ਵਿਰਾਸਤ

ਵਿਰਾਸਤ

ਪੰਛੀ ਨੇਂ ਕਿੰਨੇ ਘਟ ਗਏ , ਇਹ ਗੱਲਾਂ ਸੋਚੀਂ ਪਾਉਂਦੀਆਂ ।
ਚਿੜੀਆਂ ਨਾਂ ਚਹਿਚਹਾਉਂਦੀਆਂ , ਕੋਇਲਾਂ ਨਾਂ ਨਗਮੇਂ ਗਾਉਂਦੀਆਂ ।

ਹੈ ਤਾਂਘ ਤੱਕਣ ਦੀ ਬੜੀ , ਘੁੱਗੀਆਂ , ਗਟਾਰਾਂ ਦੋਸਤੋ ,
ਨਾ ਚੜ੍ਹਦੀਆਂ ਕਾਟੋ ਹੀ ਹੁਣ , ਰੁੱਖਾਂ ‘ਤੇ ਨਜ਼ਰੀਂ ਆਉਂਦੀਆਂ ।

ਪਿੱਪਲ ਇਕੱਲਾ ਪਿੰਡ ਤੋਂ , ਬਾਹਰ ਖੜੋਤਾ ਰਹਿ ਗਿਆ ,
ਉਹਦੇ ‘ਤੇ ਪਾ ਕੇ ਪੀਂਘ ਕੁੜੀਆਂ , ਰੌਣਕਾਂ ਨਹੀਂ ਲਾਉਂਦੀਆਂ ।

ਰਾਜਾ ਤੇ ਰਾਣੀ ਆ ਮੇਰੇ , ਸੁਪਨੇ ‘ਚ ਪੁੱਛਦੇ ਰੋਜ਼ ਹੀ ,
ਕਿ ਦਾਦੀ ਨਾਨੀ ਕਿਉਂ ਨਹੀਂ , ਹੁਣ ਬਾਤ ਸਾਡੀ ਪਾਉਂਦੀਆਂ ।

ਆਪਣੀ ਵਿਰਾਸਤ ਨੂੰ “ ਕਮਲ ” , ਸਾਂਭਣ ਨਾਂ ਕੌਮਾਂ ਜਿਹੜੀਆਂ ,
ਨਕਸ਼ੇ ਤੋਂ ਉਹ ਮਿਟ ਜਾਂਦੀਆਂ , ਇਤਿਹਾਸ ਵਿੱਚ ਨਹੀਂ ਆਉਂਦੀਆਂ ।

ਕਮਲ ਸਰਾਵਾਂ
( ਫ਼ਰੀਦਕੋਟ )
ਸੰਪਰਕ-+919915681496

Share Button

Leave a Reply

Your email address will not be published. Required fields are marked *

%d bloggers like this: