ਗੱਲ

ਗੱਲ

ਝੂਠਾ ਸੀ, ਮੈ ਪੁੱਛਿਆ, ਕਰ ਗਿਆ, ਟਾਲ ਮਟੋਲ ਦੀ ਗੱਲ,

ਤੂੰ ਪੁੱਛ ਕੇ ਕੀ ਲੈਣਾ, ਮੇਰੀ ਜਿੰਦਗੀ ਦੀ, ਮੇਰੀ ਆਪਣੀ ਗੱਲ।

ਦਰਦ ਦੇ ਕੇ, ਕਿਉਂ ਦੁਨੀਆਂ ਕਰਦੀ ਏ, ਮੇਰੇ ਲਈ ਤਰਸ ਦੀ ਗੱਲ, ਤਰਸਗਾਰੀ ਦੀ ਗੱਲ ।

ਗੱਲਾਂ-ਗੱਲਾਂ, ਵਿੱਚ ਮੈਨੂੰ ਜਿੱਤ ਲੈਂਦਾ, ਹਰ ਵੇਲੇ ਕਰਦਾ, ਮੇਰੇ ਹਿੱਤ ਦੀ ਗੱਲ,

ਦੋਵੋਂ ਆਹਮਣੇ-ਸਾਹਮਣੇ ਬੈਠ ਪ੍ਰੇਮੀ, ਕਰਦੇ, ਖਾਸ ਜਿਹੀ ਗੱਲ,ਸ਼ਾਇਦ ਮਸਲੇ ਦੀ ਗੱਲ ।

ਕੋਲੋਂ ਲੰਘਦਾ ਖੁੱਲ ਕੇ ਹੱਸ ਪੈਂਦਾ, ਇੱਛਾ ਰੱਖ ਕੇ ਕਰਦਾ,ਆਪਣਾ ਬਣਾਉਣ ਦੀ ਗੱਲ,

ਸੱਚ ਦਾ ਸਾਹਮਣਾ ਕਰਨੇ ਦੀ ਹਿੰਮਤ ਨਹੀਂ, ਤਾਈਓਂ ਕਹਿ ਜਾਂਦਾ, ਇੱਕ ਰਲਮੀ ਜਿਹੀ ਗੱਲ ।

ਟੇਢੀ, ਅੱਖ ਨਾਲ ਮੇਰੇ ਵੱਲ ਵੇਖਦਾ ਏ, ਧਿਆਨ ਮੇਰੇ ਵਿੱਚ, ਕਰਦਾ, ਹੋਰ ਨਾਲ ਗੱਲ,

ਕਈ ਦਿਨਾਂ ਤੋ ਭੈੜਾ ਦੇਖਿਆ ਨਹੀਂ, ਯਾਦ ਆਈ ਸੀ ਉਸਦੀ,ਉਸ ਨੂੰ ਪੁਛਣੀ ਸੀ ਗੱਲ।

ਜਦ ਮੈਂ ਆਖਿਆ ਦੱਸ, ਸੱਚੀ ਗੱਲ, ਅੱਗੋ ਆਖਦਾ, ਕਿਉਂ ਕਰਦਾ, ਪੁੱਠੀ ਜਿਹੀ ਗੱਲ,

ਜਦੋਂ ਕਿਸੇ ਨਾਲ ਕੋਈ ਨਿਆਂ ਕਰਦਾ, ਅੱਗੋਂ ਕਹਿੰਦਾ, ਇਹ ਹੈ, ਰੱਬ ਲੱਗਦੀ ਗੱਲ।

ਸ਼ਾਇਦ, ਹਿੰਮਤ ਨਹੀਂ, ਸਾਹਮਣਾ ਕਰਨ ਦੀ, ਤਾਇਓਂ ਤਾਂ ਭੇਜੀ, ਲਿਖ ਕੇ, ਮੰਨ ਦੀ ਗੱਲ,

ਉਸ ਦੀ ਗੱਲ ਵਿੱਚ ਪਤਾ ਨਹੀਂ ਕੀ ਏ, ਸਭ ਭੁੱਲ ਜਾਂਵਾ, ਨਹੀਂ ਭੁੱਲਦੀ, ਉਸਦੀ ਗੱਲ।

ਮੂੰਹ, ਕੰਨ ਦੇ ਕੋਲ ਕਰਕੇ ਬੋਲਦਾ ਏ, ਸ਼ਾਇਦ, ਕਹਿੰਦਾ ਹੋਣਾ, ਕੋਈ ਪਤੇ ਦੀ ਗੱਲ,

ਬੋਲਣ ਲੱਗਾ ਜਰਾ ਵੀ ਸੋਚਦਾ ਨਹੀਂ, ਕਹਿੰਦਾ-ਕਹਿ ਜਾਂਦਾ, ਕੋਈ ਭੇਤ ਦੀ ਗੱਲ।

‘ਕਾਜ਼ੀ’ ਹੋ ਕੇ, ਕਿਉਂ ਕਰਦਾ ਏ, ਝੂਠੀ ਸਜਾ ਦੀ ਗੱਲ, ਝੂਠੇ ਫ਼ਤਵੇ ਦੀ ਗੱਲ,

ਧਰਤੀ ਹਿੱਲ ਜਾਏਗੀ, ਜੇਕਰ ਫਿਰ ਕੀਤੀ, ਕਿਸੇ ਗਰੀਬ ਨੂੰ, ਬਹੁਤਾ ਸਤਾਉਣ ਦੀ ਗੱਲ ।

ਇਹ ਮੈਂ ਜੋ ਕਿਹਾ, ਮੇਰੀ ਆਪਣੀ ਨਹੀਂ, ਇਹ ਹੈ ਸੰਤਾਂ ਦੇ ਮੂੰਹੋਂ, ਕਹੀ ਹੋਈ ਗੱਲ,

ਕਿੱਥੇ ਦੁਨੀਆ ਦੇ ਮਾਮਲੇ ‘ਚ’ ਆਉਂਦੇ ਨੇ, ਆਰ ਖੜਕੇ, ਜੋ ਕਰਦੇ ਪਾਰ ਦੀ ਗੱਲ।

ਆਪ ਬੋਲੀਏ ਨਾ, ਜਾ ਕੇ ਬੈਠ ਜਾਈਏ, ਕੋਈ ਸੁਣਨੀ ਹੋਵੇ, ਜੇ ਅਕਲ ਦੀ ਗੱਲ,

ਚੋਰ, ਡਾਕੂ, ਸੰਤ ਸਭ ਰੱਬ ਦੇ ਨੇ, ਸਮਝਿਆ ਉਦੋਂ, ਜਦੋਂ, ਸਮਝਾਈ ਸੰਤਾਂ ਨੇ ਗੱਲ।

ਉਸਦੀਆਂ ਗੱਲਾਂ ਸੁਣ ਕੇ, ਰੱਜ ਗਿਆ ਹਾਂ, ਮੈਂ ਸੁਣਕੇ ਕੀ ਲੈਣਾ, ਕਿਸੇ ਹੋਰ ਦੀ ਗੱਲ,

ਬਾਹਰੋਂ, ਹੁੜਕਾਂ ਜਿਹੀਆਂ, ਕੀ ਲੈਂਦਾ ਏ, ਜਾ ਕੇ ਕੋਲ ਬਹਿ ਜਾ, ਜੇ ਸੁਣਨੀ ਚੰਗੀ ਤਰ੍ਹਾਂ ਗੱਲ।

ਕਹਿੰਦਾ, ਜਨਮਾਂ ਤੋ ਚਲੀ ਆਉਂਦੀ ਏ, ਤੇਰੀ ਜਿੰਦਗੀ ਦੀ ਗੱਲ, ਤੇਰੇ ਕਰਮਾਂ ਦੀ ਗੱਲ,

ਕੀ ਪੁੱਛਦਾ ਏ, ਰੋਣ ਲੱਗ ਜਾਏਗਾ, ਜਦੋਂ ਮੈਂ ਦੱਸੀ, ਉਹਦੇ ਦਰਦਾਂ ਦੀ ਗੱਲ।

ਹਿੰਮਤ, ਤੇਰੀ ਵਿੱਚ ਵੀ ਹਿੰਮਤ ਆ ਜਾਊ, ਜੇਕਰ ਦੱਸ ਦੇਵਾਂ, ਉਸ ਦੀ ਹਿੰਮਤ ਦੀ ਗੱਲ,

ਸੁਰੂ ਤੋਂ ਅੰਤ ਤੱਕ, ਤੈਨੂੰ ਲੈ ਜਾਊ, ਜੇ ਉਸ ਨੇ ਸਮਝਾਈ, ਤੈਨੂੰ ਇੱਕ ਹੀ ਗੱਲ ।

ਤੈਨੂੰ ਭਰਮਾਂ ਵਿੱਚ, ਭਲੇਖਿਆ ਵਿੱਚ, ਪਾਈ ਜਾਊ, ਜੇ ਸੁਣਦਾ ਰਿਹਾ, ਇਹਨਾਂ ਬਹੁਤਿਆਂ ਦੀ ਗੱਲ,

ਕੀ ਕਹਿੰਦੇ ਸੀ, ਮੈਨੂੰ ਦੱਸ ਕੇ ਜਾਈਂ, ਜੋ ਤੂੰ ਉਨ੍ਹਾਂ ਦੇ ਮੂੰਹੋਂ, ਸੁਣੀਂ ਸੀ ਗੱਲ ।

ਇਹ ਤਾਂ ਕੁੱਝ ਸਮੇਂ ਲਈ ਹੁੰਦੀ ਏ, ਜੋ ਤੂੰ ਆਪਣੇ ਆਪ ਨੂੰ ਕਰਦਾਂ, ਤੰਗੀ ਦੀ ਗੱਲ,

ਜੋ ਕਹਿੰਦਾ ਹੈ, ਉਹ ਤਾਂ ਸੱਚ ਕਹਿੰਦਾ, ਕਦੇ ਰੱਬ ਬਣਕੇ, ਉਹਦੇ ਮੁਹਰੇ ਬਹਿੰਦਾ,

ਕਹਿੰਦਾ ਪੁੱਛ, ਤੂੰ ਕੀ ਪੁੱਛਦੀ ਏ ਗੱਲ।

ਤੈਨੂੰ ਵੱਸਦੇ ਨੂੰ ਦੁਨੀਆਂ ਤੋਂ ਕੱਢ ਲੈ ਜਾਉ, ਜੇ ਸੁਣ ਲਈ ‘ਸੰਤ’ ਸੱਚੇ ਦੀ ਗੱਲ,

ਉਸਦੀਆਂ ਗੱਲਾਂ ਤੋ ਮੈਨੂੰ ਸੰਤੋਸ਼ ਏ, ਨਾ ਮੈਂ ਪੁੱਛਣੀ ਕੋਈ ਗੱਲ, ਨਾ ਮੈਂ ਕਰਨੀ ਕੋਈ ਗੱਲ।

ਯਕੀਨ ਕਰਨ ਲਈ, ਜੇ ਕਰ ਪੁੱਛੇਗਾ ਫਿਰ, ਕਹਿ ਦੇਣਗੇ, ਮੈਂ ਤਾਂ ਉਵੇਂ ਹੀ, ਕਰਦਾ ਸੀ ਗੱਲ,

ਸੱਚ ਸਮਝ ਕੇ ਆਪੇ, ਅੰਤਰ ਲੱਭ ਲਈ, ਕਰਦਾ ਤੂੰ ਜੋ ਗੱਲ, ਕਰਦੇ ਉਹ ਜੋ ਗੱਲ।

ਪੁੱਛਿਆ ਸੀ, ਐਂਵੇ ਸੁਭਾਵਿਕ ਜਿਹੇ, ਅੱਗੋ ਕਹਿ ਗਏ, ਜੇ ਅੱਜ ਨਹੀਂ ਤਾਂ, ਕੱਲ੍ਹ, ਚਲੇ ਜਾਣ ਦੀ ਗੱਲ।

ਸੰਦੀਪ ਕੁਮਾਰ ਨਰ (ਐਮ.ਏ-ਥਿਏਟਰ ਐਂਡ ਟੈਲੀਵਿਜ਼ਨ )

Reg no.11511988 ਲਵਲੀ ਪੌਫੈਸ਼ਨਲ ਯੂਨੀਵਰਸਿਟੀ

ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਮੋਬਾਈਲ- 9041543692

ਈ-ਮੇਲ: sandeepnar22@yahoo.Com

Share Button

Leave a Reply

Your email address will not be published. Required fields are marked *

%d bloggers like this: