ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਫਾਉਡੇਸ਼ਨ ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕਰਕੇ ਮਨਾਇਆ ਗਿਆ

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਫਾਉਡੇਸ਼ਨ ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕਰਕੇ ਮਨਾਇਆ ਗਿਆ

ਚੈਸਪੀਕ ( ਵਿਰਜੀਨੀਆ )-26 ਨਵੰਬਰ ( ਸੁਰਿੰਦਰ ਢਿਲੋਂ ) ਗੁਰੂ ਨਾਨਕ ਫਾੳਡੇਸ਼ਨ ਆਫ ਟਾਈਡਵਾਟਰ ਵਿਖੇ ਸ਼੍ਰਿਸ਼ਟੀ ਦੀ ਚਾਦਰ ਸਿੱਖ ਧਰਮ ਦੇ ਨੌਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜ੍ਹੀ ਸ਼ਰਧਾ ਨਾਲ ਆਯੋਜਿਤ ਕੀਰਤਨ ਦਰਬਾਰ ਵਿਚ ਉਨ੍ਹਾਂ ਦੇ ਦੁਆਰਾ ਰਚਿਤ ਸ਼ਬਦਾਂ ਦਾ ਗਾਇਨ ਕਰਕੇ ਮਨਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਮਹਾਨ ਕੀਰਤਨਏ ਗਿਆਨੀ ਹੁਸ਼ਨਾਕ ਸਿੰਘ ਜੀ ਨੇ ਕਿਹਾ ਕੇ ਅੱਜ ਸਾਨੂੰ ਸੱਭ ਨੂੰ ਆਪਣੇ ਗੁਰੂ ਦਾ ਸਮੁਚੀ ਮਾਨਵਤਾ ਨਾਲ ਪ੍ਰੇਮ ਦੇ ਸੰਦੇਸ਼ ਨੂੰ ਜੀਵਨ ਵਿਚ ਢਾਲਣ ਲਈ ਪ੍ਰਣ ਕਰਨਾ ਚਾਹੀਦਾ ਹੈ |
ਇਸ ਮੌਕੇ ਡਾ ਬਲਜੀਤ ਸਿੰਘ ਗਿੱਲ ਨੇ ਕਥਾ ਕਰਦੇ ਹੋਏ ਦੱਸਿਆ ਕੇ ਨੌਵੇ ਪਾਤਿਸ਼ਾਹ ਨੇ ਮੁਗਲ ਬਾਦਸ਼ਾਹ ਔਰਗਜੇਬ ਵਲੋਂ ਕਸ਼ਮੀਰੀ ਪੰਡਿਤਾਂ ਤੇ ਗੈਰ -ਮੁਸਲਿਮ ਲੋਕਾਂ ਨੂੰ ਧੱਕੇ ਨਾਲ ਧਰਮ ਪ੍ਰੀਵਰਤਨ ਕਰਨ ਲਈ ਮਜਬੂਰ ਕਰਨ ਵਿਰੁੱਧ ਆਪਣੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿਖੇ ਦਿੱਤੀ ਜਿਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਉਨ੍ਹਾਂ ਦੇ ਸਰੀਰ ਦੇ ਅੰਤਿਮ ਸਸਕਾਰ ਦੀ ਥਾਂ ਗੁਰਦੁਆਰਾ ਰਕਾਬਗੰਜ ਤੇ ਪੰਜਾਬ ਵਿਚ ਸੀਸ ਦੇ ਸਸਕਾਰ ਦੀ ਜਗ੍ਹਾ ਗੁਰਦੁਆਰਾ ਸੀਸਗੰਜ ਹੈ |ਉਨ੍ਹਾਂ ਅੱਗੇ ਦੱਸਿਆ ਕੇ ਨੌਵੇਂ ਪਾਤਿਸ਼ਾਹ ਦੀ ਰਚਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਜਿਸ ਇਲਾਹੀ ਬਾਣੀ ਦੇ ਇਲਾਹੀ ਸ਼ਬਦ ਕੀਰਤਨ ਦਾ ਅਨੰਦ ਅਜ ਗੁਰੂ ਘਰ ਨਤਮਸਤਿਕ ਹੋਈਆਂ ਸੰਗਤਾਂ ਮਾਣਦੀਆਂ ਰਹੀਆਂ | ਗੁਰੂ ਜੀ ਨੇ ਅਸਾਮ ਤੇ ਢਾਕੇ ਤਕ ਜਾ ਕੇ ਗੁਰੂ ਨਾਨਕ ਪਾਤਿਸ਼ਾਹ ਦੇ ਸ਼ੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਤੇ ਉਨ੍ਹਾਂ ਦਾ ਲੋਕਾਂ ਨੂੰ ਸੁਚੇਤ ਕਰਨ ਦਾ ਤਰੀਕਾ ਮੁਗਲ ਹਾਕਮਾਂ ਨੂੰ ਸਿਆਸੀ ਤੇ ਸਮਾਜਿਕ ਵਿਰੋਧ ਨਜ਼ਰ ਆਇਆ | ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਸਮੇਂ ਉਨ੍ਹਾਂ ਨਾਲ ਅਨੇਕਾਂ ਸਿੱਖ ਮਾਜੂਦ ਸਨ ਤੇ ਭਾਈ ਦਿਆਲਾ ਜੀ,ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਜ ਜੀ ਨੇ ਵੀ ਸ਼ਹਾਦਤ ਦਿੱਤੀ
ਗੁਰੂ ਨਾਨਕ ਫਾੳਡੇਸ਼ਨ ਆਫ ਟਾਈਡਵਾਟਰ ਦੇ ਸਕੱਤਰ ਨੇ ਗੁਰੂਘਰ ਨਤਮਸਤਿਕ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਨੌਵੇ ਪਾਤਿਸ਼ਾਹ ਦੇ ਦਰਸਾਏ ਮਾਰਗ ਤੇ ਚਲਣ ਲਈ ਪ੍ਰਣ ਕਰਨ ਲਈ ਕਿਹਾ |
ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰੂ ਨਾਨਕ ਫਾੳਡੇਸ਼ਨ ਆਫ ਟਾਈਡਵਾਟਰ ਦੇ ਚੈਅਰਮੈਨ ਰਾਜ ਸਿੰਘ ਰਾਹਿਲ,ਪੰਜਾਬੀ ਸੁਸਾਇਟੀ ਦੀ ਪ੍ਰਧਾਨ ਨੀਲਮ ਗਰੇਵਾਲ,ਦੀ ਇੰਡੀਅਨ ਪਨੋਰਮਾ ਦੇ ਮੱਖ ਸੰਪਾਦਕ ਪ੍ਰੋਫੈਸਰ ਇੰਦਰਜੀਤ ਸਿੰਘ ਸਾਲੂਜਾ, ਮਨੁੱਖੀ ਅਧਿਕਾਰ ਕਾਰਕੁੰਨ ਤੇ ਉੱਘੀ ਸਮਾਜ-ਸੇਵਿਕਾ ਮਿਸਿਜ਼ ਜਗਦੀਸ਼ ਸਿੰਘ,ਐਨ ਆਰ ਆਈ ਸਭਾ ਪੰਜਾਬ ਦੇ ਮੁੱਢਲੇ ਸੰਸਥਾਪਿਕਾਂ ਵਿਚ ਜਾਣੇ ਜਾਂਦੇ ਰਾਜਪੂਤ ਰੈਸਟੋਰੈਂਟ ਚੈਨ ਦੇ ਮਾਲਿਕ ਪਾਲ ਛਾਬੜਾ ਜੀ ,ਉੱਘੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ,ਸਿੱਖ ਆਗੂ ਲਾਲ ਸਿੰਘ ਕਾਹਲੋਂ,ਪਾਲ ਸਿੰਘ ਗਿੱਲ,ਰਾਜਿੰਦਰ ਸਿੰਘ, ਬਲਜੀਤ ਸਿੰਘ ਦੁਲੇਅ,ਹਰਜੀਤ ਕੌਰ ਚੋਹਾਨ,ਭੁਪਿੰਦਰ ਸਿੰਘ ਸਿੱਧੂ ਤੇ ਹੋਰ ਵੀ ਹਾਜ਼ਰ ਸਨ | ਅਖੀਰ ਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ |

Share Button

Leave a Reply

Your email address will not be published. Required fields are marked *

%d bloggers like this: