਥ ਨਾ ਫੜੀਏ ।

 

ਤੀਲਾ ਤੀਲਾ ਜੋੜਿਆ ਜੇ ਕਿਸੇ ਨੇ ,

ਆਲ•ਣਾ ਕਿਸੇ ਮਸੂਮ ਦਾ ਖੇਰੂ ਨਾ ਕਰੀਏ ।

 

 ਹੋ ਸਕੇ ਤਾਂ ਦੇ ਕੇ ਹੱਥ ਡਿੱਗਦੇ ਨੂੰ ਚੁੱਕੀਏ ,

ਤੁਰੇ ਜਾਂਦੇ ਨੂੰ ਲੱਤ ਅੜਾ ਮੂੰਹ ਭਾਰ ਨਾ ਕਰੀਏ ।

ਅੰਜੂ ‘ਵ’ ਰੱਤੀ ‘ਕਸਕ’, 
ਲੀਮਾਰ ਨਗਰ, 
ਹੁਸ਼ਿਆਰਪੁਰ। (9463503044)

Share Button

Leave a Reply

Your email address will not be published. Required fields are marked *

%d bloggers like this: