ਮੌਤ ਤੋਂ ਬਗੈਰ ਹਰ ਬਿਮਾਰੀ ਦਾ ਇਲਾਜ ਹੈ 

ਮੌਤ ਤੋਂ ਬਗੈਰ ਹਰ ਬਿਮਾਰੀ ਦਾ ਇਲਾਜ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਨਸ਼ੇ ਖਾਣਾ-ਪੀਣਾ ਬਿਮਾਰੀ ਹੈ। ਸਰੀਰ ਵਿੱਚ ਗੰਧਕ-ਸਲਫ਼ਰ ਦੀ ਘਾਟ ਕਾਰਨ ਨਸ਼ੇ ਦੀ ਆਦਤ ਪੈਂਦੀ ਹੈ। ਨਸ਼ੇ ਦੀ ਬਿਮਾਰੀ ਨਾਲ ਕੈਲੋ ਦਾ ਪਤੀ, ਪੁੱਤਰ, ਸਹੁਰਾ ਹਰ ਰੋਜ਼ ਮਰ ਰਹੇ ਸਨ। ਪੈਸਾ ਖ਼ਰਾਬ ਕਰ ਰਹੇ ਸਨ। ਕੈਲੋ ਨੇ ਰਜੀਵ ਦਿਸ਼ਤ ਦੀ ਜੂਟਿਊਬ ਲੱਗੀ ਮੂਵੀ ਦੇਖੀ ਸੀ। ਰਜੀਵ ਦਿਸ਼ਤ ਨੇ ਜੂਟਿਊਬ ‘ਤੇ ਕਈ ਮੂਵੀਆਂ ਰਾਹੀ ਦੇਸੀ ਤਰੀਕੇ ਨਾਲ ਸ਼ੁੱਧ ਭੋਜਨ ਖਾਣ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਬਿਮਾਰੀਆਂ ਦਾ ਇਲਾਜ ਦੱਸਿਆ ਹੈ। ਜੋ ਪੁਰਾਣੇ ਸਮੇਂ ਤੋਂ ਹੀ ਲੋਕ ਭੋਜਨ ਖਾ ਕੇ ਇਲਾਜ ਵਰਤ ਰਹੇ ਹਨ। ਰਜੀਵ ਦਿਸ਼ਤ ਨੇ ਨਸ਼ੇ ਖਾਣ ਵਾਲਿਆਂ ਦਾ ਇਲਾਜ ਇਹ ਦੱਸਿਆ, “ ਅਦਰਕ ਦੇ ਵਿੱਚ ਸਲਫ਼ਰ ਹੁੰਦਾ ਹੈ। ਜੇ ਇਹ ਸ਼ਰਾਬ, ਸਿਗਰਟ, ਤੰਬਾਕੂ ਵਾਲਿਆਂ ਨੂੰ ਹਰ ਰੋਜ਼ ਦਿਨ ਵਿੱਚ ਕਈ ਬਾਰ ਖਾਣ ਨੂੰ ਦਿੱਤਾ ਜਾਵੇ। ਨਸ਼ੇ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਸਲਫ਼ਰ ਅਦਰਕ, ਪਿਆਜ਼, ਲਸਣ ਵਿੱਚ ਬਹੁਤ ਹੁੰਦਾ ਹੈ। ਕੱਚੇ ਅਦਰਕ, ਪਿਆਜ਼ ਨੂੰ ਬਗੈਰ ਅੱਗ ‘ਤੇ ਪਕਾਏ ਨਸ਼ੇ ਖਾਣ ਵਾਲੇ ਨੂੰ ਦਿੱਤੇ ਜਾਣ। “ ਕੈਲੋ ਦਾਲ, ਸਬਜ਼ੀ ਬਣਾਉਣ ਵੇਲੇ ਅਦਰਕ, ਪਿਆਜ਼. ਲਸਣ ਜ਼ਿਆਦਾ ਪਾਉਣ ਲੱਗ ਗਈ ਸੀ। ਪਿੱਛੋਂ ਉਸ ਵਿੱਚ ਅਦਰਕ, ਪਿਆਜ਼ ਦਾ ਰਸ ਹੋਰ ਮਿਲਾ ਦਿੰਦੀ ਦੀ। ਉਹ ਚਾਹ ਵਿੱਚ ਵੀ ਅਦਰਕ ਪਾ ਦਿੰਦੀ ਸੀ। ਦਿਨਾਂ ਵਿੱਚ ਹੀ ਤਿੰਨੇ ਜਾਣੇ ਪ੍ਰੇਮ, ਮਿਹਰੂ, ਰਿੱਕੀ ਸ਼ਰਾਬ ਛੱਡ ਗਏ ਸਨ। ਪ੍ਰੇਮ ਨੇ ਤਾਂ ਸਿਗਰਟ ਪੀਣੀ ਵੀ ਛੱਡ ਦਿੱਤੀ ਸੀ। ਸ਼ਰਾਬ ਘਰ ਦੇ ਮਰਦਾਂ ਨੇ ਛੱਡੀ ਸੀ। ਕੈਲੋ ਨੂੰ ਸੁਖ ਦਾ ਸਾਹ ਆਇਆ। ਘਰ ਵਿਚੋਂ ਵਾਧੂ ਦੀ ਸਾਰੀ ਲੜਾਈ ਮੁੱਕ ਗਈ ਸੀ। ਹੁਣ ਉਹ ਆਪਣੀ ਜ਼ੁੰਮੇਵਾਰੀ ਸਮਝਣ ਲੱਗੇ ਸਨ। ਕੈਲੋ ਦੀ ਜੂਨ ਸੁਧਰ ਗਈ ਸੀ। ਕੈਲੋ ਦੀ ਨੂੰਹ ਵੀ ਆ ਗਈ ਸੀ। ਉਹ ਬਹੁਤ ਸਿਆਣੀ ਕੁੜੀ ਸੀ। ਹਰ ਕੰਮ ਨੂੰ ਜੀਅ ਲਾ ਕੇ ਕਰਦੀ ਸੀ। ਘਰ ਵਿੱਚ ਰੌਣਕ ਹੋ ਗਈ ਸੀ। ਬਹੂ ਦੇ ਆਉਣ ਨਾਲ ਰਿੱਕੀ ਵੀ ਸੁਧਰ ਗਿਆ ਸੀ। ਜਾਂ ਬਹੂ ਨੇ ਸੁਧਾਰ ਦਿੱਤਾ ਸੀ। ਕੈਲੋ ਨੇ ਸਾਰੀ ਉਮਰ ਨਰਕ ਭੋਗਿਆ ਸੀ। ਰਜੀਵ ਦਿਸ਼ਤ ਦੀ ਦੱਸੀ ਸ਼ੁੱਧ ਖ਼ੁਰਾਕ ਨੇ ਵੀ ਮਰਦਾਂ ਦੀ ਜੂਨ ਸੁਧਾਰ ਦਿੱਤੀ ਸੀ। ਕੈਲੋ ਆਪ ਰਸੋਈ ਵਿੱਚ ਖਾਣਾ ਬਣਾਉਂਦੀ ਸੀ। ਅਦਰਕ, ਪਿਆਜ਼. ਲਸਣ ਖ਼ੂਬ ਵਰਤਦੀ ਸੀ। ਸਗੋਂ ਕੈਲੋ ਹੋਰ ਵੀ ਬਹੁਤ ਸਾਰੇ ਮਸਾਲੇ ਜਵੈਣ, ਸੋਂਫ਼, ਜ਼ੀਰਾ, ਹਰਾ-ਸੁੱਕਾ ਧਨੀਆ, ਕਾਲੀ-ਹਰੀ ਮਿਰਚ ਦੇ ਗੁਣ ਜਾਣ ਗਈ ਸੀ। ਉਹ ਜੂਟਿਊਬ ‘ਤੇ ਲੱਗੀਆਂ ਮੂਵੀ ਵਿੱਚੋਂ ਹਰ ਖਾਣ ਵਾਲੀ ਚੀਜ਼ ਦੇ ਫੈਇਦੇ ਤੇ ਨੁਕਸਾਨ ਦੇਖਦੀ ਰਹਿੰਦੀ ਸੀ। ਜੂਟਿਊਬ ‘ਤੇ ਲੱਗੀਆਂ ਮੂਵੀ ਵਿੱਚ ਵੀ ਬਹੁਤ ਗਿਆਨ ਹੈ। ਐਵੇਂ ਹੀ ਲੋਕ ਕਹਿੰਦੇ ਹਨ, “ ਆਪਦੀ ਜ਼ਿੰਦਗੀ ਜਿਉਵੋਂ। ਦੂਜੇ ਦੀ ਪ੍ਰਵਾਹ ਨਾ ਕਰੋ। “ ਪਰਿਵਾਰ ਵਿੱਚ ਇੱਕ ਬੰਦਾ ਆਪਦੀ ਜ਼ੁੰਮੇਵਾਰੀ ਨਾ ਸਮਝੇ, ਘਰ ਦੀਆਂ ਦੀਵਾਰਾਂ ਹਿੱਲਣ ਲੱਗ ਜਾਂਦੀਆਂ ਹਨ। ਪੂਰੇ ਪਰਿਵਾਰ ਨੂੰ ਰਲ-ਮਿਲ ਕੇ ਰਹਿਣਾ ਚਾਹੀਦਾ ਹੈ। ਤਾਂ ਹੀ ਸੁਖੀ ਪਰਿਵਾਰ ਹੋ ਸਕਦਾ ਹੈ। ਤਾਂ ਹੀ ਸਮਾਜ ਚੰਗਾ ਸਿਰਜਿਆ ਜਾ ਸਕਦਾ ਹੈ। ਜੇ ਆਪਦੀ ਜ਼ਿੰਦਗੀ ਚੰਗੀ ਹੋਵੇਗੀ, ਤਾਂ ਹੀ ਬੰਦਾ ਹੋਰਾਂ ਨੂੰ ਸੁਖੀ ਦੇਖ ਕੇ ਖ਼ੁਸ਼ ਹੋਵੇਗਾ। ਤੰਦਰੁਸਤ ਸਰੀਰ ਵਾਂਗ ਪਰਿਵਾਰ ਤੇ ਸਮਾਜ ਵੀ ਤੰਦਰੁਸਤ, ਖੁਸ਼ਿਆਲ ਹੋ ਸਕਦਾ ਹੈ। ਰਜੀਵ ਦਿਸ਼ਤ ਨੇ ਅਨੇਕਾਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਹੈ। ਦਵਾਈਆਂ ਖਾਣ ਦੀ ਬਜਾਏ ਸ਼ੁੱਧ ਭੋਜਨ ਖਾਣ ਲਈ ਦੱਸ ਕੇ, ਨਸ਼ਿਆਂ ਤੋਂ ਬਚਣ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਤੇ ਬਿਮਾਰੀਆਂ ਦਾ ਇਲਾਜ ਕਰਨਾ ਦੱਸਿਆ ਹੈ। ਲੋਕਾਂ ਨੂੰ ਫ਼ਾਇਦਾ ਵੀ ਹੋਇਆ ਹੈ। ਰਜੀਵ ਦਿਸ਼ਤ ਦੀਆਂ ਜੂਟਿਊਬ ਮੂਵੀਆਂ ਦੇਖ ਕੇ ਤੁਸੀਂ ਵੀ ਅਜ਼ਮਾ ਕੇ ਦੇਖ ਸਕਦੇ ਹੋ। ਰਜੀਵ ਦਿਸ਼ਤ ਨੇ ਜੂਟਿਊਬ ਵਾਲੀਆਂ ਫ਼ਿਲਮਾਂ ਵਿੱਚ ਕੋਕ, ਡਾਲਡਾ ਘਿਉ ‘ਤੇ ਹੋਰ ਵੀ ਐਸੇ ਕਈ ਤਰਾਂ ਦੇ ਨੁਕਸਾਨ ਪਹੁੰਚਾਉਣ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਵਰਜਿਤ ਕੀਤਾ ਹੈ। ਧਰਮੀ ਲੋਕਾਂ ਦਾ ਵੀ ਪਰਦਾ ਫਾਸ਼ ਕੀਤਾ ਹੈ। ਜੋ ਧਰਮ ਦੇ ਨਾਮ ‘ਤੇ ਲੋਕਾਂ ਨੂੰ ਲੁੱਟਦੇ ਹਨ। ਰਜੀਵ ਦਿਸ਼ਤ ਦੀ ਅਚਾਨਕ ਮੌਤ ਹੋ ਗਈ। ਬਾਬਾ ਰਾਮਦੇਵ ਜੂਟਿਊਬ ‘ਤੇ ਲੱਗੀ ਮੂਵੀ ਵਿੱਚ ਕਹਿ ਰਹੇ ਹਨ, “ ਰਜੀਵ ਦਿਸ਼ਤ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਬਿਮਾਰੀਆਂ ਸਨ। “ ਹੈਰਾਨੀ ਦੀ ਗੱਲ ਹੈ ਕਿ ਅਨੇਕਾਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਨੂੰ ਇੰਨੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਕੀ ਰਜੀਵ ਦਿਸ਼ਤ ਨੂੰ ਆਪਦੇ ਸਰੀਰ ਦਾ ਫ਼ਿਕਰ ਨਹੀਂ ਸੀ। ਜਦੋਂ ਉਸ ਦੀ ਲਾਸ਼ ਨੂੰ ਲੋਕਾਂ ਨੇ ਦੇਖਿਆ, ਉਸ ਦਾ ਰੰਗ ਨੀਲਾ ਸੀ। ਮੰਨਿਆ ਕਿ ਬਿਮਾਰੀਆਂ ਉੱਤੇ ਕਿਸੇ ਦਾ ਕੰਟਰੋਲ ਨਹੀਂ ਹੈ। ਪਰ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਬਿਮਾਰੀਆਂ ਦੇ ਮਰੀਜ਼ ਦਾ ਰੰਗ ਮਰਨ ਵੇਲੇ ਨੀਲਾ ਨਹੀਂ ਹੁੰਦਾ। ਨੀਲਾ ਰੰਗ ਸਰੀਰ ਦਾ ਜ਼ਹਿਰ ਖਾਣ ਨਾਲ ਹੁੰਦਾ ਹੈ। ਰਜੀਵ ਦਿਸ਼ਤ ਦਾ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ? ਸਗੋਂ ਰਜੀਵ ਦਿਸ਼ਤ ਦਾ ਪੋਸਟਮਾਰਟਮ ਜ਼ਰੂਰ ਹੋਣਾ ਚਾਹੀਦਾ ਸੀ। ਉਹ ਸ਼ੁੱਧ ਭੋਜਨ ਖਾਂਦਾ ਸੀ। ਲੋਕਾਂ ਨੂੰ ਸ਼ੁੱਧ ਭੋਜਨ ਖਾਣ ਲਈ ਕਹਿੰਦਾ ਸੀ। ਸ਼ੁੱਧ ਭੋਜਨ ਖਾਣ ਨੂੰ ਡਾਕਟਰ ਵੀ ਕਹਿੰਦੇ ਹਨ। ਬਾਬਾ ਰਾਮਦੇਵ ਵੀ ਸ਼ੁੱਧ ਭੋਜਨ ਖਾਣ ਨੂੰ ਦੇਸੀ ਇਲਾਜ ਦੱਸਦਾ ਹੈ। ਫਿਰ ਤਾਂ ਸਾਰੇ ਸਾਧਾ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਬਿਮਾਰੀਆਂ ਹੋ ਸਕਦੀਆਂ ਹਨ। ਹਸਪਤਾਲ ਵਿਚ ਜਾ ਕੇ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਤਾ ਨਹੀਂ ਕੀਹਦੀ ਮੌਤ ਕਦੋਂ ਆ ਜਾਵੇ? ਮੌਤ ਤੋਂ ਬਗੈਰ ਹਰ ਬਿਮਾਰੀ ਦਾ ਇਲਾਜ ਹੈ। ਡਾਕਟਰ, ਹਕੀਮ ਬਿਮਾਰੀਆਂ ਦਾ ਇਲਾਜ ਕਰਦੇ ਹਨ। ਆਪਦਾ ਬਚਾ ਕਰਨਾ ਭੁੱਲ ਜਾਂਦੇ ਹਨ। ਆਪਦੀ ਮੌਤ ਚੇਤੇ ਨਹੀਂ ਰਹਿੰਦੀ। ਆਪ ਕੀ ਖਾ-ਪੀ ਰਹੇ ਹਨ? ਸ਼ਾਇਦ ਖ਼ਿਆਲ ਨਹੀਂ ਰਹਿੰਦਾ। ਕਈ ਬਾਰ ਦੂਜਾ ਬੰਦਾ ਅਚਾਨਕ ਬਾਰ ਕਰ ਜਾਂਦਾ ਹੈ। ਐਸੇ ਹੁੰਦੇ ਬਾਰ ਦਾ ਇਲਾਜ ਆਪ ਨਹੀਂ ਕਰ ਸਕਦੇ। ਹਰ ਬੰਦੇ ਨਾਲ ਪੈਸੇ ਦੇ ਦੇਣ ਲੈਣ ਨਹੀਂ ਕਰਨਾ ਚਾਹੀਦਾ। ਪੈਸੇ ਦੇਣ ਵਾਲੇ ਦੀ ਮਾਲੀ ਹਾਲਤ ਬਿਗੜ ਸਕਦੀ ਹੈ। ਇੱਕੋ ਜਿਹਾ ਬਿਜ਼ਨਸ ਕਰਨ ਵਾਲਿਆਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਈਰਖਾ ਨਾਲ ਧੋਖੇ ਨਾਲ ਬਿਜ਼ਨਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖਾਣ-ਪੀਣ ਲਈ ਕਿਸੇ ‘ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਜਾਨ ਤੋਂ ਹੱਥ ਧੋਣੇ ਪੈ ਹਨ। ਨਸ਼ਿਆਂ ਤੋਂ ਬਚਣਾ ਹੀ ਚਾਹੀਦਾ ਹੈ। ਜ਼ਿੰਦਗੀ ਜੀਨੇ ਦਾ ਨਾਮ ਹੈ। ਜ਼ਿੰਦਗੀ ਚੱਜ ਦੀ ਜਿਉਣੀ ਚਾਹੀਦੀ ਹੈ। ਇਸ ਲਈ ਤੰਦਰੁਸਤੀ ਤੇ ਸਾਵਧਾਨੀ ਬਹੁਤ ਜ਼ਰੂਰੀ ਹੈ।
Share Button

Leave a Reply

Your email address will not be published. Required fields are marked *

%d bloggers like this: