ਨਿਊਯਾਰਕ ਦੇ ਦਿਲ ਮੈਨਹਰਟਨ ਵਿਖੇ ਜੈਕਬ ਜੈਵਿਟ ਕਨਵੈਨਸ਼ਨ ਸੈਂਟਰ ਹਾਲ ਵਿਖੇ 93ਵੀਂ ‘ਗਰੇਟਰ ਡੈਂਟਲ ਮੀਟਿੰਗ 2017’ ਦਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਕਨਵੈਨਸ਼ਨ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਰਾਮਦਾਸ ਡੈਂਟਲ ਕਾਲਜ ਸ੍ਰੀ ਅੰਮ੍ਰਿਤਸਰ ਦੀ ਵਿਦਿਆਰਥਣ ਡਾ. ਅਰਨੀਤ ਕੌਰ ਸਰੋਆ ਨੇ ਵੀ ਸ਼ਿਰਕਤ ਕੀਤੀ। ਪਟਿਆਲਾ ਤੋਂ ਵਸਨੀਕ ਵਿਦਿਆਰਥਣ ਡਾ. ਅਰਨੀਤ ਕੌਰ ਨੇ ਦੱਸਿਆ ਕਿ ਕਨਵੈਨਸ਼ਨ ‘ਚ ਦੁਨੀਆ ਭਰ ਤੋਂ 52 ਹਜ਼ਾਰ 733 ਨੇ ਸਿਰਕਤ ਕੀਤੀ। ਇਸ ਦੌਰਾਨ 18,998 ਡੈਂਟਸ ਅਤੇ ਇੰਟਰਨੈਸ਼ਨਲ 9,026 ਡੈਂਟਸ ਪੁੱਜੇ ਸਨ। ਕਨਵੈਨਸ਼ਨ ‘ਚ 151 ਦੇਸ਼ਾਂ ਨੇ ਹਿੱਸਾ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕਨਵੈਨਸ਼ਨ ਵਿਚ 1,945 ਡੈਂਟਲ ਵਿਦਿਆਰਥੀਆਂ ਪੁੱਜੇ, ਜਿਸ ‘ਚ ਉਨ੍ਹਾਂ ਸ੍ਰੋਮਣੀ ਕਮੇਟੀ ਦੇ ਗੁਰੂ ਰਾਮਦਾਸ ਡੈਂਟਲ ਕਾਲਜ ਦੀ ਵਿਦਿਆਰਥਣ ਵਜੋਂ ਹਿੱਸਾ ਲਿਆ ਹੈ। ਡਾ. ਅਰਨੀਤ ਕੌਰ ਨੇ ਦੱਸਿਆ ਕਿ ਇਸ ਕਨਵੈਨਸ਼ਨ ਰਾਹੀਂ ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਥੋੜ੍ਹੇ ਸਮੇਂ ‘ਚ ਵੱਡਾ ਤਜਰਬਾ ਹਾਸਲ ਹੋਇਆ ਅਤੇ ਡਾਕਟਰੀ ਕਿੱਤੇ ਰਾਹੀਂਂ ਮਨੁੱਖਤਾ ਦੇ ਭਲੇ ਲਈ ਵੱਡੇ ਕਾਰਜ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਕਨਵੈਨਸ਼ਨ ਰਾਹੀਂ ਮੈਡੀਕਲ ਖੇਤਰ ‘ਚ ਸਿੱਖਿਆ ਹਾਸਲ ਕਰਨ ਵਾਲੇ ਸਿਖਿਆਰਥੀਆਂ ਲਈ ਸਹਾਈ ਸਿੱਧ ਹੋਈ ਹੈ ਕਿਉਂਕਿ ਮੈਡੀਕਲ ਖੇਤਰ ਬੇਹੱਦ ਵਿਸ਼ਾਲ ਹੈ ਅਤੇ ਸਮੇਂ ਦੀ ਲੋੜ ਅਨੁਸਾਰ ਨਵੀਂ ਤਕਨੀਕਾਂ ਅਤੇ ਸਾਧਨਾਂ ਨਾਲ ਮਨੁੱਖ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਗੁਰੂ ਰਾਮਦਾਸ ਡੈਂਟਲ ਕਾਲਜ ‘ਚੋਂ ਬੇਹਰਤੀਨ ਪੜ੍ਹਾਈ ਹਾਸਲ ਕਰਕੇ ਡਾਕਟਰ ਬਣਨ ਵਾਲੇ ਵਿਦਿਆਰਥੀਆਂ ਸਦਕਾ ਸ਼੍ਰੋਮਣੀ ਕਮੇਟੀ ਸੰਸਥਾ ਦਾ ਨਾਂ ਵੀ ਸੰਸਾਰ ਪੱਧਰ ‘ਤੇ ਚਮਕ ਰਿਹਾ ਹੈ।