25 ਦਸੰਬਰ ਨੂੰ ਮਾਂ ਅਤੇ ਪਤਨੀ ਨੂੰ ਮਿਲਣਗੇ ਕੁਲਭੂਸ਼ਨ ਜਾਧਵ

25 ਦਸੰਬਰ ਨੂੰ ਮਾਂ ਅਤੇ ਪਤਨੀ ਨੂੰ ਮਿਲਣਗੇ ਕੁਲਭੂਸ਼ਨ ਜਾਧਵ

 ਕਥਿਤ ਜਸੂਸੀ ਕਰਨ ਅਤੇ ਹਿੰਸਾ ਕਰਵਾਉਣ ਦੇ ਦੋਸ਼ਾਂ ਵਿੱਚ ਪਾਕਿਸਤਾਨੀ ਜੇਲ੍ਹ ਵਿੱਚ ਬੰਦ ਅਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਉਸ ਦੀ ਪਤਨੀ ਅਤੇ ਮਾਂ 25 ਦਸੰਬਰ ਨੂੰ ਮਿਲਣਗੀਆਂ। ਇਹ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਮੁਹੰਮਦ ਫੈਜਲ ਨੇ ਦਿੱਤੀ ਹੈ। ਇਸ ਮੁਲਾਕਾਤ ਦੀ ਸੂਚਨਾ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਰਾਹੀਂ ਜਾਧਵ ਦੀ ਮਾਂ ਅਤੇ ਪਤਨੀ ਨੂੰ ਭੇਜ ਦਿੱਤੀ ਗਈ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਕੁਲਭੂਸ਼ਣ ਦੀ ਮਾਂ ਅਤੇ ਪਤਨੀ ਨੂੰ ਪਾਕਿਸਤਾਨ ਆਉਣ ਲਈ ਵੀਜਾ ਦੇਣਗੇ। ਇਸ ਤੋਂ ਪਹਿਲਾਂ ਪਾਕਿਸਤਾਨ ਕੁਲਭੂਸ਼ਣ ਦੀ ਪਤਨੀ ਨੂੰ ਵੀਜਾ ਦੇਣ ਤੋਂ ਇਨਕਾਰ ਕਰ ਦਿੱਤੇ।

Share Button

Leave a Reply

Your email address will not be published. Required fields are marked *

%d bloggers like this: