ਬਲਵਿੰਦਰ ਸਿੰਘ ਭੂੰਦੜ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਨਾਲ਼ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਬਲਵਿੰਦਰ ਸਿੰਘ ਭੂੰਦੜ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਨਾਲ਼ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

 

ਮਾਨਸਾ {ਜੋਨੀ ਜਿੰਦਲ} ਸ੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੇ ਕੋਮੀ ਜਥੇਬੰਦਕ ਸਕੱਤਰ ਅਤੇ ਸਾਬਕਾ ਜਿਲਾ ਪ੍ਰਧਾਨ ਡਾ:ਲਖਵਿੰਦਰ ਸਿੰਘ ਮੂਸਾ ,ਜੱਥੇਦਾਰ ਗੁਰਦੀਪ ਸਿੰਘ ਮੈਬਰ ਜਰਨਲ ਕੋਸਿਲ ,ਆਤਮਜੀਤ ਸਿੰਘ ਕਾਲਾ ਪ੍ਰਧਾਨ ਸਹਿਰੀ ਸਰਕਲ -2 ਅਤੇ ਤਰਸੇਮ ਮਿੱਢਾ ਸਹਿਰੀ ਸਰਕਲ1 ,ਹਰਬੰਸ ਪੰਮੀ ਸਾਬਕਾ ਐਮ.ਸੀ ਨੇ ਸਾਝੇ ਤੋਰ ਕਿਹਾ ਕਿ ਸਰਦਾਰ ਬਲਵਿੰਦਰ ਸਿੰਘ ਭੂੰਦੜ ਸੀਨੀਅਰ ਮੀਤ ਪ੍ਰਧਾਨ ਜੀ ਨੂੰ ਤੀਜੀ ਵਾਰ ਮੈਬਰ ਰਾਜਸਭਾ ਨਾਮਜਦ ਕਰਨ ਨਾਲ ਵਰਕਰਾ ਵਿੱਚ ਭਾਰੀ ਖੁਸੀ ਪਾਈ ਜਾ ਰਹੀ ਹੈ ।ਭੂੁੰਦੜ ਸਾਹਿਬ ਨੇ ਜਿੱਥੇ ਪਾਰਟੀ ਵਿੱਚ ਬਹੁਤ ਸੇਵਾ ਨਿਭਾਈ ਹੈ ਉੱਥੇ ਨਾਲ ਹੀ ਬਤੋਰ ਮੈਬਰ ਰਾਜਸਭਾ ਲੋਕ ਹਿਤਾ ਦੇ ਸਮੇ ਸਮੇ ਤੇ ਉਭਾਰਦੇ ਰਹੇ ਹਨ । ਇਸਦੇ ਨਾਲ ਉਪਰੋਕਤ ਆਗੂਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੁੂ ਤੇ ਵਰਕਰ ਜੋ ਨਿਰਾਸ ਹੋਣ ਕਾਰਨ ਪਾਰਟੀ ਗਤੀਵਿਧੀਆ ਵਿੱਚ ਘੱਟ ਹਿੱਸਾ ਲੈ ਰਹੇ ਹਨ ਉਹਨਾ ਦੀ ਨਿਰਾਸਤਾ ਨੂੰ ਦੂਰ ਕਰਨ ਲਈ ਪਾਰਟੀ ਸਕੱਤਰ ਜਰਨਲ ਨੇ ਜੋ ਬਿਆਨ ਦਿੱਤਾ ਹੈ ਉਸਦੇ ਨਾਲ ਪਾਰਟੀ ਵਿੱਚ ਨਵੀ ਸਕਤੀ ਆਵੇਗੀ ।ਉਹਨਾ ਨਾਲ ਹੀ ਕਿਹਾ ਕਿ ਦੂਜੀਆ ਪਾਰਟੀਆ ਤੋ ਆਏ ਆਗੂਆ ਨੂੰ ਆਹੁਦੇ ਦੇਣ ਤੋ ਪਹਿਲਾ ਟਕਸਾਲੀ ਵਰਕਰਾ ਦੇ ਮਾਨ ਸਨਮਾਨ ਦਾ ਵੀ ਪਾਰਟੀ ਧਿਆਨ ਰੱਖੇ ਤਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤੀਜੀ ਵਾਰ ਸਰਕਾਰ ਅਟੱਲ ਹੋਦ ਵਿੱਚ ਆਵੇਗੀ।

Share Button

Leave a Reply

Your email address will not be published. Required fields are marked *

%d bloggers like this: