ਗੀਤ ਦਿੱਲ ਚੌਰੀ ਸਾਡਾ ਹੋ ਗਿਆ ਦੇ ਨਾਲ ਯੋ ਯੋ ਹਨੀ ਸਿੰਘ ਕਰਨਗੇ ਦਮਦਾਰ ਵਾਪਸੀ

ਗੀਤ ਦਿੱਲ ਚੌਰੀ ਸਾਡਾ ਹੋ ਗਿਆ ਦੇ ਨਾਲ ਯੋ ਯੋ ਹਨੀ ਸਿੰਘ ਕਰਨਗੇ ਦਮਦਾਰ ਵਾਪਸੀ

ਆਪਣੇ ਅਸਾਧਾਰਨ ਸੰਗੀਤ ਅਤੇ ਅਨੋਖੀ ਸ਼ੈਲੀ ਦੇ ਨਾਲ ਭਾਰਤੀ ਸੰਗੀਤ ਉਦਯੋਗ ਦਾ ਮਨੋਰੰਜਨ ਕਰਨ ਵਾਲੇ ਹਨੀ ਸਿੰਘ ਇੱਕ ਨਵੇਂ ਗੀਤ ਨਾਲ ਤਿਆਰ ਹੈI ਭਾਰਤ ਵਿਚ ਹਿਪ ਹਾਪ ਅਤੇ ਰੈਪ ਸੰਗੀਤ ਦਾ ਦੂਜਾ ਨਾਮ ਹਨੀ ਸਿੰਘ ਹੈ I ਜਦ ਵੀ ਸੰਗੀਤ ਦੀਆਂ ਇਹਨਾਂ ਦੋਵੇਂ ਸ਼ੈਲੀਆਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਹਨੀ ਸਿੰਘ ਦਾ ਨਾਮ ਜ਼ੁਬਾਨ ਤੇ ਆ ਹੀ ਜਾਂਦਾ ਹੈ I ਪਿਆਰ ਦਾ ਪੰਚਨਾਮਾ ਦੇ ਨਿਰਮਾਤਾਵਾਂ ਦੀ ਅਗਲੀ ਪੇਸ਼ਕਸ਼, ਕਾਰਤਿਕ ਅਰੀਨ ਵਲੋਂ ਅਭਿਨਿਤ ਫਿਲਮ ਸੋਨੂ ਕੀ ਟੀਟੂ ਦੀ ਸਵੀਟੀ ” ਦੇ ਗੀਤ ਦਿੱਲ ਚੌਰੀ ਸਦਾ ਹੋ ਗਿਆ ਨੂੰ ਹਨੀ ਸਿੰਘ ਨੇ ਆਪਣੀ ਆਵਾਜ਼ ਨਾਲ ਨਵਾਜਿਆ ਹੈI
ਆਪਣੇ ਗੀਤ ਬਾਰੇ ਦਸਦਿਆਂ ਹਨੀ ਸਿੰਘ ਨੇ ਦੱਸਿਆ ਕਿ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਨਵਾਂ ਗੀਤ ਪੇਸ਼ ਕਰਦੇ ਹੋਏ ਮੈਂ ਬਹੁਤ ਖੁਸ਼ ਹਾਂ I ਮੈਂ ਹਮੇਸ਼ਾ ਹੰਸ ਰਾਜ ਹੰਸ ਜੀ ਦੇ ਕੰਮ ਦੀ ਸਰਾਹਨਾ ਕੀਤੀ ਹੈ ਅਤੇ ਉਹਨਾਂ ਦੇ ਗੀਤ ਨੂੰ ਹਿੰਦੀ ਸ਼ਬਦਾਂ ਦੇ ਨਾਲ ਇਕ ਭੰਗੜੇ ਦਾ ਰੂਪ ਦਿਨਾਂ ਕਾਫੀ ਮਜ਼ੇਦਾਰ ਸੀ I ਹਨੀ ਸਿੰਘ ਦੇ ਪਿਛਲੇ ਗੀਤ ਚਾਰ ਬੋਤਲ ਵੋਦਕਾ, ਬਲੁ ਆਈਜ਼, ਧੀਰੇ ਧੀਰੇ ਤੋਂ ਬਾਅਦ ਇਸ ਗੀਤ ਨੂੰ ਵੀ ਪ੍ਰਸ਼ੰਸਕ ਸੁਨ ਕੇ ਖੁਸ਼ ਹੋਣਗੇ I

ਗੁਰਭਿੰਦਰ ਗੁਰੀ
9915727311

Share Button

Leave a Reply

Your email address will not be published. Required fields are marked *

%d bloggers like this: