ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡ ਜਾਰੀ ਨਾ ਕਰਨ ਦੇ ਵਿਰੁੱਧ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ: ਨੈਸ਼ਨਲ ਸਡਿਊਲਡ ਕਾਸਟ ਅਲਾਇੰਸ

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡ ਜਾਰੀ ਨਾ ਕਰਨ ਦੇ ਵਿਰੁੱਧ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ: ਨੈਸ਼ਨਲ ਸਡਿਊਲਡ ਕਾਸਟ ਅਲਾਇੰਸ
ਕੈਪਟਨ ਸਰਕਾਰ ਅਨੁਸੂਚਿਤ ਜਾਤਾਂ ਦੀ ਵਜੀਫਾ ਰਾਸ਼ੀ ਜਾਰੀ ਹੀ ਨਹੀਂ ਕਰਪਾਈ,ਵਿਦਿਆਰਥੀਆਂ ਦੇ ਭੱਵਿਖ ਨਾਂਲ ਖੇਡਿਆ ਜਾ ਰਿਹਾ: ਕੈਂਥ
“ਅਨੁਸੂਚਿਤ ਜਾਤੀਆਂ ਵਿਚੋਂ ਕਾਂਗਰਸ,ਆਮ ਆਦਮੀ ਪਾਰਟੀ ਅਤੇ ਅਕਾਲੀ—ਭਾਜਪਾ ਦੇ ਵਿਧਾਇਕ ਮੁੱਕ ਦਰਸ਼ਕ ਬਣ ਕੇ ਤਮਾਸਬੀਨ ਬਣੀ ਬੈਠੇ”: ਕੈਂਥ

ਚੰਡੀਗਡ਼੍ਹ: 21 ਦਸੰਬਰ ( ਨਿਰਪੱਖ ਆਵਾਜ਼ ਬਿਊਰੋ): ਰਾਜ ਤੇ ਕੇਂਦਰ ਸਰਕਾਰਾਂ ਅਨੁਸੂਚਿਤ ਜਾਤਾਂ ਦੇ ਨਾਲ ਸਬੰਧਤ ਵਿਦਿਆਰਥੀਆਂ ਦੇ ਵਿਦਿਅਕ ਭੱਵਿਖ ਦੇ ਨਾਲ ਖੇਡ ਰਹੀਆਂ ਹਨ ਕਿਉਂਕਿ ਇਹ ਸਰਕਾਰਾਂ ਪਿਛਲੇ ਤਿੰਨ ਵਰਿਆਂ ਅੰਦਰ ਇਹਨਾਂ ਵਿਦਿਆਰਥੀਆਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ, ਇਹ ਵਜੀਫ਼ਾ ਯੋਜਨਾ ਕੇਂਦਰ ਸਰਕਾਰ ਦੀ ਸਹਾਇਤਾ ਦੇ ਨਾਲ ਸਾਲ 1998 ਅੰਦਰ ਸ਼ੁਰੂ ਕੀਤੀ ਗਈ ਸੀ,ਕੈਪਟਨ ਸਰਕਾਰ ਅਨੁਸੂਚਿਤ ਜਾਤਾਂ ਦੀ ਵਜੀਫਾ ਰਾਸ਼ੀ ਜਾਰੀ ਹੀ ਨਹੀਂ ਕਰਪਾਈ ਜਿਸ ਕਾਰਨ ਇਸ ਕੈਟਾਗਰੀ ਦੇ ਨਾਲ ਸਬੰਧਤ ਵਿਦਿਆਰਥੀਆਂ ਦੇ ਅੰਦਰ ਘੋਰ ਨਿਰਾਸਾਂ ਪਾਈ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸਬੰਧ ਵਿੱਚ ਇੱਕ ਪ੍ਰਸਤਾਵ ਤਿਆਰ ਕਰਕੇ ਭੇਜਿਆ ਹੈ ਤੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਉਹ ਪਿਛਲੇ ਤਿੰਨ ਵਰਿ੍ਆਂ ਦੇ ਲਈ ਇਸ ਯੋਜਨਾ ਦੇ ਤਹਿਤ ਇੱਕਠੀ ਹੋ ਗਈ ਵਜੀਫੇ ਦੀ ਰਾਸ਼ੀ ,ਜੋ ਕਿ ਇਸ ਸਮੇ ਵਧ ਕੇ 1000 ਕਰੋਡ਼ ਰੁਪਏ ਹੋ ਗਈ ਹੈ, ਨੂੰ ਤੁਰੰਤ ਜਾਰੀ ਕਰੇ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ (ਐਨ. ਐਸ. ਸੀ. ਏ) ਨੇ ਇਸ ਨੂੰ ਲੈ ਕੇ ਕੇਂਦਰ ਤੇ ਰਾਜ ਦੋਵਾਂ ਸਰਕਾਰਾਂ ਦੇ ਉਪਰ ਦੋਸ਼ ਲਗਾਇਆ ਹੈ ਕਿ ਉਹ ਅਨੁਸੂਚਿਤ ਜਾਤਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਉਚ ਵਿਦਿਆਂ ਹਾਸਲ ਕਰਨ ਦੇ ਰਾਹ ‘ਚ ਰੋਡ਼ ਆਟਕਾ ਰਹੇ ਹਨ ਕਿਉਂਕਿ ਸਰਕਾਰਾਂ ਵਲੋਂ ਨਿਰਧਾਰਤ ਗ੍ਰਾਂਟਾਂ ਦੀ ਰਾਸ਼ੀ ਹੀ ਜਾਰੀ ਨਹੀਂ ਕੀਤੀ ਜਾ ਰਹੀ।
ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਘਟਨਾਕ੍ਰਮ ਨੂੰ ਅਤਿ ਮੰਦਭਾਗਾ ਗਰਦਾਨਦਿਆਂ ਨਾਲ ਹੀ ਹੋਰ ਕਿਹਾ ਹੈ ਕਿ ਸਮਾਜਿਕ—ਰਾਜਨੀਤਕ ਸੰਗਠਨ ਹੁਣ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਕੇ ਚੇਤਾਵਾਨੀ ਦੇਂਦਾ ਹੈ ਕਿ ਜੇ ਇਸ ਗ੍ਰਾਂਟ ਰਾਸ਼ੀ ਨੂੰ ਜਲਦ ਹੀ ਜਾਰੀ ਨਾ ਕੀਤਾ ਗਿਆ ਤਾਂ ਫੇਰ ਅਲਾਇੰਸ ਇਸ ਮੁੱਦੇ ਨੂੰ ਲੈ ਕੇ ਪੰਜਾਬ ‘ਚ ਸੰਘਰਸ਼ ਆਰੰਭ ਦੇਵੇਗਾ।
ਅਨੁਸੂਚਿਤ ਜਾਤੀਆਂ ਵਿਚੋਂ ਕਾਂਗਰਸ , ਆਮ ਆਦਮੀ ਪਾਰਟੀ ਅਤੇ ਅਕਾਲੀ—ਭਾਜਪਾ, ਗਠਜੋਡ਼ ਭਾਈਚਾਰੇ ਦੇ 4 ਲੋਕ ਸਭਾ ਮੈਂਬਰ ਅਤੇ 34 ਵਿਧਾਇਕ ਭਲਾਈ ਲਈ ਕੰਮ ਨਹੀ ਕਰ ਰਹੇ, ਸਗੋ ਮੁੱਕ ਦਰਸ਼ਕ ਬਣ ਕੇ ਤਮਾਸਬੀਨ ਬਣੀ ਬੈਠੇ ਹਨ ਅਤੇ ਸਮਾਜ ਨੂੰ ਧੋਖਾ ਦੇ ਰਹੇ ਹਨ। ਜ਼ੋ ਕਿ ਪੰਜਾਬ ਦੀ ਕੁੱਲ ਆਬਾਦੀ ਦਾ 35% ਹੈ।
ਕੈਂਥ ਨੇ ਨਾਲ ਹੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ—ਭਾਜਪਾ ਗਠਜੋਡ਼-ਭਾਈਚਾਰੇ ਤੇ ਇਸ ਦੇ ਨਾਲੋਂ ਨਾਲ ਹੀ ਰਾਜ ਭਾਗ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਅਨੁਸੂਚਿਤ ਜਾਤਾਂ ਦੇ ਭਾਈਚਾਰੇ ਦਾ ਇਸਤੇਮਾਲ ਕੇਵਲ ਆਪਣੇ ਸਿਆਸੀ ਮੁਫਾਦਾ ਦੀ ਖਾਤਰ ਇੱਕ ਵੋਟ ਬੈਂਕ ਦੇ ਤੌਰ ਤੇ ਵਰਤ ਰਹੇ ਹਨ ਤੇ ਇਹਨਾਂ ਸਾਰਿਆ ਦੇ ਵਲੋਂ ਪੰਜਾਬ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ—ਭਾਜਪਾ ਸਰਕਾਰ ਅਨੁਸੂਚਿਤ ਜਾਤਾਂ ਦੇ ਅੰਦਰ ਆਪੋ ਆਪਣੀ ਇਹੋ ਜਹੀ ਡੰਮੀ ਲੀਡਰਸ਼ਿਪ ਖਡ਼ ਕੀਤੀ ਗਈ ਹੈ ਜੋ ਕਿ ਕਿਸੇ ਵੀ ਮਾਮਲੇ ਦੇ ਉਪਰ ਆਪਣੀ ਪਾਰਟੀ ਲੀਡਰਸ਼ਿਪ ਦੇ ਮੂਹਰੇ ਅਨੁਸੂਚਿਤ ਜਾਤਾਂ ਦੀ ਕਿਸੇ ਵੀ ਮੰਗ ਨੂੰ ਲੈਕੇ ਜੁਬਾਨ ਤੱਕ ਨਹੀਂ ਖੋਲਦੇ ਤੇ ਕੇਵਲ ਤੇ ਕੇਵਲ ਮੂਕ ਦਰਸ਼ਕ ਬਣ ਕੇ ਸਮਾਂ ਕੱਢ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: