ਬਾਲਿਆਂਵਾਲੀ ਥਾਣੇ ਅੰਦਰ ਔਰਤ ਵੱਲੋਂ ਕਿਸਾਨ ਦੇ ਥੱਪੜ ਮਾਰਨ ਦਾ ਮਾਮਲਾ

ਬਾਲਿਆਂਵਾਲੀ ਥਾਣੇ ਅੰਦਰ ਔਰਤ ਵੱਲੋਂ ਕਿਸਾਨ ਦੇ ਥੱਪੜ ਮਾਰਨ ਦਾ ਮਾਮਲਾ
ਐਸ ਐਸ ਪੀ ਬਠਿੰਡਾ ਦਾ ਸਾੜਿਆ ਗਿਆ ਪੁਤਲਾ
ਕਿਸਾਨ ਜਥੇਬੰਦੀ ਵੱਲੋਂ ਧਰਨਾਕਾਰੀਆਂ ‘ਤੇ ਧੱਕਾ ਮੁੱਕੀ ਕਰਨ ਦੇ ਲਾਏ ਦੋਸ਼
30 ਮਈ ਦੇ ਧਰਨੇ ‘ਚ ਕਿਸਾਨਾਂ ਨੂੰ ਸ਼ਾਮਿਲ ਹੋਣ ਦੀ ਕੀਤੀ ਅਪੀਲ
ਫੜ੍ਹੇ ਗਏ ਕਿਸਾਨ ਬਿਨ੍ਹਾਂ ਸ਼ਰਤ ਕੀਤੇ ਜਾਣ ਰਿਹਾਅ- ਕਿਸਾਨ ਜਥੇਬੰਦੀ

28-15

ਤਲਵੰਡੀ ਸਾਬੋ, 27 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਥਾਣਾ ਬਾਲਿਆਂਵਾਲੀ ਵਿਖੇ ਇੱਕ ਔਰਤ ਵੱਲੋਂ ਇੱਕ ਕਿਸਾਨ ਆਗੂ ਦੇ ਥੱਪੜ ਮਾਰਨ ਦੇ ਮਾਮਲੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੰਗਾ ਸਿੰਘ ਚੱਠੇਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਨੰਗਲਾ ਵਿਖੇ ਮੀਟਿੰਗ ਕੀਤੀ ਅਤੇ ਨਥੇਹਾ ਕੈਂਚੀਆਂ ਉੱਪਰ ਐਸ ਐਸ ਪੀ ਬਠਿੰਡਾ ਦੀ ਅਰਥੀ ਸਾੜੀ ਗਈ। ਇਸੇ ਦੌਰਾਨ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ 30 ਮਈ ਦੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਲ੍ਹਾ ਆਗੂ ਸੁਰਜੀਤ ਸਿੰਘ ਸੰਦੋਹਾ ਨੇ ਦੱਸਿਆ ਕਿ ਰਾਪੁਰਾ ਬਲਾਕ ਦੇ ਪਿੰਡ ਭੂੰਦੜ ਵਿਖੇ ਤਿੰਨ ਭਰਾਵਾਂ ਦਾ ਜ਼ਮੀਨ ਦਾ ਸਮਝੌਤਾ ਹੋਇਆ ਸੀ ਜਿਸ ਸਮਝੌਤੇ ਵਿੱਚ ਤਿੰਨ ਲੱਖ ਰੁਪਏ ਦੀ ਸ਼ਰਤ ਰੱਖੀ ਗਈ ਸੀ। ਇੱਕ ਭਰਾ ਇਸ ਸਮਝੌਤੇ ਤੋਂ ਮੁੱਕਰ ਗਿਆ ਸੀ ਜਿਸ ਵਿੱਚ ਕਿਸਾਨ ਯੂਨੀਅਨ ਆਗੂ ਸ਼ਾਮਿਲ ਸਨ। ਦੂਜੇ ਭਰਾਵਾਂ ਨੇ ਕਿਸਾਨ ਆਗੂਆਂ ਨੂੰ ਇਸ ਬਾਰੇ ਦੱਸਿਆ ਅਤੇ ਕਿਹਾ ਕਿ ਆਪਾਂ ਬਾਲਿਆਂਵਾਲੀ ਥਾਣਾ ਵਿਖੇ ਚੱਲੀਏ। ਥਾਣੇ ਪਹੁੰਚਣ ‘ਤੇ ਆਗੂਆਂ ਉੱਪਰ ਸਿਆਸੀ ਦਬਾਅ ਪਾਇਆ ਗਿਆ ਅਤੇ ਉੱਥੇ ਮੌਜ਼ੂਦ ਇੱਕ ਔਰਤ ਵੱਲੋਂ ਕਿਸਾਨ ਆਗੂ ਦੇ ਥੱਪੜ ਮਾਰਿਆ ਗਿਆ। ਜਿਸ ਦੇ ਚਲਦਿਆਂ ਕਿਸਾਨਾਂ ਨੇ ਥਾਣੇ ਦੇ ਗੇਟ ਮੂਹਰੇ ਧਰਨਾ ਲਗਾ ਦਿੱਤਾ ਸੀ। ਧਰਨੇ ਦੌਰਾਨ ਬਠਿੰਡਾ ਦੇ ਐਸ ਐਸ ਪੀ ਨੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਦੀ ਬਜਾਇ ਜਥੇਬੰਦੀ ਦਾ ਟੈਂਟ ਫਾੜ ਦਿੱਤਾ ਅਤੇ ਲੰਗਰ ਆਦਿ ਡੋਲ੍ਹਣ ਤੋਂ ਇਲਾਵਾ ਕਿਸਾਨ ਆਗੂਆਂ ਨਾਲ ਧੱਕਾ ਮੁੱਕੀ ਕਰਨ ਤੋਂ ਇਲਾਵਾ ਜਥੇਬੰਦੀ ਦੇ ਪੰਜ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਜ਼ੇਲ੍ਹੀਂ ਡੱਕ ਦਿੱਤਾ।
ਇਸ ਮਾਮਲੇ ਦੇ ਸੰਬੰਧ ਵਿੱਚ ਅੱਜ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਨਥੇਹਾ ਕੈਂਚੀਆਂ ਤੇ ਪਹੁੰਚ ਕੇ ਐਸ ਐਸ ਪੀ ਬਠਿੰਡਾ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਪਿੰਡ ਭੂੰਦੜ ਦੇ ਤਿੰਨ ਕਿਸਾਨ ਭਰਾਵਾਂ ਦਾ ਸਮਝੌਤਾ ਲਾਗੂ ਕੀਤਾ ਜਾਵੇ। ਕਿਸਾਨ ਆਗੂ ਦੇ ਥੱਪੜ ਮਾਰਨ ਵਾਲੀ ਔਰਤ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜ਼ੇਲ੍ਹ ਭੇਜੇ ਗਏ ਕਿਸਾਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਐਸ ਐਸ ਪੀ ਬਠਿੰਡਾ ਦੁਆਰਾ ਕਿਸਾਨਾਂ ਨਾਲ ਕੀਤੇ ਗਏ ਦੁਰ-ਵਿਵਹਾਰ ਲਈ ਨਿਖੇਧੀ ਕੀਤੀ ਗਈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਵੰਤ ਸਿੰਘ ਜੀਵਨ ਸਿੰਘ ਵਾਲਾ, ਜੈਵਲ ਸਿੰਘ ਸੀਂਗੋ ਮੰਡੀ, ਬੋਘ ਸਿੰਘ ਨੰਗਲਾ, ਜੱਗਾ ਸਿੰਘ ਜਗਾ ਰਾਮ ਤੀਰਥ, ਕੌਰਾ ਸਿੰਘ, ਗੁਰਬਖਸ਼ ਸਿੰਘ ਫੌਜੀ ਅਤੇ ਜੰਟਾ ਸਿੰਘ ਤੋਂ ਇਲਾਵਾ ਅਨੇਕਾਂ ਕਿਸਾਨ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: