ਵੱਡਾ ਰੇਲ ਹਾਦਸਾ ਹੋਣੋ ਟਲਿਆ, ਵਿਭਾਗ ਦੀ ਲਾਪ੍ਰਵਾਹੀ ਆਈ ਸਾਹਮਣੇ

ਵੱਡਾ ਰੇਲ ਹਾਦਸਾ ਹੋਣੋ ਟਲਿਆ, ਵਿਭਾਗ ਦੀ ਲਾਪ੍ਰਵਾਹੀ ਆਈ ਸਾਹਮਣੇ

ਸੋਨੀਪਤ ਦੇ ਰਾਠਧਾਨਾ ਰੇਲਵੇ ਸਟੇਸ਼ਨ ਨੇੜੇ ਸਵੇਰੇ ਦਿੱਲੀ ਅੰਬਾਲਾ ਰੇਲਵੇ ਟ੍ਰੈਕ ‘ਤੇ ਵੱਡਾ ਰੇਲ ਹਾਦਸਾ ਹੋਣੋ ਟੱਲ ਗਿਆ। ਰੇਲਵੇ ਪੱਟੜੀ ਟੁੱਟੀ ਹੋਣ ਕਾਰਨ ਇਹ ਹਾਦਸਾ ਹੋਣਾ ਸੀ ਪਰ ਪਾਣੀਪਤ ਤੋਂ ਗਾਜ਼ੀਆਬਾਦ ਜਾ ਰਹੀ ਟ੍ਰੇਨ ਦੇ ਡਰਾਈਵਰ ਦੀ ਮੁਸ਼ਤੈਦੀ ਕਾਰਨ ਬਚਾਅ ਹੋ ਗਿਆ।
ਪਟੜੀ ਦਾ ਜਾਇਜ਼ਾ ਲੈਣ ਵਾਲੇ ਅਧਿਕਾਰੀ ਨੇ ਖੁਦ ਰੇਲਵੇ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਨੂੰ ਕਬੂਲ ਵੀ ਕੀਤਾ। ਇਹ ਹਾਦਸਾ ਤਾਂ ਡਰਾਈਵਰ ਦੀ ਸੂਝ ਨਾਲ ਬੱਚ ਗਿਆ ਨਹੀਂ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ।
ਸਵਾਲ ਉੱਠਦਾ ਹੈ ਕਿ ਕਦੋਂ ਤੱਕ ਰੇਲਵੇ ਵਿਭਾਗ ਲਾਪਰਵਾਹੀਆਂ ਕਰਦਾ ਰਹੇਗਾ। ਪਹਿਲਾਂ ਵੀ ਕਈ ਵਾਰ ਰੇਲਵੇ ਦੀਆਂ ਲਾਪ੍ਰਵਾਹੀਆਂ ਕਾਰਨ ਅਨੇਕਾਂ ਲੋਕ ਜਾਨ ਗਵਾ ਚੁੱਕੇ ਹਨ।
Share Button

Leave a Reply

Your email address will not be published. Required fields are marked *

%d bloggers like this: